ਨਸ਼ਿਆਂ ਖਿਲਾਫ ਜਾਗਰੂਕਤਾ ਅਭਿਆਨ ਵਿਚ ਤੇਜੀ ਲਿਆਉਣ ਸਬੰਧੀ ਬੈਠਕ

Sorry, this news is not available in your requested language. Please see here.

ਫਾਜ਼ਿਲਕਾ, 25 ਜੂਨ 2021
ਪੰਜਾਬ ਸਰਕਾਰ ਵੱਲੌਂ ਨਸ਼ਿਆਂ ਖਿਲਾਫ ਇਕ ਹਫਤੇ ਦਾ ਵਿਸੇਸ਼ ਜਾਗਰੂਕਤਾ ਮੁਹਿੰਮ ਦਾ ਅਗਾਜ 26 ਜੂਨ ਤੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ ਅਨੁਸਾਰ ਇਕ ਵਿਸੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਨੇ ਕੀਤੀ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਨੇ ਹਦਾਇਤ ਕੀਤੀ ਸਾਰੇ ਵਿਭਾਗ ਜਨ ਜਾਗਰੂਕਤਾ ਗਤੀਵਿਧੀਆਂ ਵਿਚ ਤੇਜੀ ਲਿਆਉਣ ਅਤੇ ਨਸੇ ਤੋਂ ਪੀੜਤ ਲੋਕਾਂ ਨੂੰ ਪ੍ਰੇਰਿਤ ਕਰਕੇ ਇਲਾਜ ਲਈ ਸਰਕਾਰ ਹਸਪਤਾਲਾਂ ਤੱਕ ਲਿਆਂਦਾ ਜਾਵੇ। ਉਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਨਸ਼ਾ ਪੀੜਤਾਂ ਦਾ ਇਲਾਜ ਪੂਰੀ ਤਰਾਂ ਨਾਲ ਮੁਫਤ ਕੀਤਾ ਜਾਂਦਾ ਹੈ।
ਉਨਾਂ ਨੇ ਕਿਹਾ ਕਿ ਇਸ ਮੁਹਿੰਮ ਵਿਚ ਗੈਰ ਸਰਕਾਰੀ ਸੰਸਥਾਵਾਂ ਦੀ ਭੁਮਿਕਾ ਬਹੁਤ ਹੀ ਅਸਰਦਾਰ ਹੈ ਅਤੇ ਜ਼ਿਲੇ ਦੇ ਕੁਝ ਐਨਜੀਓ ਇਸ ਕੰਮ ਵਿਚ ਬਾਖੂਬੀ ਲੱਗੇ ਵੀ ਹੋਏ ਹਨ। ਇਸ ਮੌਕੇ ਉਨਾਂ ਨੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਉਹ ਬੱਡੀ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ। ਇਸੇ ਤਰਾਂ ਉਨਾਂ ਨੇ ਸਮਾਜਿਕ ਸੁੱਰਖਿਆ ਵਿਭਾਗ ਨੂੰ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਜਿੱਥੇ ਕੋਈ ਪੈਨਸ਼ਨ ਲੱਗਣੀ ਬਣਦੀ ਹੈ ਉਹ ਲਗਾਈ ਜਾਵੇ।
ਉਨਾਂ ਨੇ ਖੇਡ ਵਿਭਾਗ ਨੂੰ ਵੀ ਸਰਗਰਮੀ ਨਾਲ ਆਪਣੀਆਂ ਗਤੀਵਿਧੀਆਂ ਸ਼ੁਰੂ ਕਰਨ ਲਈ ਕਿਹਾ। ਇਸ ਮੌਕੇ ਡੀਐਸਪੀ ਸ: ਗੁਰਦੀਪ ਸਿੰਘ, ਤਹਿਸੀਲ ਭਲਾਈ ਅਫ਼ਸਰ ਸ੍ਰੀ ਅਸ਼ੋਕ ਕੁਮਾਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਨਵੀਨ ਕੁਮਾਰ, ਸੀਡੀਪੀਓ ਸ੍ਰੀਮਤੀ ਸੰਜੂ, ਡਾ: ਸਾਹਿਲ ਮਿੱਤਲ, ਸ੍ਰੀ ਗਗਨ ਚੁੱਘ, ਸ੍ਰੀ ਸੰਜੀਵ ਮਾਰਸ਼ਲ ਆਦਿ ਵੀ ਹਾਜਰ ਸਨ।