ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਪੈਸ਼ਲ ਸਪਤਾਹਿਕ ਕਲੀਨਲੀਨੈਸ ਡਰਾਈਵ ਦੀ ਸ਼ੁਰੂਆਤ

Sorry, this news is not available in your requested language. Please see here.

ਸ਼ਹਿਰ ਅੰਦਰ ਸਫਾਈ ਗੈਂਗ ਰਾਹੀਂ ਸਵੱਛਤਾ ਮੁਹਿੰਮ ਚਲਾਈ ਗਈ

ਹਰ ਸਪਤਾਹ ਇਕ ਰੋਡ ਇਕ ਵਾਰਡ ਮੁਕੰਮਲ ਸਫਾਈ

ਫਿਰੋਜ਼ਪੁਰ 6 ਮਈ 2025

ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਸਥਾਨਕ ਸਰਕਾਰ ਮੰਤਰੀ ਡਾ: ਰਵਜੋਤ ਸਿੰਘ ਅਤੇ ਸਕੱਤਰ ਸਥਾਨਕ ਸਰਕਾਰ ਪੰਜਾਬ ਵਿਭਾਗ ਚੰਡੀਗੜ੍ਹ ਜੀ ਵੱਲੋਂ ਅਤੇ ਫਿਰੋਜ਼ਪੁਰ ਦੇ ਹਲਕਾ ਵਿਧਾਇਕ ਸ਼੍ਰੀ ਰਣਬੀਰ ਸਿੰਘ ਭੁੱਲਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸ਼ਹਿਰ ਦੀ ਸਫਾਈ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ ਸੀ। ਜਿਸ ਜਿਸ ਵਿੱਚ ਸ਼ਹਿਰਾਂ ਦੀ ਸਾਫ ਸਫਾਈ, ਗਾਰਬੇਜ਼ ਦੀ ਕੁਲੈਕਸ਼ਨ, ਸੀਵਰੇਜ ਦੀ ਸਮੱਸਿਆ, ਮਲਬੇ ਦੀ ਲਿਫਟਿੰਗ, ਬਰਸਾਤੀ ਨਾਲਿਆਂ ਦੀ ਸਫਾਈ, ਸਟਰੀਟ ਲਾਈਟਾਂ, ਸੜਕਾਂ ਤੇ ਖੱਡੇ ਆਦਿ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਕ ਵਿਸ਼ੇਸ਼ ਡਰਾਈਵ ਚਲਾਈ ਜਾਣੀ ਸੀ। ਜਿਸ ਤੇ ਚਲਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਨੇ ਇਹ ਉਪਰਾਲਾ ਕਰਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਡਾ: ਨਿਧੀ ਕੁਮੁਦ ਦੀ ਯੋਗ ਅਗਵਾਈ ਹੇਠ ਨਾਮਦੇਵ ਚੌਂਕ ਤੋਂ ਮੱਲਵਾਲ ਰੋਡ ਵਿਖੇ ਇੱਕ ਸਪੈਸ਼ਲ ਗਠਿਤ ਕੀਤੀ ਟੀਮ ਰਾਹੀਂ ਇਹ ਡਰਾਈਵ ਚਲਾਈ ਗਈ।

ਇਸ ਸਬੰਧੀ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ ਅਤੇ ਸੁਪਰਡੈਂਟ ਸ਼੍ਰੀ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਨਾਮਦੇਵ ਚੌਂਕ ਤੋਂ ਲੈ ਕੇ ਬਸਤੀ ਨਿਜ਼ਾਮਦੀਨ ਵਾਲੀ ਤੱਕ ਦੇ ਲਿੰਕ ਰੋਡ ਤੇ ਇੱਕ ਸਪੈਸ਼ਲ ਡਰਾਈਵ ਚਲਾਈ ਗਈ, ਜਿਸ ਵਿੱਚ ਨਗਰ ਕੌਂਸਲ ਫਿਰੋਜ਼ਪੁਰ ਦੇ ਸਫਾਈ ਕਰਮਚਾਰੀਆਂ, ਸੈਂਨਟਰੀ ਮੇਟ, ਇਲੈਕਟ੍ਰੀਸ਼ਨ, ਮਾਲੀ, ਸੰਬੰਧਿਤ ਕਲਰਕ, ਤਹਿਬਜ਼ਾਰੀ ਦੀ ਟੀਮ, ਇਨਕਰੋਚਮੈਂਟ ਦੀ ਟੀਮ, ਸਟਰੀਟ ਲਾਈਟਾਂ ਦੀ ਰਿਪੇਅਰ ਦੀ ਟੀਮ, ਮੱਲਬੇ ਕੱਚਰੇ ਆਦਿ ਦੀ ਲਿਫਟਿੰਗ ਕਰਨ ਦੀ ਟੀਮ ਦੇ ਸਾਰੇ ਕਰਮਚਾਰੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਗਰ ਕੌਂਸਲ ਦੀ ਮਸ਼ੀਨਰੀ ਘਾਹ ਕੱਟਣ ਵਾਲੀਆਂ ਮਸ਼ੀਨਾਂ, ਸਫਾਈ ਸਵੀਪਿੰਗ, ਟਰੈਕਟਰ ਟਰਾਲੀਆਂ, ਟਾਟਾ ਏਸ, ਜੇ ਸੀ ਬੀ, ਲੋਡਰ ਆਦਿ ਵਰਗੀਆਂ ਮਸ਼ੀਨੀ ਮਸ਼ੀਨਰੀ ਨੂੰ ਨਾਲ ਲੈ ਕੇ ਇਸ ਰੋਡ ਤੇ ਡਰਾਈਵ ਚਲਾਈ ਗਈ। ਜਿਸ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਲਗਭਗ 3 ਕਿਲੋਮੀਟਰ ਏਰੀਏ ਨੂੰ ਬਿਲਕੁਲ ਡਸਟ ਫ੍ਰੀ ਕਲੀਨ ਕੀਤਾ ਗਿਆ ਅਤੇ ਲਗਭਗ ਇਸ ਏਰੀਏ ਵਿੱਚੋਂ 5 ਟਰਾਲੀ ਮਿੱਟੀ ਮਲਬਾ ਕੱਚਰਾ ਆਦਿ ਉਠਾਇਆ ਗਿਆ ਇਸ ਤੋਂ ਇਲਾਵਾ ਇਸ ਰੋਡ ਤੇ ਲੱਗੇ ਨਜਾਇਜ਼ ਹਾਰਡਿੰਗ ਬੋਰਡ, ਫਲੈਕਸ ਬੋਰਡ ਆਦਿ ਨੂੰ ਹਟਵਾਇਆ ਗਿਆ ਅਤੇ ਕਈ ਦੁਕਾਨਦਾਰਾਂ ਦੇ ਸਮਾਨ ਨੂੰ ਜਪਤ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਡਰਾਈਵ ਦੇ ਨਾਲ ਨਾਲ 5 ਲੋਕਾਂ ਦੇ ਚਲਾਨ ਕੀਤੇ ਗਏ। ਜਿਨਾਂ ਵੱਲੋਂ ਮਲਬਾ ਆਪਣਾ ਸਮਾਨ ਬਾਹਰ ਰੱਖਿਆ ਗਿਆ ਸੀ ਅਤੇ ਉਹਨਾਂ ਨੂੰ 10000/- ਜੁਰਮਾਨਾ ਵੀ ਪਾਇਆ ਗਿਆ। ਪੂਰਨ ਰੂਪ ਵਿੱਚ ਸਫਾਈ ਹੋਣ ਉਪਰੰਤ ਇਸ ਰੋਡ ਤੇ ਪਾਣੀ ਦਾ ਛਿੜਕਾ ਕੀਤਾ ਗਿਆ ਅਤੇ ਸ਼ਾਮ ਸਮੇਂ ਇਸ ਰੋਡ ਤੇ ਫੋਗਿੰਗ ਵੀ ਕਰਵਾਈ ਜਾਵੇਗੀ।

ਇਸ ਮੌਕੇ ਤੇ ਸਹਾਇਕ ਮਿਊਸੀਪਲ ਇੰਜੀਨੀਅਰ ਸ਼੍ਰੀ ਲਵਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਇਸ ਰੋਡ ਤੇ ਇਸ ਡਰਾਈਵ ਤਹਿਤ 3 ਬਰਸਾਤੀਆਂ ਦੇ ਢੱਕਣ ਨੂੰ ਬਦਲਿਆ ਗਿਆ, 5 ਸਟਰੀਟ ਲਾਈਟਾਂ ਨਵੀਆਂ ਪਾਈਆਂ ਗਈਆਂ ਅਤੇ ਕਈ ਸਟਰੀਟ ਲਾਈਟਾਂ ਦੀ ਰਿਪੇਅਰ ਕੀਤੀ ਗਈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਇਸ ਸੜਕ ਤੇ ਪੈਂਦੇ ਖੱਡਿਆਂ ਤੇ ਜਲਦ ਹੀ ਪੈਚ ਵਰਕ ਵੀ ਕਰਵਾਇਆ ਜਾਵੇਗਾ ਅੰਤ ਵਿੱਚ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਹਰ ਹਸਪਤਾਲ ਦੇ ਕਿਸੇ ਇੱਕ ਦਿਨ ਕਿਸੇ ਇੱਕ ਏਰੀਏ ਦੇ ਵਿੱਚ ਇਸ ਪ੍ਰਕਾਰ ਦਾ ਡਰਾਈਵ ਚਲਾਈ ਜਾਵੇਗੀ, ਜਿਸ ਵਿੱਚ ਉਸ ਏਰੀਏ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਇੱਕੋ ਦਿਨ ਵਿੱਚ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਵਿੱਚ ਨਗਰ ਕੌਂਸਲ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਤੇ ਸੁੰਦਰ ਬਣਾਇਆ ਜਾ ਸਕੇ।

ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਫਿਰੋਜ਼ਪੁਰ ਜਿਲ੍ਹੇ ਦੀਆਂ ਸਮੂਹ ਨਗਰ ਕੌਂਸਲ ਨਗਰ ਪੰਚਾਇਤਾਂ ਫਿਰੋਜ਼ਪੁਰ ਦੀ ਤਰਜ ਤੇ ਇਸ ਪ੍ਰਕਾਰ ਦੇ ਡਰਾਈਵ ਚਲਾਉਣ ਤਾਂ ਜੋ 1 ਮਹੀਨੇ ਦੇ ਅੰਦਰ ਅੰਦਰ ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਨੂੰ ਕਲੀਨ ਅਤੇ ਕੱਚਰਾ ਮੁਕਤ ਕੀਤਾ ਜਾ ਸਕੇ।ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ.) ਡਾ: ਨਿਧੀ ਕੁਮੁਦ ਬੰਬਾਹ ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਇਸ ਪ੍ਰਕਾਰ ਦੇ ਡਰਾਈਵ ਕਰਨ ਵਾਲੇ ਪਹਿਲੇ ਸ਼ਹਿਰਾਂ ਵਿੱਚ ਫਿਰੋਜ਼ਪੁਰ ਸ਼ਾਮਿਲ ਹੈ ਇਸ ਲਈ ਫਿਰੋਜ਼ਪੁਰ ਦੀ ਸਮੁੱਚੀ ਟੀਮ ਬਹੁਤ ਮਿਹਨਤੀ ਹੈ , ਜਿਸ ਲਈ ਨਗਰ ਕੌਂਸਲ ਫਿਰੋਜ਼ਪੁਰ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਅਤੇ ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਦੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।