ਪਲੇਸਮੈਂਟ ਕੈਪ ਦੌਰਾਨ 392 ਯੋਗ ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵਲੋਂ ਚੋਣ

Sorry, this news is not available in your requested language. Please see here.

ਜ਼ਿਲਾ ਪੱਧਰ ਦਾ ਮੈਗਾ ਰੋਜ਼ਗਾਰ ਮੇਲਾ 28 ਅਤੇ 29 ਸਤੰਬਰ ਨੂੰ ਮਾਝਾ ਕਾਲਜ ਫਾਰ ਵੂਮੈਨ, ਤਰਨ ਤਾਰਨ ਵਿਖੇ ਲਗਾਇਆ ਜਾਵੇਗਾ
ਤਰਨ ਤਾਰਨ, 22 ਸਤੰਬਰ :
ਪੰਜਾਬ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਬਲਾਕ ਪੱਧਰ ਤੇ ਲੱਗ ਰਹੇ ਪਲੇਸਮੈਂਟ ਕੈਂਪਾਂ ਦੀ ਲੜੀ ਵਿੱਚ ਅੱਜ ਬਲਾਕ ਚੋਹਲਾ ਸਾਹਿਬ ਵਿਖੇ ਸਰਕਾਰੀ ਸਮਾਰਟ ਸੈਕੰਡਰੀ ਸਕੂਲ (ਲੜਕੀਆਂ), ਚੋਹਲਾ ਸਾਹਿਬ ਵਿੱਚ ਪਲੇਸਮੈਂਟ ਕੈਂਪ ਦਾ ਆਯੋਜਨ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਪਰਮਜੀਤ ਕੌਰ ਦੀ ਰਹਿਨੁਮਾਈ ਵਿੱਚ ਕੀਤਾ ਗਿਆ।
ਸ਼੍ਰੀ ਰਵਿੰਦਰ ਸਿੰਘ ਸ਼ੈਂਟੀ, ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਅਤੇ ਸ਼੍ਰੀ ਪੂਰਨ ਸਿੰਘ ਘੜਕਾ, ਚੇਅਰਮੈਨ ਬਲਾਕ ਸੰਮਤੀ ਚੋਹਲਾ ਸਾਹਿਬ ਵੱਲੋ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾ ਨਾਲ ਸ਼੍ਰੀ ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ, ਸ਼੍ਰੀ ਮਨਦੀਪ ਸਿੰਘ ਸਰਪੰਚ ਘੜਕਾ, ਸ਼੍ਰੀ ਭੁਪਿੰਦਰ ਕੁਮਾਰ ਨਈਅਰ, ਸ਼੍ਰੀ ਤਰਸੇਮ ਸਿੰਘ, ਸ਼੍ਰੀ ਪਿਆਰਾ ਸਿੰਘ, ਸ਼੍ਰੀ ਬਲਵਿੰਦਰ ਸਿੰਘ ਮੈਂਬਰ ਵੀ ਹਾਜਰ ਸਨ। ਉਨ੍ਹਾਂ ਵਲੋਂ ਭਾਗ ਲੈ ਰਹੀਆਂ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਉਮੀਦਵਾਰਾਂ ਨਾਲ ਗੱਲਬਾਤ ਵੀ ਕੀਤੀ ਗਈ।
ਜਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਪਲੇਸਮੈਂਟ ਕੈਪ ਦੌਰਾਨ 585 ਉਮੀਦਵਾਰਾਂ ਵੱਲੋ ਭਾਗ ਲਿਆ ਗਿਆ ਅਤੇ  392 ਉਮੀਦਵਾਰਾਂ ਦੀ ਚੋਣ ਵੱਖ-ਵੱਖ ਕੰਪਨੀਆਂ ਵਲੋਂ ਕੀਤੀ ਗਈ। ਉਹਨਾਂ ਦੱਸਿਆ ਕਿ 28 ਅਤੇ 29 ਸਤੰਬਰ, 2020 ਨੂੰ ਜ਼ਿਲਾ ਪੱਧਰ ਦਾ ਮੈਗਾ ਰੋਜਗਾਰ ਮੇਲਾ ਮਾਝਾ ਕਾਲਜ ਫਾਰ ਵੂਮੈਨ, ਟੀ-ਪੁਆਇੰਟ, ਤਰਨ ਤਾਰਨ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 10ਵੀਂ, ਬਾਰ੍ਹਵੀਂ ਅਤੇ ਗਰੈਜੂਏਟ ਬੇਰੋਜਗਾਰ ਉਮੀਦਵਾਰ ਭਾਗ ਲੈ ਸਕਦੇ ਹਨ।
ਉਹਨਾਂ ਚਾਹਵਾਨ ਉਮੀਦਵਾਰਾਂ ਨੂੰ ਮਾਸਕ ਪਾ ਕੇ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ।ਸ਼੍ਰੀਮਤੀ ਰਜਿੰਦਰ ਕੌਰ ਬੀ. ਡੀ. ਪੀ. ਓ., ਚੋਹਲਾ ਸਾਹਿਬ ਅਤੇ ਉਹਨਾਂ ਦੇ ਵਲੋਂ ਸਟਾਫ ਵੱਲਂੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਸ਼੍ਰੀ ਗੁਰਸੇਵਕ ਸਿੰਘ ਪੰਨੂ, ਸੇਵਾ ਮੁਕਤ ਜਿਲ੍ਹਾ ਗਾਈਡੈਂਸ ਕਾਊਂਸਲਰ, ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਕੰਪਨੀਆਂ ਵਲੋਂ ਦਿੱਤੀਆ ਜਾ ਰਹੀਆ ਨੌਕਰੀਆਂ ਅਤੇ ਹੋਰ ਸਹੂਲਤਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼ੀ ਹਰਮਨਪ੍ਰੀਤ ਸਿੰਘ, ਪਲੇਸਮੈਂਟ ਅਫਸਰ, ਵੀ ਹਾਜ਼ਰ ਸਨ।