ਨਗਰ ਕੌਂਸਲ ਬੰਗਾ ਦੇ ਨਵੇਂ ਚੁਣੇ ਕੌਂਸਲਰਾਂ ਨੇ ਚੁੱਕੀ ਸਹੁੰ

Sorry, this news is not available in your requested language. Please see here.

ਬੰਗਾ, 14 ਜੁਲਾਈ 2021 ਨਗਰ ਕੌਂਸਲ ਬੰਗਾ ਦੇ ਨਵੇਂ ਚੁਣੇ ਗਏ ਸਮੂਹ ਨਗਰ ਕੌਂਸਲਰਾਂ ਨੂੰ ਅੱਜ ਉੱਪ ਮੰਡਲ ਮੈਜਿਸਟ੍ਰੇਟ-ਕਮ-ਕਨਵੀਨਰ ਦੀਪਕ ਰੁਹੇਲਾ ਵੱਲੋਂ ਅੱਜ ਸਹੁੰ ਚੁਕਾਈ ਗਈ। ਸਥਾਨਕ ਬੀ. ਡੀ. ਪੀ. ਓ ਦਫ਼ਤਰ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਨਗਰ ਕੌਂਸਲ ਬੰਗਾ ਦੇ ਕਾਰਜ ਸਾਧਕ ਅਫ਼ਸਰ ਰਾਜੀਵ ਓਬਰਾਏ ਵੀ ਮੌਜੂਦ ਰਹੇ। ਕਨਵੀਨਰ ਦੀਪਕ ਰੁਹੇਲਾ ਵੱਲੋਂ ਇਸ ਮੌਕੇ ਸਮੂਹ ਹਾਜ਼ਰ ਮੈਂਬਰਾਂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲੲ ਨਾਮ ਤਜਵੀਜ਼ ਕਰਨ ਲਈ ਕਿਹਾ ਗਿਆ, ਪਰੰਤੂ ਸਮੂਹ ਮੈਂਬਰਾਂ ਵੱਲੋਂ ਕਿਸੇ ਵੀ ਕੌਂਸਲਰ ਦਾ ਨਾਮ ਤਜਵੀਜ਼ ਨਹੀਂ ਕੀਤਾ ਗਿਆ, ਜਿਸ ਕਰਕੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅੱਜ ਨਹੀਂ ਹੋ ਸਕੀ। ਕਨਵੀਨਰ ਵੱਲੋਂ ਸਹੁੰ ਚੁੱਕਣ ’ਤੇ ਸਾਰੇ ਕੌਂਸਲਰਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਡੀ. ਐਸ. ਪੀ ਗੁਰਵਿੰਦਰ ਪਾਲ ਸਿੰਘ, ਐਮ. ਈ ਹਰਜਿੰਦਰ ਸਿੰਘ ਸੇਠੀ, ਜਸਵੰਤ ਰਾਏ, ਯਸ਼ਪਾਲ ਤੋਂ ਇਲਾਵਾ ਨਗਰ ਕੌਂਸਲ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ : ਨਗਰ ਕੌਂਸਲ ਬੰਗਾ ਦੇ ਨਗਰ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਦੇ ਦਿ੍ਰਸ਼।