ਨਗਰ ਨਿਗਮ ਮੋਹਾਲੀ ਵਲੋਂ ਚਲਾਈ ਗਈ ਜਲ ਦਿਵਾਲੀ ਕੰਪੇਨ ਮੁਕੰਮਲ

Sorry, this news is not available in your requested language. Please see here.

ਐਸ.ਏ.ਐਸ.ਨਗਰ, 9 ਨਵੰਬਰ:
ਨਗਰ ਨਿਗਮ ਮੋਹਾਲੀ ਵਲੋਂ  ਕਮਿਸ਼ਨਰ ਸ਼੍ਰੀਮਤੀ ਨਵਜੋਤ ਕੋਰ ਦੀ ਅਗਵਾਈ ਹੇਠ ਚਲਾਈ ਗਈ ਜਲ ਦਿਵਾਲੀ ਕੰਪੇਨ ਅੱਜ ਮੁਕੰਮਲ ਹੋ ਗਈ। ਇਸ ਕੰਪੇਨ ਅਧੀਨ ਨਗਰ ਨਿਗਮ, ਐਸ.ਏ.ਐਸ ਨਗਰ, (ਮੋਹਾਲੀ) ਵਲੋਂ ਚਲਾਏ ਜਾ ਰਹੇ ਮਿਸ਼ਨ  Day-NULM ਦੇ ਤਹਿਤ ਬਣਾਏ ਗਏ ਸਵੈ ਸੇਵੀ ਗਰੁੱਪਾਂ ਵਿੱਚੋ 35 ਮਹਿਲਾ ਮੈਂਬਰ ਅੱਜ ਸੈਕਟਰ 56 ਵਾਟਰ ਟ੍ਰੀਟਮੈਂਟ ਪਲਾਂਟ, ਨੇੜੇ ਬਲੌਂਗੀ ਰੋਡ ਵਿੱਖੇ ਦੌਰਾ ਕੀਤਾ ਗਿਆ। ਇਸ ਮੌਕੇ ਤੇ ਸਾਰੀਆ ਔਰਤਾ ਵਲੋਂ ਸ਼ੁੱਧ ਪਾਣੀ ਦੇ ਪ੍ਰਤੀਕ ਨੀਲੇ ਰੰਗ ਦੇ ਕਪੜੇ ਪਾ ਕੇ  ਵਾਟਰ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ।
ਇਸ ਮੌਕੇ ਤੇ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਸੈਲਫ਼ ਹੈਲਪ ਗਰੁੱਪਾਂ ਨਾਲ ਸਬੰਧਤ ਔਰਤਾਂ ਨੂੰ ਪਾਣੀ ਦੀ ਮਹੱਤਤਾ ਤੇ ਇਸ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਕਰਵਾਇਆ। ਸਯੁੰਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ ਵਲੋਂ ਔਰਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਭ ਤੋਂ ਵੱਧ ਪਾਣੀ ਨਾਲ ਸਿੱਧੇ ਤੌਰ ਤੇ ਜੁੜੀਆਂ ਹੋਈਆ ਹਨ, ਇਸ ਲਈ ਉਹ ਪਾਣੀ ਦੀ ਦੁਰਵਰਤੋਂ ਨਾ ਕਰਨ ਸਗੋਂ ਉਸ ਦੀ ਵਰਤੋਂ ਸੰਯਮ ਨਾਲ ਕਰਨ। ਉਨ੍ਹਾਂ ਕਿਹਾ ਕਿ ਪਾਣੀ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਵੇ ਤੇ ਪਾਣੀ ਦੀ ਲੋੜ ਅਨੁਸਾਰ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਮਹਿਲਾਵਾਂ ਨੂੰ ਪਾਣੀ ਦੀ ਟੈਸਟਿੰਗ ਬਾਰੇ ਵੀ ਜਾਣੂ ਕਰਵਾਇਆ। ਇਸ ਦੌਰਾਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਲੋਂ ਐਕਸੀਅਨ ਸੁਨੀਲ ਕੁਮਾਰ ਅਤੇ ਐਸਡੀਓ ਇਮਾਨਵੀਰ ਸਿੰਘ ਮਾਨ ਨੇ ਉਨ੍ਹਾਂ ਨੂੰ ਪਾਣੀ ਦੀ ਟੈਸਟਿੰਗ ਤੋਂ ਇਲਾਵਾ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਸਹਾਇਕ ਕਮਿਸ਼ਨਰ ਸ਼੍ਰੀ ਮਨਪ੍ਰੀਤ ਸਿੰਘ ਸਿੱਧੂ ਵਲੋਂ ਇਸ ਸਮਾਗਮ ਦੇ ਸਫਲ ਆਯੋਜਨ ਲਈ ਨਗਰ ਨਿਗਮ ਦੇ ਸੁਪਰੰਡਟ ਸ਼੍ਰੀ ਅਵਤਾਰ ਸਿੰਘ ਕਲਸੀਆ ਅਤੇ  ਡੇ ਐਨ ਯੂ ਐੱਲ ਐਮ (DAY-NULM ) ਦੇ  ਸੀਐਮਐਮ ਸ਼੍ਰੀਮਤੀ ਪ੍ਰੀਤੀ ਅਰੋੜਾ,  ਸੀਓ ਸ਼੍ਰੀਮਤੀ ਗੁਰਪ੍ਰੀਤ ਕੌਰ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ।  ਇਸ ਤੋਂ ਬਾਅਦ ਸੈਲਫ-ਹੈਲਪ ਗਰੁਪ ਦੀਆ ਔਰਤਾਂ ਵਲੋਂ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ ਅਤੇ ਉਹਨਾ ਕਿਹਾ ਕਿ ਸਾਨੂੰ ਇਸ ਦੌਰੇ ਤੋਂ ਇਹ ਸੰਦੇਸ਼ ਪ੍ਰਾਪਤ ਹੋਇਆ ਹੈ ਕਿ ਸਾਨੂੰ ਪਾਣੀ ਦੀ ਸਹੀ ਤਰੀਕੇ ਨਾਲ ਵਰਤੋਂ ਕਰਨੀ ਚਾਹੀਦੀ ਹੈ।