ਦੋ ਪੰਜਾਬੀ ਨੋਜਵਾਨ ਜੈਵੰਤ ਸਿੰਘ ਗਰੇਵਾਲ ਤੇ ਜਸਰਾਜਨ ਸਿੰਘ ਦੀ ਭਾਰਤੀ ਸਾਫਟ ਟੈਨਿਸ ‘ਚ ਹੋਈ ਚੋਣ

Sorry, this news is not available in your requested language. Please see here.

 Ludhiana 17 ਜੂਨ , 2024

ਕੋਰੀਆ ਸਾਫਟ ਟੈਨਿਸ ਫੈਡਰੇਸ਼ਨ ਵੱਲੋਂ 18 ਤੋ 24 ਜੂਨ ਤੱਕ ਕਰਵਾਏ ਜਾਣ ਵਾਲੇ ਕੋਰੀਆ ਕੱਪ ਅੰਤਰਰਾਸ਼ਟਰੀ ਸਾਫਟ ਟੈਨਿਸ ਮੁਕਾਬਲੇ ਲਈ ਭਾਰਤੀ ਸਾਫਟ ਟੈਨਿਸ ਟੀਮ ਵਿੱਚ ਪੰਜਾਬ ਦੇ ਦੋ ਹੋਣਹਾਰ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਸਾਫਟ ਟੈਨਿਸ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਤੇ ਐਮੇਚਿੳਰ ਸਾਫਟ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਜੁਆਇੰਟ ਸਕੱਤਰ ਨਰਿੰਦਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਭਾਰਤੀ ਪੁਰਸ਼ ਸਾਫਟ ਟੈਨਿਸ ਟੀਮ ਵਿੱਚ ਜੈਵੰਤ ਸਿੰਘ ਗਰੇਵਾਲ ਇਆਲੀ ਖੁਰਦ ਲੁਧਿਆਣਾ ਤੇ ਜਸਰਾਜਨ ਸਿੰਘ ਸਾਹਿਬਜ਼ਾਦਾ ਅਜੀਤ ਨਗਰ ਦੀ ਚੋਣ ਹੋਈ ਹੈ। ਜੈਵੰਤ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਮਨਪ੍ਰੀਤ ਸਿੰਘ ਇਆਲੀ ਦੇ ਭਤੀਜੇ ਤੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਆਲੀ ਦੇ ਸਪੁੱਤਰ ਹਨ।ਪੰਜਾਬ ਸਾਫਟ ਟੈਨਿਸ ਦੇ ਪੁਰਸ਼ ਵਰਗ ‘ਚ ਇਸ ਇਤਿਹਾਸਿਕ ਪ੍ਰਾਪਤੀ ਤੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪਰਵੇਜ਼ ਸਿੰਘ ਸ਼ੈਲਾ ਤੇ ਸੰਯੁਕਤ ਸਕੱਤਰ ਡਾ. ਪ੍ਰਦੀਪ ਕੁਮਾਰ ਸਮੇਤ ਸੀਨੀਅਰ ਮੈਂਬਰਾਂ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਾਰਤੀ ਸਾਫਟ ਟੈਨਿਸ ਟੀਮ ਨੂੰ ਅੰਤਰਰਾਸ਼ਰਟੀ ਪੱਧਰ ਤੇ ਵਧੀਆ ਪ੍ਰਦਾਸ਼ਨ ਕਰਨ ਲਈ ਪ੍ਰੇਰਿਤ ਕੀਤਾ।