ਪਲੇਸਮੈਂਟ ਕੈਂਪ ਦੌਰਾਨ 53 ਉਮੀਦਵਾਰਾਂ ਦੀ ਹੋਈ ਚੋਣ

Sorry, this news is not available in your requested language. Please see here.

ਪਲੇਸਮੈਂਟ ਕੈਂਪ ਦੌਰਾਨ 53 ਉਮੀਦਵਾਰਾਂ ਦੀ ਹੋਈ ਚੋਣ

ਫਾਜ਼ਿਲਕਾ 20 ਸਤੰਬਰ

ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ `ਤੇ 20 ਸਤੰਬਰ 2022 ਨੂੰ ਲਗਾਏ ਗਏ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦੌਰਾਨ 53 ਉਮੀਦਵਾਰਾਂ ਦੀ ਚੋਣ ਹੋਈ।

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਦੱਸਿਆ ਕਿ ਇਹ ਪਲੇਸਮੈਂਟ ਕੈਂਪ ਕਰਤਾਰ ਐਗਰੋ ਇਨਪੁਟ (ਮਾਰਵਲ ਟੀ) ਦੇ ਸਹਿਯੋਗ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਚ  ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 136 ਉਮੀਦਵਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ 53 ਉਮੀਦਵਾਰਾਂ ਦੀ ਚੋਣ ਹੋਈ।