ਨੋਜਵਾਨ ਵੋਟਰਾਂ ਨੂੰ ਕੈਂਪ ਲਗਾ ਕੇ ਵੋਟਰ ਹੈਲਪਲਾਈਨ ਐਪ ਦੀ ਦਿੱਤੀ ਜਾਣਕਾਰੀ

Sorry, this news is not available in your requested language. Please see here.

ਅੰਮ੍ਰਿਤਸਰ 23 ਜੂਨ 2021
ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਵਿਧਾਨ ਸਭਾ ਹਲਕਾ 012-ਰਾਜਾਸਾਂਸੀ ਵਿਖੇ ਸ਼੍ਰੀ ਮੁਕੇਸ਼ ਕੁਮਾਰ ਸ਼ਰਮਾ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ- ਜਿਲ੍ਹਾ ਮਾਲ ਅਫਸਰ ਅੰਮ੍ਰਿਤਸਰ ਦੀ ਰਹਿਣਨੁਮਾਈ ਹੇਠ ਨੋਜਵਾਨ ਵੋਟਰਾਂ ਨੂੰ ਵੋਟਾਂ ਬਣਵਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿੱਚ ਨੋਜਵਾਨ ਵੋਟਰਾਂ ਨੂੰ ਨਵੀਆਂ ਵੋਟਾ ਬਣਾਉਣ, ਦਰੁਸਤੀ ਕਰਵਾਉਣ, ਅਤੇ ਗਲਤ ਵੋਟਾਂ ਕਟਵਾਉਣ, ਈ-ਐਪਿਕ ਡਾਊਣਲੋਡ ਕਰਨ ਲਈ ਅਤੇ ਵੋਟਰ ਹੈਲਪਲਾਈਨ ਐਪ ਦੀ ਜਾਣਕਾਰੀ ਸ਼੍ਰੀ ਨਰੇਸ਼ ਕੁਮਾਰ ਚੋਣ ਕਾਨੂੰਗੋ ਵੱਲੋ ਦਿੱਤੀ ਗਈ। ਇਸ ਕੈਂਪ ਵਿੱਚ ਵਿਸ਼ੇਸ਼ ਤੋਰ ਤੇ ਸੈਕਟਰ ਅਫਸਰ ਰੋਹਿਤ ਪ੍ਰਭਾਕਰ ਅਤੇ ਰਾਜਬੀਰ ਸਿੰਘ ਗਿੱਲ ਡੀ.ਐਮ.(ਸੀ.ਐਮ.ਐਸ) ਅੰਮ੍ਰਿਤਸਰ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ਅਤੇ ਆਪਣੇ ਅਧੀਨ ਕੰਮ ਕਰਦੇ ਨੋਜਵਾਨਾ ਨੂੰ ਵੋਟਾਂ ਬਣਵਾਉਣ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕੇ ਦਾ ਸਮੂਹ ਸਟਾਫ ਪਾਇਲ ਡਾਟਾ ਐਟਰੀ ਉਪਰੇਟਰ, ਜਗਰੂਪ ਸਿੰਘ, ਤਜਿੰਦਰ ਸਿੰਘ ਵੀ.ਡੀ.ਉ ਹਰਸ਼ਾ ਛੀਨਾ, ਕਰਨ ਜਤਿੰਦਰ ਸਿੰਘ ਸੇਵਾਦਾਰ ਹਾਜਰ ਰਹੇ।