Sorry, this news is not available in your requested language. Please see here.
ਜਿਲ੍ਹਾ ਪ੍ਰਸ਼ਾਸਨ ਫਾਜਿਲਕਾ ਵੱਲੋਂ 31 ਨਵ- ਜਨਮੀਆਂ ਧੀਆਂ ਨੂੰ ਬੇਬੀ ਬਲੈਂਕਟ ਅਤੇ ਬੇਬੀ ਕੇਅਰ ਕਿੱਟਾਂ ਭੇੰਟ ਕੀਤੀਆਂ
ਅਬੋਹਰ, 16 ਜਨਵਰੀ 2025
ਜਿਲ੍ਹਾ ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਅਬੋਹਰ ਦੇ ਸਰਕਾਰੀ ਕੰਨਿਆਂ ਸੀ. ਸੈ.ਸਮਾਰਟ ਸਕੂਲ ਵਿਖੇ ਅੱਜ ਧੀਆਂ ਦੀ ਲੋਹੜੀ ਦਾ ਬਲਾਕ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਅਬੋਹਰ ਦੇ ਇੰਚਾਰਜ ਸ਼੍ਰੀ ਅਰੁਣ ਨਾਰੰਗ ਜੀਆਂ ਵੱਲੋਂ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਗਈ।
ਇਸ ਮੌਕੇ ਸ਼੍ਰੀ ਅਰੁਣ ਨਾਰੰਗ ਜੀ ਨੇ ਸਮੂਹ ਹਾਜਰੀਨ ਨੂੰ ਲੋਹੜੀ ਦੇ ਤਿਓਹਾਰ ਦੀ ਵਧਾਈ ਦਿੰਦੀਆਂ ਆਖਿਆ ਕਿ ਕਦੇ ਸਮਾਂ ਸੀ ਜਦ ਕੇਵਲ ਲੜਕਾ ਪੈਦਾ ਹੋਣ ਤੇ ਹੀ ਲੋਹੜੀ ਮਨਾਈ ਜਾਂਦੀ ਸੀ ਪਰ ਹੁਣ ਸਮਾਜ ਦੀ ਸੋਚ ਬਦਲਣ ਲੱਗੀ ਹੈ।
ਇਸ ਮੌਕੇ ਸਭਿਆਚਾਰਕ ਰੰਗ ਵੀ ਵੇਖਣ ਨੂੰ ਮਿਲੇ। ਇਸ ਮੌਕੇ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਨਵਦੀਪ ਕੌਰ ਵੱਲੋਂ ਦੱਸਿਆ ਕਿ ਧੀਆਂ ਦੇ ਹੌਸਲੇ ਨੂੰ ਪ੍ਰਵਾਜ ਦੇਣ ਲਈ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਦੇ ਤਿਉਹਾਰ ਨੂੰ ਵੱਡੇ ਪੱਧਰ ਤੱਕ ਮਨਾਉਣ ਦੇ ਫੈਸਲੇ ਕੀਤੇ ਗਏ ਹਨ ਜਿਸ ਤਹਿਤ ਲਗਾਤਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਪ੍ਰੋਗਰਾਮ ਸਿਰਜਣ ਨਾਲ ਧੀਆਂ ਨੂੰ ਜੰਮਣ ਪ੍ਰਤੀ ਮਾਪਿਆਂ ਅੰਦਰ ਵੀ ਵਧੇਰੇ ਜਾਗਰੂਕਤਾ ਪੈਦਾ ਹੋਈ ਹੈ।
ਇਸ ਮੌਕੇ ਜਿਲ੍ਹਾ ਪ੍ਰਸ਼ਾਸਨ , ਫਾਜਿਲਕਾ ਵੱਲੋਂ ਨਵ- ਜਨਮੀਆਂ ਧੀਆਂ ਦੇ ਮਾਪਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ ਤੇ ਸਨਮਾਨਿਤ ਵੱਜੋਂ 31 ਨਵ- ਜਨਮੀਆਂ ਧੀਆਂ ਨੂੰ ਬੇਬੀ ਬਲੈਂਕਟ ਅਤੇ ਬੇਬੀ ਕੇਅਰ ਕਿੱਟਾਂ ਤੇ ਮੁੰਗਫਲੀ ਰੇਓੜੀ ਦੇ ਪੈਕਟ ਭੇੰਟ ਕੀਤੇ । ਇਸ ਤੋਂ ਇਲਾਵਾ ਸਮਾਗਮ ਮੌਕੇ ਸਕੂਲ ਦੀ ਲੜਕੀਆਂ ਦੇ ਵਿੱਚ ਪੇੰਟਿੰਗ ਅਤੇ ਲਿਖਿਤ ਪ੍ਰੋਗਿਯਤਾ ਜੀਹਾਂ ਗਤੀਵਿਧੀਆਂ ਕਰਵਾਈਆਂ ਗਈਆਂ। ਸਟੇਜ ਦੀ ਸੰਚਾਲਕ ਸਕੂਲ ਦੇ ਅਧਿਆਪਕ ਅਮਿਤ ਬਤਰਾ ਵੱਲੋਂ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਨਿਤਾ ਬੁਲੰਦੀ, ਸਕੂਲ ਦੇ ਸਮੂਹ ਅਧਿਆਪਕ, ਬਲਾਕ ਦਫਤਰ ਅਤੇ ਜਿਲ੍ਹੇ ਦੇ ਦਫ਼ਤਰ ਦਾ ਸਟਾਫ ਤੇ ਵੱਡੀ ਗਿਣਤੀ ਵਿੱਚ ਸਕੂਲ ਦੀਆਂ ਲੜਕੀਆਂ ਅਤੇ ਹੋਰ ਔਰਤਾਂ ਹਾਜ਼ਰ ਸਨ।