ਰੂਪਨਗਰ, 26 ਦਸੰਬਰ:
ਰੁਜ਼ਗਾਰ ਦੇ ਸਾਧਨ ਉਲੱਬਧ ਕਰਵਆਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿਚ ਹਫਤਾਵਰੀ ਪਲੇਸਮੈਂਟਾਂ ਦੀ ਲੜੀ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਗਰਾਂਉਡ ਫਲੋਰ, ਡੀ.ਸੀ. ਕੰਪਲੈਕਸ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਦੌਰਾਨ 35 ਉਮੀਦਵਾਰ ਸ਼ਾਰਟਲਿਸਟ ਕੀਤੇ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਐਕਸਿਸ ਬੈਂਕ ਰੂਪਨਗਰ ਦੇ ਨਿਯੋਜਕਾਂ ਵੱਲੋਂ ਬਿਜ਼ਨਸ ਡਿਵੈਲਪਮੈਂਟ ਐਗਜੀਕਿਊਟਿਵ ਅਤੇ ਅਸਿਸਟੈਂਟ ਮੈਨੇਜਰ ਦੀ ਅਸਾਮੀ ਲਈ ਗ੍ਰੈਜੂਏਟ ਅਤੇ ਪੋਸਟ ਗ੍ਰੇਜੂਏਟ ਯੋਗਤਾ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।
ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਬਿਜ਼ਨਸ ਡਿਵੈਲਪਮੈਂਟ ਐਗਜੀਕਿਊਟਿਵ ਦੀ ਅਸਾਮੀ ਲਈ ਦਸਵੀਂ, ਬਾਰਵੀਂ ਅਤੇ ਗ੍ਰੈਜੂਏਸ਼ਨ 45 ਫ਼ੀਸਦੀ ਅੰਕਾਂ ਨਾਲ ਰੈਗੂਲਰ ਪਾਸ ਮੰਗੀ ਗਈ ਸੀ। ਅਸਿਸਟੈਂਟ ਮੈਨੇਜਰ ਦੀ ਅਸਾਮੀ ਲਈ ਦਸਵੀਂ, ਬਾਰਵੀਂ ਅਤੇ ਗਰੇਜੂਏਸ਼ਨ 50 ਫ਼ੀਸਦੀ ਅੰਕਾਂ ਨਾਲ ਰੈਗੂਲਰ ਪਾਸ ਅਤੇ 2 ਤੋਂ 4 ਸਾਲ ਦਾ ਸੇਲਜ਼ ਦਾ ਤਜਰਬਾ ਅਤੇ ਵਧੀਆ ਕਮਿਊਨੀਕੇਸ਼ਨ ਸਕਿੱਲ ਯੋਗਤਾ ਮੰਗੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 44 ਉਮੀਦਵਾਰ ਸ਼ਾਮਲ ਹੋਏ ਅਤੇ 35 ਉਮੀਦਵਾਰ ਸ਼ਾਰਟਲਿਸਟ ਕੀਤੇ ਗਏ। ਦੂਜੇ ਗੇੜ ਦੀ ਇੰਟਰਵਿਊ ਵਿੱਚ ਚੁਣੇ ਜਾਣ ਵਾਲੇ ਉਮੀਦਵਾਰਾਂ ਦੇ ਕੰਮ ਦਾ ਸਥਾਨ ਜਿਲ੍ਹਾ ਰੂਪਨਗਰ, ਮੋਹਾਲੀ, ਚੰਡੀਗੜ ਹੋਵੇਗਾ ਅਤੇ ਉਮੀਦਵਾਰ ਦੀ ਤਨਖਾਹ 2.24 ਲੱਖ ਪ੍ਰਤੀ ਸਾਲ ਤੋਂ 9 ਲੱਖ ਪ੍ਰਤੀ ਸਾਲ ਹੋਵੇਗੀ।
ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਹਨਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।

हिंदी






