ਨਸ਼ਾ ਤਸਕਰਾ ਦੀ ਪ੍ਰੋਪਰਟੀ ਅਟੈਚ ਕਰਨ ਸਬੰਧੀ ਉਨ੍ਹਾਂ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ

Sorry, this news is not available in your requested language. Please see here.

ਫਾਜਿਲਕਾ 9 ਨਵੰਬਰ:

ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ, ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੀ ਅਗਵਾਈ ਅਤੇ ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈ) ਫ਼ਾਜ਼ਿਲਕਾ ਦੀ ਨਿਗਰਾਨੀ ਹੇਠ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਸ੍ਰੀ ਅਤੁਲ ਸੋਨੀ ਪੀ.ਪੀ.ਐਸ ਉਪ ਕਪਤਾਨ ਪੁਲਿਸ ਪੀ.ਬੀ.ਆਈ ਫਾਜਿਲਕਾ ਅਤੇ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਵੈਰੋਨਾ ਵੱਲੋਂ ਮੁਕੱਦਮਾ ਨੰਬਰ 52 ਮਿਤੀ 20-03-2018 ਜੁਰਮ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਲਾਲਾਬਾਦ ਵਿੱਚ ਦੋਸ਼ਣ ਛਿੰਦੋ ਬਾਈ ਪਤਨੀ ਜਸਪਾਲ ਸਿੰਘ ਵਾਸੀ ਪਿੰਡ ਕਾਨਗੜ੍ਹ ਥਾਣਾ ਵੈਰੋਕਾ, ਜਿਲ੍ਹਾ ਫਾਜ਼ਿਲਕਾ ਦੀ ਕਰੀਬ 23,80,000/- ਰੁਪਏ ਦੀ ਪ੍ਰੋਪਰਟੀ ਜਿਸ ਵਿੱਚ ਉਸਦਾ ਘਰ, ਦੁਕਾਨ ਅਤੇ ਇੱਕ ਮੋਟਰਸਾਈਕਲ ਸ਼ਾਮਲ ਹੈ. ਨੂੰ ਅਟੈਚ ਕਰਨ ਸਬੰਧੀ ਉਸਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ।

ਇਸ ਸਬੰਧੀ ਸ੍ਰੀ ਅਤੁਲ ਸੋਨੀ ਡੀ.ਐੱਸ.ਪੀ. ਪੀ.ਬੀ.ਆਈ ਫਾਜਿਲਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ਣ ਛਿੰਦੇ ਬਾਈ ਪਾਸੋਂ ਕਿਲੇ ਪੋਸਤ ਬਰਾਮਦ ਹੋਣ ਤੇ ਉਪਰੋਕਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ਣ ਨੂੰ ਮਾਨਯੋਗ ਅਦਾਲਤ ਵੱਲੋਂ ਸਜਾ ਵੀ ਹੋ ਚੁੱਕੀ ਹੈ। ਇਸਦੀ ਪ੍ਰੋਪਰਟੀ ਬਾਰੇ ਜਾਂਚ ਪੜਤਾਲ ਕਰਨ ਤੇ ਪਤਾ ਚੱਲਿਆ ਹੈ ਕਿ ਇਸਨੇ ਆਪਣੀ ਉਪਰੋਕਤ ਪ੍ਰੋਪਰਟੀ ਗੈਰ-ਕਾਨੂੰਨੀ ਢੰਗ ਨਾਲ ਬਣਾਈ ਹੈ, ਜੋ ਇਹ ਹੁਣ ਆਪਣੀ ਉਕਤ ਪ੍ਰੋਪਰਟੀ ਨੂੰ ਵੇਚ ਨਹੀਂ ਸਕੇਗੀ ਅਤੇ ਨਾ ਹੀ ਇਸ ਮਕਾਨ ਵਿੱਚ ਕੋਈ ਨਵੀਂ ਉਸਾਰੀ ਕਰ ਸਕਦੀ ਹੈ। ਉਹਨਾਂ ਇਹ ਵੀ ਦੱਸਿਆ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।