ਰੂਪਨਗਰ, 5 ਦਸੰਬਰ 2024
ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਵਿਖੇ ਇਨਡੋਰ ਸੈਸ਼ਨ ਦੌਰਾਨ ਆਈ.ਸੀ.ਟੀ.ਸੀ ਵਿਭਾਗ ਵੱਲੋਂ ਐਚਆਈਵੀ ਏਡਸ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਆਈ.ਸੀ.ਟੀ.ਸੀ ਕੌਂਸਲਰ ਅਨੁਰਾਧਾ, ਹਾਜ਼ਰੀਨ ਨੂੰ ਏਡਜ ਦੇ ਲੱਛਣਾਂ ਅਤੇ ਬਚਆ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਏਡਜ਼ ਇੱਕ ਗੰਭੀਰ ਬਿਮਾਰੀ ਹੈ, ਇਸ ਦੀ ਜਾਗਰੂਕਤਾ ਵਿੱਚ ਹੀ ਇਸ ਦੇ ਬਚਾਅ ਹੈ ਏਡਜ਼ ਬਿਮਾਰੀ ਅਸੁੱਰਖਿਅਤ ਯੌਨ ਸੰਬੰਧ ਬਣਾਉਣ ਨਾਲ, ਦੂਸ਼ਿਤ ਸੂਈਆਂ ਅਤੇ ਸਰਿਜਾਂ ਦੀ ਵਰਤੋਂ ਨਾਲ ਐਚ.ਆਈ.ਵੀ ਗ੍ਰਸਿਤ ਖੂਨ ਚੜਾਉਣ ਨਾਲ ਅਤੇ ਐਚ.ਆਈ.ਵੀ ਗ੍ਰਸਿਤ ਮਾਂ ਤੋਂ ਬੱਚੇ ਨੂੰ ਅਤੇ ਆਈ.ਵੀ ਗ੍ਰਸਿਤਮਾਂ ਤੋਂ ਬੱਚੇ ਨੂੰ ਇਹ ਬਿਮਾਰੀ ਹੋ ਸਕਦੀ ਹੈ ਇਸ ਬਿਮਾਰੀ ਤੋਂ ਬਚਣ ਦੇ ਉਪਾਅ ਜਿਵੇਂ ਡਿਸਪੋਜ਼ਲ ਸੂਈਆਂ ਅਤੇ ਸਰਿਜਾਂ ਦੀ ਵਰਤੋਂ ਕਰੋ, ਐਚ ਆਈ ਵੀ ਦੀ ਲਾਗ ਬਾਰੇ ਸਮਾਜ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਮੌਜੂਦ ਹਨ।
ਉਨ੍ਹਾਂ ਦੱਸਿਆ ਕਿ ਏਡਜ਼ ਇਕੱਠੇ ਬੈਠਣ, ਖਾਣਾ ਖਾਣ, ਖੇਡਣ , ਹੱਥ ਫੜਨ , ਮੱਛਰ ਦੇ ਕੱਟਣ ਆਦਿ ਨਾਲ ਨਹੀਂ ਫੈਲਦੀ ਇਸ ਸਬੰਧੀ ਅਜੇ ਵੀ ਜਾਗਰੂਕਤਾ ਦੀ ਲੋੜ ਹੈ। ਤਾਂ ਜੋ ਏਡਜ਼ ਦੀ ਜਾਂਚ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਤੇ ਇਸ ਬਿਮਾਰੀ ਨੂੰ ਫੈਲਣ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਡਾ.ਕੰਵਰਬੀਰ ਸਿੰਘ (ਸਾਈਕੈਟਰਿਸਟ) ਅਤੇ ਆਈ.ਸੀ.ਟੀ.ਸੀ ਕੌਂਸਲਰ ਅਨੁਰਾਧਾ, ਡੀ ਅਡਿਕਸ਼ਨ ਕੌਂਸਲਰ ਪ੍ਰਭਜੋਤ ਕੌਰ ਸੈਸ਼ਨ ਦੌਰਾਨ ਹਾਜ਼ਰ ਸਨ।

हिंदी






