ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟਡਿਪਟੀ ਕਮਿਸ਼ਨਰ ਵੱਲੋਂ ਬਲਾਕ ਫਰੀਦਕੋਟ ਦੇ ਸਰਪੰਚਾਂ ਨਾਲ ਵਿਸ਼ੇਸ਼ਮੀਟਿੰਗ

Sorry, this news is not available in your requested language. Please see here.

 ਕਰੋਨਾ ਤੋਂ ਬਚਾਅ ਸਬੰਧੀ ਟੈਸਟਿੰਗ, ਟੀਕਾਕਰਨ ਅਤੇ ਜਾਗਰੂਕਤਾਮੁਹਿੰਮ ਵਿੱਚ ਸਹਿਯੋਗ ਲਈ ਅਪੀਲ 100 ਪ੍ਰਤੀਸ਼ਤ ਟੀਕਾਕਰਨ ਵਾਲੀਆਂ ਪੰਚਾਇਤਾਂ ਨੂੰ ਮਿਲੇਗੀ 10 ਲੱਖ ਰੁਪਏਦੀ ਵਿਸ਼ੇਸ਼ ਗਰਾਂਟ
ਫ਼ਰੀਦਕੋਟ 19 ਮਈ , 2021 – ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਮਲਕੁਮਾਰ ਸੇਤੀਆ ਨੇ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਕਰੋਨਾ ਦੇ ਪ੍ਰਕੋਪ ਨੂੰ ਰੋਕਣ, ਇਸ ਸਬੰਧੀਲੋਕਾਂ ਨੂੰ ਜਾਗਰੂਕ ਕਰਨ, ਪਿੰਡਾਂ ਵਿੱਚ ਵੱਧ ਤੋਂ ਵੱਧ ਟੈਸਟਿੰਗ, ਟੀਕਾਕਰਨ ਅਤੇ ਇਕਾਂਤਵਾਸ ਕਰੋਨਾਪਾਜ਼ੀਟਿਵ ਮਰੀਜ਼ਾਂ ਦੀ ਟਰੈਕਿੰਗ ਤੇ ਇਲਾਜ ਆਦਿ ਲਈ ਪਿੰਡਾਂ ਦੀਆਂ ਪੰਚਾਇਤਾਂ/ਯੂਥ ਕਲੱਬਾਂ ਤੇਪਿੰਡ ਵਾਸੀਆਂ ਦਾ ਸਹਿਯੋਗ ਲੈਣ ਲਈ ਬਲਾਕ ਫ਼ਰੀਦਕੋਟ ਦੇ ਸਰਪੰਚਾਂ ਨਾਲ ਪੜਾਅਵਾਰ ਮੀਟਿੰਗ ਕੀਤੀ ਗਈ ਜਿਸ ਵਿੱਚ 25-25 ਪਿੰਡਾਂ ਦੇ ਸਰਪੰਚਾਂ ਨੂੰ ਸ਼ਾਮਲ ਕੀਤਾ ਗਿਆ । ਉਨ੍ਹਾਂ ਸਰਪੰਚਾਂਨੂੰ ਇਸ ਕੰਮ ਵਿੱਚ ਪੂਰਨ ਸਹਿਯੋਗ ਦੀ ਅਪੀਲ ਕੀਤੀ ।
ਡਿਪਟੀਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਕਰੋਨਾ ਦੇ ਦੂਜੇ ਸਟਰੇਨ ਦਾ ਪ੍ਰਕੋਪ ਦਿਨੋਂ ਦਿਨਵਧ ਰਿਹਾ ਹੈ ਤੇ ਸਾਡੇ ਵੱਲੋਂ ਸਾਵਧਾਨੀਆਂ ਵਰਤਣ ਪ੍ਰਤੀ ਵਿਖਾਏ ਗਏ ਅਵੇਸਲੇਪਣ ਕਾਰਨ ਇਸਬਿਮਾਰੀ ਨੇ ਹੁਣ ਪੇਂਡੂ ਖੇਤਰਾਂ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜੋ ਸਾਡੇ ਲਈਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਬਿਮਾਰੀ ਦੇ ਖਾਤਮੇ ਲਈ ਪੂਰੀ ਤਰ੍ਹਾਂਦ੍ਰਿੜ੍ਹ ਹੈ ਅਤੇ ਹੁਣ ਅਸੀਂ ਪੂਰੀ ਚੌਕਸੀ ਤੇ ਮੁਸਤੈਦੀ ਨਾਲ ਜਿੱਥੇ ਪੰਚਾਇਤਾਂ, ਯੂਥ ਕਲੱਬਾਂਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਨ, ਜਿਵੇਂ ਕਿ ਖੰਘ, ਜ਼ੁਕਾਮ, ਬੁਖਾਰਆਦਿ ਦੇ ਲੱਛਣ ਆਉਣ ਤੇ ਤੁਰੰਤ ਕਰੋਨਾ ਟੈਸਟ ਕਰਵਾਉਣ। ਪਾਜ਼ੀਟਿਵ ਆਉਣ ਦੀ ਸੂਰਤ ਵਿਚ ਡਾਕਟਰ ਦੀ ਸਲਾਹਨਾਲ ਘਰ ਵਿਚ ਇਕਾਂਤਵਾਸ ਰਹਿਣ ਅਤੇ ਸਾਹ ਲੈਣ ਵਿੱਚ ਜ਼ਿਆਦਾ ਪ੍ਰੇਸ਼ਾਨੀ ਆਉਣ ਤੇ ਐੱਲ ਟੂ ਇਲਾਜ ਦੀਸੁਵਿਧਾ ਪ੍ਰਾਪਤ ਕਰਨ ਪ੍ਰਤੀ ਵੱਧ ਤੋਂ ਵੱਧ ਜਾਣਕਾਰੀ ਦੇਣਾ ਹੈ। ਉਨ੍ਹਾਂ ਸਰਪੰਚਾਂ ਨੂੰਕਿਹਾ ਕਿ ਉਹ ਪਿੰਡਾਂ ਵਿੱਚ ਘਰ ਘਰ ਜਾ ਕੇ ਮਾਸਕ ਪਾਉਣ, ਦੋ ਗਜ਼ ਦੀ ਸਮਾਜਿਕ ਦੂਰੀ, ਲੋੜ ਤੋਂਬਿਨਾਂ ਘਰੋਂ ਨਾ ਨਿਕਲਣ, ਸਮੇਂ ਸਮੇਂ ਤੇ ਹੱਥ ਧੋਣ ਆਦਿ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੂਕਕਰਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੰਮ ਵਿੱਚ ਪਿੰਡਾਂ ਦੇ ਸਰਪੰਚ, ਸਾਬਕਾਫੌਜੀਆਂ ਦਾ ਵੀ ਸਹਿਯੋਗ ਲੈਣ।