ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲਸਾਈਡਜ ਅਧੀਨ ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਉਤਸਾਹਿਤ ਕਰਨ ਲਈ ਕਿਸਾਨਾਂ ਨੂੰ ਸਰੋਂ ਅਤੇ ਸੂਰਜਮੁੱਖੀ ਦੀ ਫਸਲ ਦੀ ਖੇਤੀ ਨੂੰ ਅਪਨਾਉਣ ਦੀ ਅਪੀਲ: ਡਾ. ਗੁਰਮੇਲ ਸਿੰਘ 

Sorry, this news is not available in your requested language. Please see here.

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਫਰਵਰੀ
ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲਸਾਈਡਜ ਅਧੀਨ ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਉਤਸਾਹਿਤ ਕਰਨ  ਲਈ ਸਰੋਂ ਅਤੇ ਸੂਰਜਮੁੱਖੀ ਦੀ ਫਸਲ ਦੀ ਖੇਤੀ ਨੂੰ ਅਪਨਾਉਣ ਸਬੰਧੀ  ਡਾ. ਗੁਰਮੇਲ ਸਿੰਘ ਮੁੱਖ ਖੇਤਬਾੜੀ ਅਫਸਰ, ਸਾਹਿਬਜਾਦਾ ਅਜੀਤ ਸਿੰਘ ਨਗਰ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਸਰੋਂ ਅਤੇ ਸੂਰਜਮੁੱਖੀ ਲਈ  ਦਵਾਈ , ਖਾਦ , ਸਪਰੇ ਪੰਪ ਆਦਿ ਲਈ ਕਿਸਾਨਾਂ ਨੂੰ ਵਿੱਤੀ ਸਹਾਇਤਾ  ਦਿੱਤੀ ਜਾ ਰਹੀ ਹੈ। ਮੌਜੂਦਾ ਸਾਲ 2023- 2024 ਦੌਰਾਨ ਕਾਸਤ ਕੀਤੀ ਗਈ ਸਰੋਂ ਦੀ ਫਸਲ ਤੇ ਤੇਲੇ/ ਚੈਪੇ ਦਾ ਹਮਲਾ ਵੇਖਣ ਵਿੱਚ ਆਇਆ ਹੈ ਅਤੇ ਇਸ ਦੀ ਰੋਕਥਾਮ ਲਈ  40 ਗ੍ਰਾਮ ਥਾਇਆਮੈਥੋਕਸਮ ਜਾਂ 400 ਮਿਲੀਲਿਟਰ ਡਾਈਮੈਥੋਏਟ ਦਵਾਈ ਨੂੰ 80 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ  ਸਪਰੇਅ ਕੀਤੇ ਜਾਣ ਬਾਰੇ  ਵੀ ਦੱਸਿਆ। ਕਿਸਾਨਾਂ ਵੱਲੋਂ ਤੇਲੇ/ ਚੇਪੇ ਦੀ ਰੋਕਥਾਮ ਲਈ ਖ੍ਰੀਦ ਕੀਤੀ ਗਈ ਦਵਾਈ ਦੇ ਬਿਲ  ਅਤੇ ਬੈਂਕ ਖਾਤੇ ਸਬੰਧਤ ਦਫਤਰ ਬਲਾਕ ਖੇਤੀਬਾੜੀ ਅਫਸਰਾਂ ਨੂੰ ਦੇਣ ਲਈ ਕਿਹਾ ਤਾਂ ਜੋ ਉਨ੍ਹਾ ਨੂੰ  ਸਕੀਮ ਅਧੀਨ ਬਣਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਸਕੇ।   ਇਸ ਤੋਂ ਇਲਾਵਾ ਸੂਰਜਮੁੱਖੀ ਦੀ ਬਿਜਾਈ ਦਾ ਢੁਕਵਾਂ ਸਮਾਂ ਹੋਣ ਕਾਰਨ ਜਿਲ੍ਹੇ ਦੇ ਕਿਸਾਨਾਂ ਨੂੰ ਸਕੀਮ ਅਧੀਨ ਜਾਣਕਾਰੀ ਪ੍ਰਾਪਤ ਕਰਨ ਲਈ ਬਲਾਕ ਪੱਧਰ ਤੇ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕਰਨ ਲਈ ਵੀ ਕਿਹਾ, ਤਾਂ ਜੋ ਜਿਲ੍ਹੇ ਵਿੱਚ ਸੂਰਜਮੁੱਖੀ ਦੀ ਕਾਸਤ ਕਰਨ ਵਾਲੇ ਕਿਸਾਨਾਂ ਵੱਲੋਂ  ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾ ਸਕੇ।