ਦਿਵਿਯਾਂਗਜਨਾਂ/ ਬਜ਼ੁਰਗਾਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਸ਼ਨਾਖਤੀ ਕੈਂਪ 24 ਤੋਂ 29 ਮਾਰਚ 2025 ਤੱਕ ਲਗਾਏ ਜਾਣਗੇ

Sorry, this news is not available in your requested language. Please see here.

ਫ਼ਿਰੋਜ਼ਪੁਰ, 10 ਮਾਰਚ 2025

ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ (ਆਈ.ਏ.ਐਸ.) ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਨਕਲੀ ਅੰਗ ਨਿਰਮਾਣ ਨਿਗਮ ਅਤੇ ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਫਿਰੋਜ਼ਪੁਰ ਦੇ ਸਹਿਯੋਗ ਨਾਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਦੀ ਸਕੀਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਬਜ਼ੁਰਗਾਂ ਨੂੰ ਨਕਲੀ ਅੰਗ, ਟਰਾਈਸਾਈਕਲ, ਵ੍ਹੀਲਚੇਅਰ, ਫੌੜੀਆਂ, ਕੰਨਾਂ ਲਈ ਮਸ਼ੀਨਾਂ, ਮੰਦਬੁੱਧੀ ਵਿਅਕਤੀਆਂ /ਕੁਸ਼ਟ ਰੋਗੀਆਂ ਲਈ ਕਿੱਟ ਤੇ ਮੋਬਾਇਲ ਫੋਨ, ਨੇਤਰਹੀਨਾਂ ਲਈ ਸਮਾਰਟ ਕੈਨ ਅਤੇ ਸਮਾਰਟ ਫੋਨ ਆਦਿ ਮੁਫ਼ਤ ਮੁਹੱਈਆ ਕਰਵਾਉਣ ਲਈ ਸ਼ਨਾਖਤੀ ਕੈਂਪ ਮਿਤੀ 24 ਮਾਰਚ ਤੋਂ 29 ਮਾਰਚ 2025 ਤੱਕ ਲਗਾਏ ਜਾ ਰਹੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੱਤਰ ਰੈੱਡ ਕਰਾਸ ਸੁਸਾਇਟੀ ਫਿਰੋਜ਼ਪੁਰ ਸ੍ਰੀ ਅਸ਼ੋਕ ਬਹਿਲ ਨੇ ਦੱਸਿਆ ਕਿ ਮਿਤੀ 24 ਮਾਰਚ 2025 ਨੂੰ ਪ੍ਰਇਮਰੀ ਹੈਲਥ ਸੈਂਟਰ, ਮੱਖੂ, 25 ਮਾਰਚ 2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜ਼ੀਰਾ, 26 ਮਾਰਚ 2025 ਨੂੰ ਸਨਾਤਨ ਧਰਮ ਮੰਦਰ ਧਰਮਸ਼ਾਲਾ , ਤਲਵੰਡੀ ਭਾਈ, 27 ਮਾਰਚ 2025 ਨੂੰ ਪ੍ਰਾਇਮਰੀ ਹੈਲਥ ਸੈਂਟਰ, ਮਮਦੋਟ, 28 ਮਾਰਚ 2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਗੁਰੂਹਰਸਹਾਏ ਅਤੇ 29 ਮਾਰਚ 2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਿਰੋਜ਼ਪੁਰ ਵਿਖੇ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਦਿਵਿਯਾਂਗਜਨਾਂ ਕੋਲ ਦਿਵਿਯਾਂਗਤਾ ਦਾ ਸਰਟੀਫਿਕੇਟ 40% ਤੋਂ ਵੱਧ ਹੋਵੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਯੂ.ਡੀ.ਆਈ.ਡੀ. ਕਾਰਡ (ਸਮਾਰਟ ਕਾਰਡ) ਲਾਜ਼ਮੀ ਹੈ ਅਤੇ ਆਮਦਨ ਸਰਟੀਫ਼ਿਕੇਟ (ਸਰਪੰਚ /ਤਹਿਸੀਲਦਾਰ ਵੱਲੋਂ ਤਸਦੀਕ ਕੀਤਾ ਹੋਵੇ, ਜਿਸ ਵਿੱਚ ਆਮਦਨ 22500/- ਤੋਂ ਵੱਧ ਨਾ ਹੋਵੇ। ਇਕ ਫੋਟੋ ਪਾਸਪੋਰਟ ਸਾਇਜ਼ (ਜਿਸ ਵਿੱਚ ਦਿਵਿਆਂਗਤਾ ਨਜ਼ਰ ਆਉਂਦੀ ਹੋਵੇ), ਰਿਹਾਇਸ਼ੀ ਸਬੂਤ ਵਜੋਂ ਆਧਾਰ ਕਾਰਡ ਦੀ ਕਾਪੀ, ਘਰ ਦਾ ਮੁਕੰਮਲ ਪਤਾ ਸਮੇਤ ਮੋਬਾਇਲ ਨੰਬਰ ਆਦਿ। ਬਜ਼ੁਰਗਾਂ ਲਈ ਅਸਲ ਆਧਾਰ ਕਾਰਡ ਅਤੇ ਆਧਾਰ ਕਾਰਡ ਦੀ ਕਾਪੀ (ਸਮੇਤ ਉਮਰ ਦਾ ਸਬੂਤ 60 ਸਾਲ ਤੋਂ ਉੱਪਰ), ਆਮਦਨ ਸਰਟੀਫਿਕੇਟ (ਸਰਪੰਚ /ਤਹਿਸੀਲਦਾਰ ਵੱਲੋਂ ਤਸਦੀਕ ਕੀਤਾ ਹੋਵੇ, ਜਿਸ ਵਿੱਚ ਆਮਦਨ 15000/- ਤੋਂ ਵੱਧ ਨਾ ਹੋਵੇ। ਇਨ੍ਹਾਂ ਕੈਂਪਾਂ ਵਿੱਚ ਸਿਰਫ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਦਿਵਿਯਾਂਗਜਨਾਂ ਦੀ ਸ਼ਨਾਖਤ ਕੀਤੀ ਜਾਵੇਗੀ। ਸਰਕਾਰੀ ਨਿਯਮਾਂ ਅਨੁਸਾਰ ਮੋਟਰਾਈਜਡ ਟਰਾਈਸਾਈਕਲ ਸਿਰਫ 80% ਜਾਂ ਇਸ ਤੋਂ ਉਪਰ ਦੇ ਦਿਵਿਯਾਂਗਜਨਾਂ, ਜਿਨ੍ਹਾਂ ਨੇ ਪਿਛਲੇ ਪੰਜ ਸਾਲ ਦੌਰਾਨ ਇਸ ਸਕੀਮ ਦਾ ਕੋਈ ਲਾਭ ਨਾ ਲਿਆ ਹੋਵੇ ਨੂੰ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 98141-58898, 7678285977 ’ਤੇ ਸੰਪਰਕ ਕੀਤਾ ਜਾ ਸਕਦਾ ਹੈ।