ਪਟਿਆਲਾ ਪੁਲਿਸ ਵੱਲੋ ਇਰਾਦਾ ਕਤਲ, ਲੁੱਟ ਖੋਹ ਦੇ ਕੇਸਾਂ ਵਿੱਚ ਲੋੜੀਦਾਂ ਅਸਲੇ ਸਮੇਤ ਕਾਬੂ

Patiala police

Sorry, this news is not available in your requested language. Please see here.

ਪਟਿਆਲਾ, 29 ਅਗਸਤ- ਸ੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਵੱਲੋਂ ਦੋਸੀ ਹਰਮਨ ਸਿੰਘ ਉਰਫ ਕਾਕੂ ਪੁੱਤਰ ਪ੍ਰਕਾਸ ਸਿੰਘ ਵਾਸੀ ਪਿੰਡ ਨਨਾਣਸੂ ਥਾਣਾ ਪਸਿਆਣਾ ਜਿਲਾ ਪਟਿਆਲਾ ਜੋ ਕਿ ਇਰਾਦਾ ਕਤਲ, ਲੁੱਟ ਖੋਹ ਅਤੇ ਲੜਾਈ ਝਗੜਿਆ ਦੇ ਕਈ ਕੇਸਾਂ ਵਿੱਚ ਲੋੜੀਦਾ ਸੀ ਅਤੇ ਹਰਿਆਣਾ ਦੇ ਇਕ ਇਰਾਦਾ ਕਤਲ ਕੇਸ ਵਿੱਚ ਪੀ.ਓ ਸੀ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ |ਦੋਰਾਨੇ ਗ੍ਰਿਫਤਾਰੀ ਹਰਮਨ ਸਿੰਘ ਉਰਫ ਕਾਕੂ ਉਕਤ ਪਾਸੋਂ ਇਕ ਪਿਸਤੋਲ ਦੇਸੀ 315 ਬੋਰ ਸਮੇਤ ਇਕ ਰੋਦ ਜਿੰਦਾ 315 ਬੋਰ ਬਰਾਮਦ ਕੀਤਾ ਗਿਆ |
ਐਸ.ਐਸ.ਪੀ.ਪਟਿਆਲਾ ਨੇ ਵਿਸਥਾਰ ਵਿੱਚ ਦੱਸਿਆ ਕਿ ਸ੍ਰੀ ਹਰਮੀਤ ਸਿੰਘ ਹੁੰਦਲ ਐਸ.ਪੀ.(ਇੰਨਵੈ) ਪਟਿਆਲਾ, ਕ੍ਰਿਸਨ ਕੁਮਾਰ ਪਾਥੈਂ ਡੀ.ਐਸ.ਪੀ.(ਡੀ) ਪਟਿਆਲਾ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ੍ਹਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਤੇ  ਏ.ਐਸ.ਆਈ.ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਸੱਕੀ ਤੇ ਭੈੜੇ ਪੁਰਸਾ ਦੇ ਸਬੰਧ ਵਿੱਚ ਬੱਸ ਅੱਡਾ ਬਡਵੇੜਾ ਵਿਖੇ ਮੋਜੂਦ ਸੀ ਜਿਥੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀਂ ਸੀ|ਇਸੇ ਦੋਰਾਨ ਗੁਪਤ ਸੂਚਨ ਮਿਲੀ ਕਿ ਹਰਮਨ ਸਿੰਘ ਉਰਫ ਕਾਕੂ ਪੁੱਤਰ ਪ੍ਰਕਾਸ ਸਿੰਘ ਵਾਸੀ ਪਿੰਡ ਨਨਾਣਸੂ ਥਾਣਾ ਪਸਿਆਣਾ ਜਿਲਾ ਪਟਿਆਲਾ ੦ੋ ਕਿ ਕਈ ਕੇਸਾਂ ਵਿੱਚ ਲੋੜੀਦਾ ਹੈ ਤੇ ਜਿਸ ਪਾਸ ਨਜਾਇਜ ਅਸਲਾ ਐਮਨੀਸਨ ਹੈ ਨੂੰ ਬੱਸ ਅੱਡਾ ਮਰਦਾਹੇੜੀ ਤੋ ਏਸੈਟ ਕਾਰ ਰੰਗ ਲਾਲ ਪਰ ਕਾਬੂ ਕੀਤਾ ਗਿਆ |ਹਰਮਨ ਸਿੰਘ ਉਰਫ ਕਾਕੂ ਦੀ ਜਾਬਤੇ ਅਨੂਸਾਰ ਤਲਾਸੀ ਕਰਨ ਪਰ ਇਸ ਪਾਸੋਂ ਇਕ ਪਿਸਤੋਲ ਦੇਸੀ 315 ਬੋਰ ਸਮੇਤ ਇਕ ਰੋਂਦ ਜਿੰਦਾ 315 ਬੋਰ ਅਤੇ ਇਕ ਮੋਬਾਇਲ ਫੋਨ ਸੈਮਸੰਗ ਬਰਾਮਦ ਹੋਣ ਪਰ ਇਸ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ|
ਦੁੱਗਲ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਹਰਮਨ ਸਿੰਘ ਉਰਫ ਕਾਕੂ ਉਕਤ ਹਰਿਆਣਾ ਦੇ ਥਾਣਾ ਚੀਕਾ ਵਿਖੇ ਇਕ ਇਰਾਦਾ ਕਤਲ ਕੇਸ ਵਿੱਚ ਕਾਫੀ ਸਮੇਂ ਤੋ ਫਰਾਰ ਸੀ ਜਿਸਨੂੰ ਮਾਨਯੋਗ ਅਦਾਲਤ ਵੱਲੋ ਪੀ.ਓ.ਘੋਸਿਤ ਕੀਤਾ ਹੋਇਆ ਸੀ ਇਸ ਤੋ ਇਲਾਵਾ ਜਿਲਾ ਪਟਿਆਲਾ ਦੇ ਕਈ ਕੇਸਾਂ ਵਿੱਚ ਲੋੜੀਦਾ ਸੀ|ਦੋਸੀ ਹਰਮਨ ਸਿੰਘ ਉਰਫ ਕਾਕੂ ਉਕਤ ਪਾਸੋਂ ਜਿਹੜੀ ਕਾਰ ਏਸੈਟ ਅਤੇ ਮੋਬਾਇਲ ਫੋਨ ਸੈਮਸੰਗ ਬਰਾਮਦ ਹੋਇਆ ਹੈ| ਦੋਸੀ ਹਰਮਨ ਸਿੰਘ ਉਰਫ ਕਾਕੂ ਉਕਤ ਦੇ ਕੁਝ ਸਾਥੀਆਂ ਵੱਲੋਂ ਥਾਣਾ ਪਿਹੇਵਾ ਦੇ ਏਰੀਆਂ ਵਿੱਚ ਚੱਕੀ ਪਲਾਟ ਅੋਯਿਆ ਵਿਖੇ ਸਰਾਬ ਦੇ ਠੇਕੇ ਤੋ ਰਾਤ ਸਮੇ ਅਸਲੇ ਦੀ ਨੋਕ ਪਰ ਕਰਿੰਦੇ ਦੀ ਕੁੱਟ ਮਾਰਕੇ ਕਰਕੇ ਠੇਕੇ ਤੋ ਸਰਾਬ, ਨਕਦੀ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਗਈ ਸੀ |ਜਿਸ ਸਬੰਧੀ ਮੁਕੱਦਮਾ ਥਾਣਾ ਪਿਹੇਵਾ ਜਿਲਾ ਕੁਰਕਸੇਤਰ (ਹਰਿਆਣਾ) ਦਰਜ ਹੈ, ਇਸ ਵਰਦਾਤ ਵਿੱਚ ਇਹ ਕਾਰ ਵਰਤੀ ਗਈ ਸੀ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਸੀ ਜਿਸ ਦੀ ਹਰਮਨ ਸਿੰਘ ਉਰਫ ਕਾਕੂ ਪਾਸੋ ਬਰਾਮਦਗੀ ਹੋਈ ਹੈ|ਦੋਸੀ ਹਰਮਨ ਸਿੰਘ ਉਰਫ ਕਾਕੂ ਉਕਤ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ|