ਨੰਗਲ ਵਿਚ ਬੀ.ਬੀ.ਐਮ.ਬੀ ਵਰਕਸ਼ਾਪ ਦੇ ਆਕਸੀਜਨ ਪਲਾਂਟ ਤੋ ਜਲਦੀ ਸੁਰੂ ਹੋਵੇਗਾ ਉਤਪਾਦਨ: ਰਾਣਾ ਕੇ.ਪੀ ਸਿੰਘ

Sorry, this news is not available in your requested language. Please see here.

 ਪੀ.ਏ.ਸੀ.ਐਲ ਤੋਂ ਸਿਵਲ ਹਸਪਤਾਲ ਨੂੰ ਅਗਲੇ 10 ਦਿਨ ਵਿਚ ਆਕਸੀਜਨ ਮਿਲੇਗੀ ਹੋਵੇਗੀ ਸੁਰੂ:ਸਪੀਕਰ
ਲੈਵਲ-2 ਕੋਵਿਡ ਮਰੀਜ਼ਾ ਲਈ 20 ਬੈਡ ਦਾ ਕੋਵਿਡ ਕੇਅਰ ਸੈਟਰ ਹੋਇਆ ਸਥਾਪਤ  
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਕੀਤੇ ਪ੍ਰਬੰਧਾ ਬਾਰੇ ਦਿੱਤੀ ਜਾਣਕਾਰੀ
ਨੰਗਲ 17 ਮਈ ()
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਬੀ.ਬੀ.ਐਮ.ਬੀ ਵਰਕਸ਼ਾਪ ਨੰਗਲ ਦੇ ਆਕਸੀਜਨ ਪਲਾਂਟ ਤੋ ਅੱਜ-ਭਲਕੇ ਆਕਸੀਜਨ ਦਾ ਉਤਪਾਦਨ ਸੁਰੂ ਹੋ ਜਾਵੇਗਾ। ਮਾਹਿਰ ਇੰਜੀਨਿਅਰ ਇੱਕ ਦਹਾਕੇ ਤੋ ਵੱਧ ਸਮੇਂ ਤੋ ਬੰਦ ਪਏ ਆਕਸੀਜਨ ਪਲਾਂਟ ਦੀ ਜਰੂਰੀ ਮੁਰੰਮਤ ਕਰ ਰਹੇ ਹਨ।ਇਸ ਤੋ ਇਲਾਵਾ ਪੀ.ਏ.ਸੀ.ਐਲ ਕਾਰਖਾਨੇ ਤੋ ਸਬ ਡਵੀਜਨ ਹਸਪਤਾਲ ਨੰਗਲ ਨੁੂੰੰ ਅਗਲੇ 10 ਦਿਨ ਵਿਚ ਆਕਸੀਜਨ ਮਿਲਣੀ ਸੁਰੂ ਹੋ ਜਾਵੇਗੀ। ਪੰਜਾਬ ਸਰਕਾਰ ਤੋਂ ਸਿਵਲ ਹਪਸਤਾਲ ਨੰਗਲ ਵਿਚ ਇੱਕ ਨਵਾ ਆਕਸੀਜਨ ਪਲਾਂਟ ਲਗਾਉਣ ਦੀ ਮੰਗ ਕੀਤੀ ਹੈ। ਇਹ ਸਾਰੇ ਪਲਾਂਟ ਜਿਲ੍ਹਾ ਰੂਪਨਗਰ ਤੋ ਇਲਾਵਾ ਹੋਰ ਜਿਲ੍ਹਿਆਂ ਨੂੰ ਵੀ ਆਕਸੀਜਨ ਦੀ ਸਪਲਾਈ ਦੇਣ ਦੇ ਸਮਰੱਥ ਹੋਣਗੇ।
ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਸਬ ਡਵੀਜਨ ਹਸਪਤਾਲ ਨੰਗਲ ਵਿਚ ਸਿਹਤ ਪ੍ਰਬੰਧਾਂ ਦਾ ਜਾਇਜਾ ਲੈਣ ਮੋਕੇ ਦਿੱਤੀ।ਅੱਜ ਇਥੇ ਉਚੇਚੇ ਤੋਰ ਤੇ  ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਨੰਗਲ ਦੇ ਸਬ ਡਵੀਜਨ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ, ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਸਨ। ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਲੈਵਲ-2 ਕਰੋਨਾ ਮਰੀਜ਼ਾ ਲਈ 20-20 ਬੈਡ ਦੇ ਦੋ ਕੋਵਿਡ ਕੇਅਰ ਸੈਟਰ ਸਥਾਪਿਤ ਕੀਤੇ ਗਏ ਹਨ। ਜਿਥੇ ਆਕਸੀਜਨ ਸਮੇਤ ਹਰ ਤਰਾਂ ਦੀ ਜ਼ਰੂਰੀ ਸਹੂਲਤ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਲੋਕਾ ਦੀ ਸਿਹਤ ਅਤੇ ਸੁਰੱਖਿਆ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੈ ਜਿਸ ਦੇ ਲਈ ਪ੍ਰਦੇਸ਼ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਵੈਕਸੀਨ ਦੇ ਪ੍ਰਬੰਧ ਹਰ ਹੀਲੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ 18 ਤੋ 44 ਸਾਲ ਦੇ ਉਸਾਰੀ ਕਿਰਤੀਆਂ ਅਤੇ ਸਹਿਰੋਗਾਂ ਪੀੜਤ ਵਿਅਕਤੀਆਂ ਲਈ ਵੀ ਟੀਕਾਕਰਨ ਸੁਰੂ ਹੋ ਗਿਆ ਹੈ। ਫਰੰਟ ਲਾਈਨ ਵਾਰੀਅਰਜ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਹਨ। 6 ਹਜ਼ਾਰ ਬੈਡ ਜਿਲ੍ਹੇ ਦੇ ਵੱਖ ਵੱਖ ਸ਼ਹਿਰਾ ਅਤੇ ਪਿੰਡਾਂ ਵਿਚ ਵਲੰਟੀਅਰਾਂ ਦੇ ਸਹਿਯੋਗ ਨਾਲ ਲੋਕਾਂ ਲਈ ਲਗਾਏ ਜਾ ਰਹੇ ਹਨ। ਆਈਸੋਲੇਸ਼ਨ ਵਿਚ ਰਹਿ ਰਹੇ ਕਰੋਨਾ ਮਰੀਜ਼ਾ ਲਈ ਇਨ੍ਹਾਂ ਵਲੰਟੀਅਰਜ ਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋ ਸਿਖਲਾਈ ਦਿੱਤੀ ਜਾ ਰਹੀ ਹੈ। ਲੋਕਾ ਦੇ ਸਹਿਯੋਗ ਨਾਲ ਕਰੋਨਾ ਮਹਾਂਮਾਰੀ ਉਤੇ ਕਾਬੂ ਪਾਉਣ ਦੀ ਜੰਗ ਜਾਰੀ ਹੈ। ਪੰਜਾਬ ਸਰਕਾਰ ਵਲੋ ਇਸ ਦੇ ਲਈ ਮਿਸ਼ਨ ਫਤਿਹ ਪ੍ਰੋਗਰਾਮ ਉਲੀਕਿਆ ਹੈ,ਉਨ੍ਹਾਂ ਕਿਹਾ ਕਿ ਟੀਕਾਕਰਨ ਸਭ ਤੋ ਜਰੂਰੀ ਹੈ, ਮਾਸਕ ਪਾਉਣਾ, ਸਮਾਜਿਕ ਦੂਰੀ ਰੱਖਣੀ ਕਰੋਨਾ ਤੋ ਬਚਣ ਦੇ ਮੁਢਲੇ ਉਪਰਾਲੇ ਹਨ। ਉਨ੍ਹਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਲੋਕਾਂ ਨੁੰ ਲਗਾਤਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰਾਂ ਦੇ ਸੰਕੇਤ ਜਾ ਲੱਛਣ ਮਿਲਣ ਤੇ ਤੁਰੰਤ ਟੇੈਸਟਿੰਗ ਸੈਪਲਿੰਗ ਕਰਵਾਈ ਜਾਵੇ। ਇਸ ਬਿਮਾਰੀ ਨੂੰ ਵਿਗੜਨ ਨਾ ਦਿੱਤਾ ਜਾਵੇ, ਆਪਣੀ, ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਜਾਨ ਮਾਲ ਦੀ ਰਾਖੀ ਸਤਰਕ ਰਹਿ ਕੇ ਕੀਤੀ ਜਾ ਸਕਦੀ ਹੈ। ਉਨ੍ਹਾ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਲੋੜੀਦੀਆਂ ਸਹੂਲਤਾ ਮੁਹੱਇਆ ਕਰਵਾਉਣ ਲਈ ਬਚਨਬੱਧ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਨੇ ਇਸ ਮੋਕੇ ਦੱਸਿਆ ਕਿ ਪ੍ਰਸ਼ਾਸਨ ਦੇ ਅਧਿਕਾਰੀ, ਬੀ.ਬੀ.ਐਮ.ਬੀ ਦੇ ਇੰਜੀਨਿਅਰ ਅਤੇ ਭਾਰਤੀ ਫੋਜ ਦੇ ਸਹਿਯੋਗ ਨਾਲ ਬੰਦ ਪਏ ਆਕਸੀਜਨ ਪਲਾਂਟ ਨੂੰ ਕਾਰਕਸ਼ੀਲ ਕਰਨ ਲਈ ਲਗਾਤਾਰ ਦਿਨ ਰਾਤ ਕੰਮ ਚੱਲ ਰਿਹਾ ਹੈ। ਕਈ ਵਾਰ ਟਰਾਈਲ ਕੀਤੇ ਗਏ ਹਨ,ਜਲਦੀ ਆਕਸੀਜਨ ਪਲਾਂਟ ਕਾਰਜਸੀਲ ਹੋਵੇਗਾ। ਜਿਲ੍ਹੇ ਵਿਚ ਜਰੂਰੀ ਅਤੇ ਗੈਰ ਜਰੂਰੀ ਵਸਤਾਂ ਦੀ ਸਪਲਾਈ, ਵਪਾਰਕ ਅਦਾਰੇ ਖੋਲਣ ਜਾਂ ਬੰਦ ਰੱਖਣ ਬਾਰੇ ਜਾਰੀ ਹਦਾਇਤਾਂ, ਸਰਕਾਰ ਵਲੋ ਪ੍ਰਾਪਤ ਜਰੂਰੀ ਦਿਸ਼ਾ ਨਿਰਦੇਸ਼, ਜਿਲ੍ਹੇ ਵਿਚ ਕੋਵਿਡ ਦੀ ਸਥਿਤੀ, ਸਿਹਤ ਵਿਭਾਗ ਵਲੋ ਉਪਲਬਧ ਸਹੂਲਤਾਂ ਬਾਰੇ ਸੋਸ਼ਲ ਮੀਡੀਆਂ ਅਤੇ ਪ੍ਰਚਾਰ ਸਾਧਨਾਂ ਰਾਹੀ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਤੋ ਸਹਿਯੋਗ ਦੀ ਮੰਗ ਕੀਤੀ ਹੈ। ਇਸ ਮੋਕੇ ਨਗਰ ਕੋਸਲ ਪ੍ਰਧਾਨ ਸ੍ਰੀ ਸੰਜੇ ਸਾਹਨੀ ਨੇ ਦੱਸਿਆ ਕਿ ਸਪੀਕਰ ਰਾਣਾ ਕੇ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਸ਼ਹਿਰ ਵਿਚ ਸਵੱਛਤਾ ਅਭਿਆਨ ਚਲਾਇਆ ਹੈ। ਇਸ ਮੋਕੇ ਐਸ.ਡੀ.ਅੇੈਮ ਮੈਡਮ ਕਨੂੰ ਗਰਗ ਵੀ ਹਾਜ਼ਰ ਸਨ।
ਤਸਵੀਰ: ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਸਬ ਡਵੀਜਨ ਨੰਗਲ ਹਸਪਤਾਲ ਵਿਚ ਸਿਹਤ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਜਾਣਕਾਰੀ ਸਾਝੀ ਕਰਦੇ ਹੋਏ