ਨਵੀਂ ਵੋਟ ਬਣਾਉਣ ਕਟਵਾਉਣ, ਸੋਧ ਕਰਵਾਉਣ ਸਬੰਧੀ ਲਗਾਏ ਜਾ ਰਹੇ ਹਨ ਵਿਸ਼ੇਸ ਕੈਂਪ

Sorry, this news is not available in your requested language. Please see here.

ਪਠਾਨਕੋਟ, 29 ਜੁਲਾਈ, 2021 ਡਾ. ਨਿਧੀ ਕੁਮੁਦ ਬਾਂਬਾ ਉਪ ਮੰਡਲ ਮੈਸਿਟਰੇਟ ਧਾਰ ਕਲਾਂ ਚੋਣਕਾਰ ਰਜਿਸਟਰੇਸਨ ਅਫਸਰ ਵਿਧਾਨ ਸਭਾ ਚੋਣ ਹਲਕਾ 003 ਦਾ ਪਠਾਨਕੋਟ ( ਵਾਧੂ ਚਾਰਜ ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਿਤੀ 25 ਜੂਨ 2021 ਤੋਂ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਅੰਦਰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪਾ ਦੋਰਾਨ ਯੋਗਤਾ ਮਿਤੀ 1 ਜਨਵਰੀ 2021 ਦੇ ਅਧਾਰ ਤੇ ਨਵੀਂ ਵੋਟ ਬਣਾਉਣ ਕਟਵਾਉਣ, ਸੋਧ ਕਰਵਾਉਣ ਸਬੰਧੀ ਆਨਲਾਈਨ/ ਆਫਲਾਈਨ ਫਾਰਮ ਭਰੇ ਜਾਣਗੇ।
ਚੋਣਕਾਰ ਰਜਿਸਟਰੇਸਨ ਅਫਸਰ ਵੱਲੋਂ ਉਕਤ ਅਨੁਸਾਰ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਵਿਖੇ ਮਿਤੀ 25 ਜੂਨ ਨੂੰ ਲਗਾਏ ਗਏ ਕੈਂਪ ਪਟੇਲ ਚੌਂਕ, ਪਠਾਨਕੋਟ 28 ਜੂਨ ਵੈਟਨਰੀ ਹਸਪਤਾਲ ਪਠਾਨਕੋਟ ਅਤੇ 29 ਜੂਨ ਮਿਸਨ ਰੋਡ ਪਠਾਨਕੋਟ ਵਿਖੇ ਕੈਂਪ ਲਗਾਏ ਗਏ ਸਨ ਅਤੇ ਇਸ ਤੋਂ ਇਲਾਵਾ ਮਿਤੀ 30 ਜੂਨ ਟਰੱਕ ਯੂਨੀਅਨ ਸਿਆਲੀ ਰੋਡ ਪਠਾਨਕੋਟ, 02 ਜੁਲਾਈ ਬਰਫਾਨੀ ਮੰਦਿਰ ਸਾਹਮਣੇ ਆਈ.ਟੀ.ਆਈ (ਲੜਕੇ) ਪਠਾਨਕੋਟ ਅਤੇ 5 ਜੁਲਾਈ ਸਹੀਦ ਭਗਤ ਸਿੰਘ ਚੌਂਕ ਵਾਂਗੂ ਰੋਡ ਪਠਾਨਕੋਟ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ
ਚੋਣਕਾਰ ਰਜਿਸਟਰੇਸਨ ਅਫਸਰ ਵੱਲੋਂ ਆਮ ਜਨਤਾ ਅਤੇ ਵਿਸੇਸ ਤੋਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਨਵੀਂ ਵੋਟ ਬਣਾਉਣ,ਕਟਵਾਉਣ, ਸੋਧ ਕਰਵਾਉਣ ਅਤੇ ਇੱਕੋ ਵਿਧਾਨ ਸਭਾ ਚੋਣ ਹਲਕੇ ਅੰਦਰ ਦੀ ਵੋਟਰ ਸੂਚੀ ਵਿੱਚ ਵੇਰਵਿਆਂ ਦੀ ਅਦਲਾ ਬਦਲੀ ਲਈ ਜਰੂਰ ਪਹੁੰਚਣ ਅਤੇ ਇਸ ਤੋਂ ਇਲਾਵਾ ਕੈਂਪਾਂ ਵਿੱਚ ਪਹੁੰਚਣ ਸਮੇਂ ਕੋਵਿਡ-19 ਮਹਾਂਮਾਰੀ ਤੋਂ ਆਪਣਾ ਬਚਾਅ ਰੱਖਣ ਹਿੱਤ ਸਰਕਾਰ ਦੀਆਂ ਗਾਈਡਲਾਈਨਜ ਦੀ ਪਾਲਣਾ ਕਰਨ।