ਨਗਰ ਕੌਂਸਲ ਜੀਰਕਪੁਰ ਵੱਲੋਂ ਵੰਡੀ ਗਈ ਕੰਪੋਸਟ ਖਾਦ

Sorry, this news is not available in your requested language. Please see here.

ਐਸ.ਏ.ਐਸ.ਨਗਰ, 12 ਅਕਤੂਬਰ:

ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਵੱਛ ਭਾਰਤ ਮਿਸ਼ਨ ਅਧੀਨ ਸਮੇਂ-ਸਮੇਂ ਤੇ ਸਵੱਛਤਾ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਹਨਾਂ ਦੇ ਤਹਿਤ ਨਗਰ ਕੌਂਸਲ ਜੀਰਕਪੁਰ ਨੇ ਰੌਯਲ ਐਸਟੇਟ ਦੇ ਰੈਜਿਡੈਂਟ ਵੈਲਫੇਅਰ ਅਸੋਸਿਏਸ਼ਨ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਨਾਗਰਿਕਾਂ ਨੂੰ ਗਮਲਿਆਂ ਅਤੇ ਕਿਚਨ ਗਾਰਡਨ ਦੇ ਲਈ ਗਿੱਲੇ ਕੂੜੇ ਤੋਂ ਬਣੀ ਖਾਦ ਵੰਡੀ।

ਪ੍ਰੋਗਰਾਮ ਕੋਆਰਡੀਨੇਟਰ ਸ. ਸੁਖਵਿੰਦਰ ਸਿਂਘ ਦਿਓਲ ਵੱਲੋਂ ਸਿੰਗਲ ਯੂਜ ਪਲਾਸਟਿਕ (ਪਲਾਸਟਿਕ ਕੈਰੀ ਬੈਗ ਅਤੇ ਪਲਾਸਟਿਕ ਦੇ ਬਰਤਨ) ਦੇ ਨੁਕਸਾਨ ਦੱਸਦੇ ਹੋਏ ਇਸ ਦੀ ਵਰਤੋਂ ਬੰਦ ਕਰਨ ਲਈ ਨਾਗਰਿਕਾਂ ਨੂੰ ਅਪੀਲ ਕੀਤੀ ਗਈ। ਇਸ ਦੇ ਨਾਲ ਨਾਗਰਿਕਾਂ ਨੂੰ ਗਿੱਲੇ ਕੂੜੇ ਤੋਂ ਖਾਦ ਅਤੇ ਸੂਕੇ ਕੂੜੇ ਤੋਂ ਗੱਠਰ ਬਣਾਉਣ ਦੀ ਵਿਧੀ ਸਮਝਾਈ ਗਈ।

ਪ੍ਰੋਗਰਾਮ ਕੋਆਰਡੀਨੇਟਰ ਸ. ਰਵਿੰਦਰ ਸਿੰਘ ਗਿੱਲ ਨੇ ਸੋਰਸ ਸੈਗਰੀਕੇਸ਼ਨ ਬਾਰੇ ਜਾਗਰੁਕ ਕੀਤਾ। ਨਾਗਰਿਕਾਂ ਨੂੰ ਨਗਰ ਕੌਂਸਲ ਦੀ ਪ੍ਰੋਸੈਸਿੰਗ ਸਾਇਟ ਤੇ ਲੈਕੇ ਜਾਣ ਬਾਰੇ ਵੀ ਗੱਲ ਬਾਤ ਕੀਤੀ ਗਈ ਤਾਂ ਕਿ ਨਾਗਰਿਕਾਂ ਨੂੰ ਕੂੜਾ ਪ੍ਰਬੰਧਨ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਉਨ੍ਹਾਂ ਅੱਗੇ ਦਸਿਆ ਕਿ ਕੱਪੜੇ ਦੇ ਥੈਲੇ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਜੀਰਕਪੁਰ ਨੂੰ ਪਲਾਸਟਿਕ ਮੁਕਤ ਕੀਤਾ ਜਾ ਸਕੇ। ਰੌਯਲ ਐਸਟੇਟ ਤੋਂ ਰੈਜਿਡੈਂਟ ਵੈਲਫੇਅਰ ਅਸੋਸਿਏਸ਼ਨ ਦੇ ਪ੍ਰਧਾਨ ਹਰੀਸ਼ ਲੈਂਬਰ ਅਤੇ ਅਸੋਸਿਏਸ਼ਨ ਦੇ ਮੈਂਬਰ ਗੌਰਵ ਸਿੰਘ, ਅਜੈ ਗੁਪਤਾ, ਵਰਿੰਦਰ ਭਰਦਵਾਜ, ਓਂਕਾਰ ਸਿੰਘ ਸੈਣੀ, ਵੀ. ਐਮ. ਆਨੰਦ, ਕਰਨ, ਰਾਜਕੁਮਾਰ ਗਰਗ, ਅਨਿਲ ਗੁਪਤਾ ਅਤੇ ਨਗਰ ਕੌਂਸਲ ਵੱਲੋਂ ਸੈਨਿਟਰੀ ਇੰਸਪੈਕਟਰ ਰਾਮ ਗੋਪਾਲ, ਅਮਰ, ਮਨਮੰਦਰ, ਭੁਪਿੰਦਰ, ਦਵਿੰਦਰ ਅਤੇ ਸੰਜੀਵ ਮੌਜੂਦ ਸਨ।