ਦਸਵੰਧ ਫਾਊਂਡੇਸ਼ਨ ਨੇ ਕਰੀਬ 4 ਲੱਖ ਰੁਪਏ ਕੀਮਤ ਦੇ ਆਕਸੀਜਨ ਕੰਨਸੰਟਰੇਟਰ ਕੀਤੇ ਭੇਟ

Sorry, this news is not available in your requested language. Please see here.

ਆਕਸੀਜਨ ਕੰਨਸੰਟਰੇਟਰ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਹੋਣਗੇ ਵਾਰਦਾਨ ਸਾਬਤ
ਐਸ.ਏ.ਐਸ ਨਗਰ, 22 ਜੂਨ 2021
ਦਸਵੰਧ ਫਾਊਂਡੇਸ਼ਨ (ਆਸਟ੍ਰੇਲੀਆਂ) ਵਲੋਂ ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਨੂੰ 4 ਆਕਸੀਜਨ ਕੰਨਸੰਟਰੇਟਰ ਅਤੇ 5 ਫਰੂਟੀਆਂ ਦੇ ਪੈਕ ਮੁਹੱਈਆਂ ਕਰਵਾਏ ਗਏ। ਇਸ ਮੌਕੇ ਪਰਮ ਸਿੰਘ ਫਾਊਂਡਰ ਅਤੇ ਸੀ.ਈ.ਓ. ਅਤੇ ਮੋਫਰਮ ਰਾਜਵਿੰਦਰ ਬਾਵਾ ਜੋ ਕਿ ਸੰਸਥਾ ਦੇ ਹੈਡ ਹਨ ਵਲੋਂ ਦੱਸਿਆ ਗਿਆ ਕਿ ਇਨ੍ਹਾਂ ਕੰਸਨਟਰੇਟਰਾਂ ਦੀ ਕੀਮਤ ਲਗਭਗ 4 ਲੱਖ ਰੁਪਏ ਹੈ। ਇਹ ਆਕਸੀਜਨ ਕੰਨਸੰਟਰੇਟਰ ਕੋਰੋਨਾਂ ਮਹਾਂਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ। ਇਸ ਮੌਕੇ ਦਸਵੰਧ ਫਾਊਂਡੇਸ਼ਨ ਸੰਸਥਾ ਦੇ ਮੈਂਬਰ ਸ੍ਰੀ ਰਮਨੀਕ ਸੂਦ (ਸੋਨੂ ਮੋਗਾ), ਡੀਮ ਵੜੈਚ ਮੋਹਾਲੀ, ਸੈਮੀ ਧਾਲੀਵਾਲ ਮੋਹਾਲੀ ਅਤੇ ਸਤਨਾਮ ਸਿੰਘ ਗਰੇਵਾਲ ਵੀ ਮੌਜ਼ੂਦ ਸਨ। ਗੌਰਤਲਬ ਹੈ ਕਿ ਦਸਵੰਧ ਫਾਊਂਡੇਸ਼ਨ ਰਾਜਵਿੰਦਰ ਸਿੰਘ ਬਾਵਾ ਪਰਤ ਸ਼ਹਿਰ ਪੱਛਮੀ ਆਸਟ੍ਰੇਲੀਆ ਦੀ ਅਗਵਾਈ ਹੇਠ ਇਹ ਫਾਊਂਡੇਸ਼ਨ ਚੱਲ ਰਹੀ ਹੈ ਜੋ ਕਿ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਆਈ ਹੈ।
ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ ਦਿਆਲਨ ਨੇ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ—19 ਮਹਾਂਮਾਰੀ ਦੇ ਚੱਲ ਰਹੇ ਇਸ ਪ੍ਰਕੋਪ ਵਿੱਚ ਫਾਊਂਡੇਸ਼ਨ ਵਲੋਂ ਜੋ ਇਹ ਲੋਕਾਂ ਦੀ ਭਲਾਈ ਲਈ ਸੇਵਾ ਨਿਭਾਈ ਗਈ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਲੋਕ ਭਲਾਈ ਕੰਮਾਂ ਲਈ ਹੋਰਨਾ ਸਮਾਜ ਸੇਵੀ ਸੰਸਥਾਵਾਂ ਤੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਕੱਤਰ, ਜ਼ਿਲ੍ਹਾ ਰੈਡ ਕਰਾਸ ਸ੍ਰੀ ਕਮਲੇਸ ਕੌਸਲ ਵਲੋਂ ਦੱਸਿਆ ਗਿਆ ਕੋਰਾਨਾਂ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ ਥੋੜਾ ਠਹਿਰਾਵ ਆਇਆ ਹੈ ਅਤੇ ਕੋਰਾਨਾ ਮਰੀਜਾਂ ਦੀਗਿਣਤੀ ਅਤੇ ਮ੍ਰਿਤਕ ਦਰ ਵਿੱਚ ਬਹੁਤ ਕਮੀ ਆਈ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵਲੋਂ ਅਰੰਭੇ ਗਏ ਮਿਸ਼ਨ ਫਤਿਹ ਦੇ ਤਹਿਤ ਸਾਨੂੰ ਕੋਵਿਡ ਹਦਾਇਤਾਂ ਜਿਵੇ ਕਿ ਦੋ ਗਜ਼ ਦੀ ਦੂਰੀ, ਬਿਨਾਂ ਲੋੜ ਤੋ ਭੀੜਭਾੜ ਵਾਲੀਆਂ ਥਾਵਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ, ਆਪਣੇ ਹੱਥਾਂ ਨੂੰ ਬਾਰ- ਬਾਰ ਧੋਣਾ ਚਾਹੀਦਾ ਹੈ ਅਤੇ ਮਾਸਕ ਹਮੇਸ਼ਾ ਪਹਿਣ ਕੇ ਰੱਖਣਾ ਚਾਹੀਦਾ ਹੈ, ਕੋਵਿਡ ਤੋਂ ਬਚਣ ਦੀ ਇਹੀ ਦਵਾਈ ਹੈ। ਜੇਕਰ ਅਸੀ ਆਪ ਠੀਕ ਰਹਾਂਗੇ ਤਾਂ ਸਾਡਾ ਪਰਿਵਾਰ ਵੀ ਠੀਕ ਰਹੇਗਾ। ਹਸਪਤਾਲਾਂ ਵਿੱਚ ਮਰੀਜਾਂ ਦਾ ਬੂਜ਼/ਗਿਣਤੀ ਜੇਕਰ ਘੱਟ ਦੀ ਹੈ ਤਾਂ ਹੋਰਨਾਂ ਬਿਮਾਰੀਆਂ ਦੇ ਮਰੀਜਾਂ ਦਾ ਇਲਾਜ ਬੇਹਤਰ ਹੋ ਸਕੇਗਾ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜ਼ਿਲਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋਂ ਗਰੀਬ ਅਤੇ ਲਾਚਾਰ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਜਾਂਦੀ ਹੈ। ਪਰ ਇਹ ਮਦਦ ਨੂੰ ਚਾਲੂ ਰੱਖਣ ਲਈ ਆਮ ਜਨਤਾ ਦੇ ਸਹਿਯੋਗ ਦੀ ਬਹੁਤ ਲੋੜ ਹੈ ਭਾਂਵੇਂ ਉਹ ਵਿੱਤੀ ਰੂਪ ਵਿੱਚ ਹੋਵੇ ਜਾਂ ਰਾਸ਼ਨ / ਦਵਾਈਆਂ / ਕੱਪੜੇ ਦੇ ਰੂਪ ਵਿੱਚ ਹੋਵੇ। ਕਿਉਂਕਿ ਪਿਛਲੇ ਲਗਭਗ 2 ਸਾਲ ਤੋਂ ਕੋਵਿਡ-19 ਚਲ ਰਿਹਾ ਹੈ, ਇਸ ਦੌਰਾਨ ਗਰੀਬ ਅਤੇ ਲੇਬਰ ਆਦਿ ਤਬਕਾ ਹੈ, ਉਨ੍ਹਾਂ ਦੀ ਆਮਦਨ ਆਦਿ ਘੱਟੀ ਹੈ। ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੀ ਜਰੂਰਤ ਹੈ।