ਤਰਨ ਤਾਰਨ ਬਿਰਧ ਘਰ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਗਏ

TaranTaran

Sorry, this news is not available in your requested language. Please see here.

ਤਰਨ ਤਾਰਨ, 08 ਸਤੰਬਰ :
ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ. ਜੇ. ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅੱਜ ਬਿਰਧ ਘਰ ਤਰਨ ਤਾਰਨ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਗਏ।
ਸ਼੍ਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਣੇ ਚਾਹੀਦੇ ਹਨ। ਜੱਜ ਸਾਹਿਬ ਨੇ ਆਪ ਵੀ ਫਲਦਾਰ ਅਤੇ ਜਿਆਦਾ ਆਕਸੀਜਨ ਛੱਡਣ ਵਾਲੇ ਬੂਟੇ ਲਗਾਏ। ਜੱਜ ਸਾਹਿਬ ਨੇ ਇਹ ਵੀ ਦੱਸਿਆ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਵੱਧ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ। ਉਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਫੇੈਕਟਰੀਆਂ ਦੇ ਕੈਮੀਕਲ ਅਤੇ ਉਥੋਂ ਨਿਕਲਿਆ ਧੂੰਆਂ ਸਾਡੇ ਵਾਤਾਵਰਨ ਲਈ ਬੇਹਦ ਹੀ ਹਾਣੀਕਾਰਕ ਹੈ। ਧਰਤੀ ਸਾਨੂੰ ਜੀਵਨ ਦੇਂਦੀ ਹੈ। ਪਰ ਜੇ ਅਸੀਂ ਇਸ ਦਾ ਸੋਸ਼ਣ ਕਰਾਂਗੇਂ ਤਾਂ ਜਲਦੀ ਹੀ ਅਸੀਂ ਵੀ ਇਸ ਤੇ ਨਹੀਂ ਰਹਿ ਸਕਾਂਗੇ।
ਜੱਜ ਸਾਹਿਬ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਡੇ ਦੇਸ਼ ਵਿੱਚ ਧਰਤੀ ਨੂੰ ਮਾਂ ਮੰਨਿਆ ਜਾਂਦਾ ਹੈ, ਸਾਡੇ ਦੇਸ਼ ਦੇ ਮਹਾਂਪੁਰਸ਼ਾਂ ਨੇ ਕਿਸ ਤਰਾਂ ਧਰਤੀ ਨੂੰ ਬਚਾਉਣ ਲਈ ਸਮੇਂ ਸਮੇਂ ਤੇ ਜਾਗਰੂਕ ਅਭਿਆਨ ਚਲਾਏ। ਸਾਡੇ ਪੂਰਵਜ ਦਰਖਤਾਂ ਦੀ ਮਹੱਤਾ ਜਾਣਦੇ ਸਨ ਇਸ ਲਈ ਉਨਾਂ ਨੇ ਬੋਹੜ੍ਹ, ਪਿਪਲ, ਤੁਲਸੀ ਅਤੇ ਫਲਦਾਰ ਦਰਖਤ ਲਗਾਏ ਤਾਂ ਜੋ ਅਸੀਂ ਸੁਖਾਲੀ ਜਿੰਦਗੀ ਜੀ ਸਕੀਏ ਪਰ ਅਸੀਂ ਅਪਣੀ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾ ਰਹੇ ਹਾਂ?  ਸਾਨੂੰ ਸੋਚਣਾ ਪਵੇਗਾ ਕਿ ਅਸੀਂ ਇਸ ਧਰਤੀ ਨੂੰ ਕਿਸ ਤਰ੍ਹਾਂ ਅਗਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਨ ਦੇਣਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਹੋਵੇ। ਸਾਡੀ ਗਲਤੀਆਂ ਕਾਰਨ ਹੀ ਬਲੈਕ ਹੋਲ ਵੀ ਬਣ ਗਿਆ ਹੈ ਜਿਸ ਕਾਰਨ ਸੂਰਜ ਦੀਆਂ ਅਲਟਰਾਵਾਇਲੇਟ ਕਿਰਨਾਂ ਧਰਤੀ ਤੇ ਪਹੁੰਚ ਰਹੀਆਂ ਹਨ। ਸਾਨੂੰ ਐਸੇ ਪੌਦੇ ਲਗਾਉਣੇ ਚਾਹੀਦੇ ਹਨ ਜਿੰਨ੍ਹਾ ਕਰਕੇ ਸਾਡਾ ਵਾਤਾਵਰਣ ਸਾਫ ਰਹੇ ਅਤੇ  ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ।
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਦਫਤਰ ਵਿਖੇ ਮਿਲਣ ਜਾਂ ਜਾਣਕਾਰੀ ਵਾਸਤੇ ਜਿਲ੍ਹਾ ਕਚਹਿਰੀ, ਤਰਨ ਤਾਰਨ ਵਿਖੇ ਦਫਤਰ ਦੇ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਾਕਰੀ ਵਾਸਤੇ ਟੋਲ ਫ੍ਰੀ ਨੰਬਰ 15100 ਅਤੇ 1968 ਅਤੇ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋ ਜਾਣਕਾਰੀ ਲਈ ਜਾ ਸਕਦੀ ਹੈ।