ਪਲੇਸਮੈਂਟ ਕੈਪ ਦੌਰਾਨ 352 ਯੋਗ ਉਮੀਦਵਾਰਾਂ ਦੀ ਕੀਤੀ ਗਈ ਵੱਖ-ਵੱਖ ਕੰਪਨੀਆਂ ਵਲੋਂ ਚੋਣ

Sorry, this news is not available in your requested language. Please see here.

18 ਸਤੰਬਰ ਨੂੰ ਬਲਾਕ ਵਲਟੋਹਾ ਦਾ ਪਲੇਸਮੈਂਟ ਕੈਂਪ ਆਦਰਸ਼ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਵਲਟੋਹਾ ਵਿਖੇ ਲੱਗੇਗਾ
ਤਰਨ ਤਾਰਨ, 17 ਸਤੰਬਰ :
ਪੰਜਾਬ ਘਰ ਘਰ ਰੋਜਗਾਰ ਮਿਸ਼ਨ ਅਧੀਨ ਬਲਾਕ ਪੱਧਰ ‘ਤੇ ਲੱਗ ਰਹੇ ਪਲੇਸਮੈਂਟ ਕੈਂਪਾਂ ਦੀ ਲੜੀ ਵਿੱਚ ਅੱਜ ਬਲਾਕ ਭਿੱਖੀਵਿੰਡ ਵਿਖੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ), ਭਿੱਖੀਵਿੰਡ ਵਿੱਚ ਪਲੇਸਮੈਂਟ ਕੈਂਪ ਦਾ ਆਯੋਜਨ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ, ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਤਰਨ ਤਾਰਨ ਦੀ ਰਹਿਨੁਮਾਈ ਹੇਠ ਵਿੱਚ ਕੀਤਾ ਗਿਆ।
ਸ਼੍ਰੀ ਰਾਜੇਸ਼ ਸ਼ਰਮਾ, ਉਪ ਮੰਡਲ ਮੈਜਿਸਟਰੇਟ ਵੱਲੋਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਗਈ। ਉਹਨਾਂ ਵਲੋਂ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਭਾਗ ਲੈਣ ਵਾਲੇ ਉਮੀਦਵਾਰਾਂ ਨਾਲ ਗੱਲਬਾਤ ਵੀ ਕੀਤੀ ਗਈ। ਪਲੇਸਮੈਂਟ ਕੈਪ ਦੌਰਾਨ 557 ਉਮੀਦਵਾਰਾਂ ਵੱਲੋ ਭਾਗ ਲਿਆ ਗਿਆ ਅਤੇ 352 ਯੋਗ ਉਮੀਦਵਾਰਾਂ ਦੀ ਚੋਣ ਵੱਖ-ਵੱਖ ਕੰਪਨੀਆਂ ਵਲੋਂ ਕੀਤੀ ਗਈ।
ਸ਼੍ਰੀ ਸੰਜੀਵ ਕੁਮਾਰ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵੱਲੋ ਦੱਸਿਆ ਗਿਆ ਕਿ 18 ਸਤੰਬਰ, 2020 ਨੂੰ ਬਲਾਕ ਵਲਟੋਹਾ ਦਾ ਪਲੇਸਮੈਂਟ ਕੈਂਪ ਆਦਰਸ਼ ਪਬਲਿਕ ਸੀਨੀਅਰ ਸੰਕੈਡਰੀ ਸਕੂਲ, ਵਲਟੋਹਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 10ਵੀਂ, ਬਾਰ੍ਹਵੀਂ ਅਤੇ ਗਰੈਜੂਏਟ ਬੇਰੋਜ਼ਗਾਰ ਉਮੀਦਵਾਰ ਭਾਗ ਲੈ ਸਕਦੇ ਹਨ। ਉਹਨਾਂ ਵਲੋਂ ਬੇਰੋਜ਼ਗਾਰਾਂ ਨੂੰ ਮਾਸਕ ਪਾ ਕੇ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ।ਸ਼੍ਰੀ ਰਾਮ ਤਸਵੀਰ ਸਿੰਘ, ਬੀ. ਡੀ. ਪੀ. ੳ., ਭਿੱਖੀਵਿੰਡ ਅਤੇ ਉਹਨਾਂ ਦੇ ਵਲੋਂ ਸਟਾਫ ਵੱਲਂੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।