ਦੋਰਾਹਾ ਉਪ ਮੰਡਲ ਸਰਹਿੰਦ ਨਹਿਰ ‘ਤੇ ਉਸਾਰੀਆਂ ਸਾਖਾਵਾਂ ‘ਚ ਮੱਛੀ ਫੜਨ ਦੀ ਬੋਲੀ 08 ਨੂੰ

NEWS MAKHANI

Sorry, this news is not available in your requested language. Please see here.

ਲੁਧਿਆਣਾ, 02 ਸਤੰਬਰ 2021 ਉਪ ਮੰਡਲ ਅਫ਼ਸਰ ਸਰਹਿੰਦ ਨਹਿਰ ਦੋਰਾਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਪੜ ਹੈਂਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ ਦੋਰਾਹਾ ਅਧੀਨ ਪੈਂਦੀ ਸਰਹਿੰਦ ਨਹਿਰ ਅਤੇ ਉਸਾਰੀਆਂ ਸਾਖਾਵਾਂ ‘ਤੇ ਹਰ ਸਾਲ ਮੱਛੀ ਫੜਨ ‘ਤੇ ਨਿਲਾਮੀ ਬੋਲੀ ਕੀਤੀ ਜਾਂਦੀ ਹੈ। ਇਹ ਬੋਲੀ 08 ਸਤੰਬਰ, 2021 ਦੋਰਾਹਾ ਉਪ ਮੰਡਲ ਸ.ਨ. ਦੋਰਾਹਾ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ ਅਤੇ ਇਸ ਦੀ ਮਿਆਦ 01-09-2021 ਤੋਂ 31-08-2022 ਤੱਕ ਹੋਵੇਗੀ।
ਉਪ ਮੰਡਲ ਅਫ਼ਸਰ ਨੇ ਸਾਖਾਵਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਸਰਹਿੰਦ ਨਹਿਰ, ਬੁਰਜੀ 1,30,000 ਤੋਂ 1,94,000 ਤੱਕ, ਪਟਿਆਲਾ ਨਹਿਰ ਬੁਰਜੀ 500 ਤੋਂ 3000 ਤੱਕ, ਕੰਬਾਇਡ ਬਰਾਂਚ ਬੁਰਜੀ 500 ਤੋਂ 10,000, ਅਬੋਹਰ ਬਰਾਂਚ, ਬੁਰਜੀ 500 ਤੋਂ 1,04,000 ਤੱਕ, ਬਠਿੰਡਾ ਬਰਾਂਚ ਬੁਰਜੀ 500 ਤੋਂ 1,08,000 ਤੱਕ ਅਤੇ ਸਿੱਧਵਾਂ ਬਰਾਂਚ ਬੁਰਜੀ 500 ਤੋਂ 2000 ਤੱਕ ਹੈ।
ਬੋਲੀ ਦੀਆਂ ਸ਼ਰਤਾਂ ਸਬੰਧੀ ਉਨ੍ਹਾਂ ਦੱਸਿਆ ਕਿ ਬੋਲੀ ਮਨਜੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਹੈੱਡ ਵਰਕਸ ਮੰਡਲ ਸ.ਨ. ਰੋਪੜ ਕੋਲ ਹੈ, ਸਫਲ ਬੋਲੀਕਾਰ ਤੇ ਬੋਲੀ ਦੀ ਰਕਮ ਮੌਕੇ ‘ਤੇ ਹੀ ਜਮ੍ਹਾ ਕਰਵਾ ਲਈ ਜਾਵੇਗੀ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੋਲੀ ਰੱਦ ਸਮਝੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਉਪਰੋਕਤ ਰੀਚਾਂ ਅਨੁਸਾਰ ਹੋਵੇਗੀ ਅਤੇ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਲਈ ਰੀਚ ਵਿੱਚੋਂ ਹੀ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀ ਫੜਨ ਦੀ ਮਨਾਹੀ ਹੈ। ਬੋਲੀਕਾਰ ਨੂੰ ਮੱਛੀ ਫੜਨ ਲਈ ਜਹਿਰੀਲੀ ਦਵਾਈ ਜਾਂ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ। ਬੋਲੀਕਾਰ ਮੱਛੀ ਫੜਨ ਸਮੇਂ ਨਹਿਰਾਂ/ਬਰਾਂਚਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਨਾ ਹੀ ਮਨਾਹੀ ਵਾਲੇ ਏਰੀਏ ਵਿੱਚ ਮੱਛੀ ਫੜੇਗਾ। ਬੋਲੀ ਵਾਲੇ ਦਿਨ ਜੇਕਰ ਛੁੱਟੀ ਹੋ ਜਾਂਦੀ ਹੈ ਤਾਂ ਅਗਲੇ ਕੰਮ ਵਾਲੇ ਦਿਨ ਬੋਲੀ ਹੋਵੇਗੀ।
ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਬੋਲੀਕਾਰ ਆਪਣੇ ਨਾਲ ਆਪਣੇ ਅਸਲ ਆਈ.ਡੀ. ਪਰੂਫ ਅਤੇ ਉਸ ਦੀ ਕਾਪੀ ਨਾਲ ਲੈ ਕੇ ਆਉਣ।