ਪਲਾਨਿੰਗ, ਸਹੀ ਅਤੇ ਸਮੇਂ ਸਿਰ ਲਿਆ ਗਿਆ ਫੈਸਲਾ,ਆਪਣੇ ਆਪ ਤੇ ਵਿਸ਼ਵਾਸ ਅਤੇ ਦ੍ਰਿੜ ਇਰਾਦਾ ਹੋਵੇ ਤਾਂ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ

Sorry, this news is not available in your requested language. Please see here.

‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 48ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ
ਗੁਰਦਾਸਪੁਰ, 5 ਜੁਲਾਈ 2021 ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 48ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਕਰਨਲ ਯਾਦਵਿੰਦਰ ਸਿੰਘ ਯਾਦਵ, ਕਮਾਂਡਿੰਗ ਅਫਸਰ, 315 ਆਰਮੀ ਫੀਲਡ ਹਸਪਤਾਲ, ਤਿੱਬੜੀ ਗੁਰਦਾਸਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਤੋਂ ਇਲਾਵਾ ਹਰਪਾਲ ਸਿੰਘ ਜ਼ਿਲਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜਿਲਾ ਰੈੱਡ ਕਰਾਸ, ਸਮਾਜ ਸੇਵੀ ਦਿਲਬਾਗ ਸਿੰਘ ਲਾਲੀ ਚੀਮਾ, ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।
ਇਸ ਮੌਕੇ ਸੰਬੋਧਨ ਚੇਅਰਮੈਨ ਕਰਨਲ ਯਾਦਵ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਉਹ ਉਪਰਾਲਾ ਬਹੁਤ ਸ਼ਾਨਦਾਰ ਹੈ ਅਤੇ ਜਿਲੇ ਗੁਰਦਾਸਪੁਰ ਦੀ ਨੋਜਵਾਲ ਪੀੜ੍ਹੀ ਲਈ ਬਹੁਤ ਸਹਾਈ ਸਿੱਧ ਹੋ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਸਫਲਤਾ ਹਾਸਲ ਕਰਨ ਲਈ ਸਹੀ ਯੋਜਨਾ, ਸਹੀ ਅਤੇ ਸਮੇਂ ਸਿਰ ਲਿਆ ਗਿਆ ਫੈਸਲਾ, ਆਪਣੇ ਆਪ ਉੱਪਰ ਵਿਸ਼ਵਾਸ, ਲਗਨ, ਪੱਕਾ ਇਰਾਦਾ ਤੇ ਮਿਹਨਤ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਸੁਪਨੇ ਪੂਰੇ ਕਰਨ ਲਈ ਪੂਰੀ ਵਾਹ ਲਗਾ ਦੇਣੀ ਚਾਹੀਦੀ ਹੈ ਅਤੇ ਆਪਣੇ ਕੰਮ ਵਿਚ ਇਮਾਨਦਾਰ ਹੋਣਾ ਬਹੁਤ ਜਰੂਰੀ ਹੈ। ਚੰਗੇ ਕੰਮ ਅਤੇ ਬਿਨਾਂ ਪੱਖਪਾਤ ਦੇ ਕੀਤਾ ਗਿਆ ਕੰਮ, ਕਦੇ ਵਿਅਰਥ ਨਹੀਂ ਜਾਂਦਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਕਰਨਲ ਯਾਦਵ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਗੁਰਦਾਸਪੁਰ ਜਿਲੇ ਅੰਦਰ ਸਫਲਤਾ ਦੀ ਕੋਈ ਕਮੀਂ ਨਹੀਂ ਹੈ ਅਤੇ ਹਰ ਖੇਤਰ ਵਿਚ ਗੁਰਦਾਸਪੁਰ ਵਾਸੀਆਂ ਨੇ ਮੱਲਾਂ ਮਾਰੀਆਂ ਹਨ। ਉਨਾਂ ਦੱਸਿਆ ਕਿ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ‘ਵਾਲ ਆਫ ਫੇਮ’ (ਡਿਜ਼ੀਟਲ ਸਕਰੀਨ) ਬਣਾਈ ਗਈ ਹੈ, ਜਿਸ ਵਿਚ ਹੁਣ ਤਕ ਅਚੀਵਰਜ਼ ਪ੍ਰੋਗਰਾਮ ਵਿਚ ਸ਼ਮੂਲੀਅਤ ਕਰ ਚੁੱਕੇ ਅਚੀਵਰਜ਼ ਦੀ ਸੰਖੇਪ ਜੀਵਨੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਜਲਦ ਹੀ ਅਚੀਵਰਜ਼ ਕਾਫੀਬੁੱਕ ਲਿੱਟ ਰਿਲੀਜ਼ ਕੀਤੀ ਜਾਵੇਗੀ।
ਇਸ ਮੌਕੇ ਪਹਿਲੇ ਅਚੀਵਰਜ਼ ਸ੍ਰੀ ਸੁਖਦੇਵ ਸਿੰਘ ਪਨੂੰ (ਦੋਰਾਣਾਚਾਰੀਆਂ ਐਵਾਰਡੀ ਐਥਲੈਟਿਕਸ), ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਨਾਂ ਬੀ.ਏ ਸਰਕਾਰੀ ਕਾਲਜ ਕਾਲਾ ਅਫਗਾਨਾ ਤੋਂ ਪਾਸ ਕੀਤੀ ਉਪਰੰਤ ਸਪੋਰਟਸ ਕਾਲਜ ਜਲੰਧਰ ਤੋ ਪਾਸ ਕੀਤੀ। ਡੀਪੀਈਡੀ, ਪੰਜਾਬੀ ਯੂਨੀਵਰਸਿਟੀ ਅਤੇ ਸਾਲ 1976 ਵਿਚ ਐਮਪੀਈਡੀ, ਗੋਲਡ ਮੈਡਲਲਿਸਟ ਵਿਚ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੀ। ਐਥਲੈਟਿਕਸ ਵਿਚ, ਸਾਲ 2005 ਵਿਚ ਥਾਈਲੈਂਡ ਵਿਚ ਹੋਈਆਂ ਏਸ਼ੀਆਂ ਖੇਡਾਂ, ਸਾਲ 2006 ਵਿਚ ਦੋਹਾ ਵਿਖੇ ਏਸ਼ੀਆਂ ਖੇਡਾਂ, ਸਾਲ 2008 ਵਿਚ ਬੀਜਿੰਗ ਉਲਪੰਕਿਸ ਵਿਚ ਖੇਡਦਲ ਨੂੰ ਲੀਡ ਕੀਤਾ, ਸਾਲ 2014 ਵਿਚ ਏਸ਼ੀਆਂ ਗੇਮਾਂ ਵਿਚ ਹਿੱਸਾ ਲਿਆਂ ਦੇ ਦੇਸ਼ ਲਈ ਮੈਡਲ ਜਿੱਤੇ। ਸਾਲ 2015 ਵਿਚ ਸੀਨੀਅਰ ਐਥਲੈਟਿਕਸ ਕੋਚ, ਸਪੋਰਟਸ ਥਾਰਟੀ ਆਫ ਇੰਡੀਆਂ ਵਿਚੋ ਸੇਵਾਮੁਕਤ ਹੋਏ। ਸਾਲ 2018 ਵਿਚ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੀਤੇ ਗਏ। ਹੁਣ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ, ਲੁਧਿਆਣਾ ਵਿਖੇ ਸੀਨੀਅਰ ਐਥਲੈਟਿਕਸ ਕੋਚ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਆਪਣਾ ਟੀਚਾ ਨਿਰਧਾਰਤ ਕਰੋ ਤੇ ਫਿਰ ਉਸ ਨੂੰ ਪਾਉਣ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰੋ।
ਦੂਸਰੇ ਅਚੀਵਰ ਗੁਰਪ੍ਰੀਤ ਸਿੰਘ ਘੁੰਮਣ ( ਵਿੰਗ ਕਮਾਂਡਰ, ਏਅਰ ਫੋਰਸ ਸਟੇਸ਼ਨ ਬਠਿੰਡਾ), ਜੋ ਗੁਰਦਾਸਪੁਰ ਸ਼ਹਿਰ ਦੇ ਵਸਨੀਕ ਹਨ। ਦੱਸਵੀਂ ਜਮਾਤ ਲਿਟਲ ਫਲਾਵਰ ਕਾਨਵੈਂਟ ਸਕੂਲ ਤੋਂ ਪਾਸ ਕੀਤੀ। ਸਾਲ 1998 ਵਿਚ ਐਨ.ਡੀ.ਏ ਜੁਆਇੰਨ ਕੀਤੀ ਤੇ ਸਾਲ 2002 ਵਿਚ ਕਮਿਸ਼ਨਡ ਹੋਏ। ਫਲਾਇੰਗ ਅਫਸਰ ਵਜੋਂ ਪਹਿਲੀ ਪੋਸਟਿੰਗ, ਬੁਜ (ਗੁਜਰਾਤ) ਵਿਖੇ ਹੋਏ। ਹੁਣ ਵਿੰਗ ਕਮਾਂਡਰ, ਏਅਰ ਫੋਰਸ ਸਟੇਸ਼ਨ ਬਠਿੰਡਾ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਦੱਸਿਆ ਕਿ ਉਨਾਂ ਦਾ ਬਚਪਨ ਵਿਚ ਹੀ ਸੌਂਕ ਸੀ ਕਿ ਉਹ ਏਅਰ ਫੋਰਸ ਵਿਚ ਭਰਤੀ ਹੋਣ ਤੇ ਜਹਾਜ਼ ਚਲਾਉਣ। ਉਨਾਂ ਕਿਹਾ ਕਿ ਜੇਕਰ ਤੁਹਾਡਾ ਇਰਾਦਾ ਪੱਕਾ ਹੋਵੇ ਤਾਂ ਤੁਹਾਨੂੰ ਅੱਗੇ ਵੱਧਣ ਤੋਂ ਕੋਈ ਨਹੀਂ ਰੋਕ ਸਕਦਾ। ਉਨਾਂ ਦੱਸਿਆ ਕਿ ਉਨਾਂ ਦੀ ਧਰਮਪਤਨੀ ਫੋਜ ਵਿਚ ਲੈਫਟੀਨੈਂਟ ਕਰਨਲ ਹਨ ਅਤੇ ਦੋ ਬੱਚੇ ਹਨ।
ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।