ਪਰਾਲੀ ਪ੍ਰਬੰਧਨ ਸਬੰਧੀ ਬਲਾਕ ਖੇਤੀਬਾੜੀ ਅਫਸਰ ਜਲਾਲਾਬਾਦ ਵੱਲੋਂ ਕਿਸਾਨ ਮਿੱਤਰਾਂ ਨੂੰ ਹਦਾਇਤਾ ਜਾਰੀ

Sorry, this news is not available in your requested language. Please see here.

ਫਾਜਿਲਕਾ 6 ਅਕਤੂਬਰ:
ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂ ਦੁੱਗਲ ਅਤੇ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਸ੍ਰੀ ਗੁਰਮੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਬਲਾਕ ਖੇਤੀਬਾੜੀ ਅਫਸਰ ਜਲਾਲਾਬਾਦ ਸ੍ਰੀ ਮਤੀ ਹਰਪ੍ਰੀਤ ਪਾਲ ਕੌਰ ਵੱਲੋਂ ਕਿਸਾਨ ਮਿੱਤਰਾ ਨਾਮ ਇਕ ਅਹਿਮ ਮੀਟਿੰਗ ਕੀਤੀ ਗਈ ਅਤੇ ਪਰਾਲੀ ਪ੍ਰਬੰਧਨ ਸਬੰਧੀ ਜਰੂਰੀ ਹਦਾਇਤਾ ਜਾਰੀ ਕੀਤੀਆ ਗਈਆ।
ਉਨ੍ਹਾਂ ਨੇ ਬਲਾਕ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਤੀ ਦੀ ਉਪਜਾਉ ਸ਼ਕਤੀ ਵਧਾਉਣ ਲਈ ਝੋਨੇ ਦੀ ਪਰਲੀ ਖੇਤਾਂ ਵਿੱਚ ਹੀ ਵਾਹਹੁਣ। ਇਸ ਵੱਢਮੁੱਲੀ ਦਾਤ ਨੂੰ ਅੱਗ ਲਾ ਕੇ ਨਾ ਸਾੜਨ। ਇਸ ਸਮੇਂ ਗੁਰਵੀਰ ਸਿੰਘ ਏਡੀਓ ਪਰਵਸ ਕੁਮਾਰ ਏਡੀਓ ਅਤੇ ਪਰਵਿੰਦਰ ਸਿੰਘ ਏਡੀਓ ਵੀ ਹਾਜ਼ਰ ਸਨ।