ਪਸ਼ੂ ਪਾਲਣ ਵਿਭਾਗ ਵਲੋ ਪਿੰਡ ਕਿੱਲਿਆਂ ਵਾਲੀ ਵਿਖੇ ਸਾਹੀਵਾਲ ਕਾਫ ਰੈਲੀ ਦਾ ਆਯੋਜਨ

Sorry, this news is not available in your requested language. Please see here.

 ਫਾਜਿਲਕਾ 7 ਫਰਵਰੀ 2025

ਸ. ਗੁਰਮੀਤ ਸਿੰਘ ਖੁੱਡੀਆ ਕੈਬਨਿਟ ਮੰਤਰੀ ਪਸ਼ੂ  ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸ਼੍ਰੀ ਰਾਹੁਲ ਭੰਡਾਰੀ ਪ੍ਰਮੁੱਖ ਸਕੱਤਰ ਪਸ਼ੂ  ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਅਗਵਾਈ ਵਿਚ ਪਸ਼ੂ ਪਾਲਣ ਵਿਭਾਗ ਪੰਜਾਬ ਵਲੋ ਸਾਹੀਵਾਲ ਪੀ ਟੀ ਪ੍ਰਜੈਕਟ ਅਧੀਨ  ਪਿੰਡ ਕਿੱਲਿਆਂ ਵਾਲੀ  ਜਿਲ੍ਹਾ ਫਾਜਿਲਕਾ ਵਿਖੇ ਸਾਹੀਵਾਲ ਕਾਫ ਰੈਲੀ ਦਾ  ਆਯੋਜਨ  ਕੀਤਾ ਗਿਆ। ਇਸ ਦਾ ਉਦਘਾਟਨ ਸ਼੍ਰੀ ਅਰੁਂਣ ਨਾਰੰਗ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਬੋਹਰ ਨੇ ਕੀਤਾ ਅਤੇ ਸਮਾਗਮ ਦੀ ਪ੍ਰਧਾਨਗੀ ਡਾ ਗੁਰਸ਼ਰਨਜੀਤ ਸਿੰਘ ਬੇਦੀ ਨਿਰਦੇਸ਼ਕ ਪਸ਼ੂ  ਪਾਲਣ ਪੰਜਾਬ ਨੇ ਕੀਤੀ।

ਇਸ ਮੌਕੇ ਸ਼੍ਰੀ ਅਰੁਂਣ ਨਾਰੰਗ  ਨੇ ਪਸ਼ੂ  ਪਾਲਕਾ ਨੂੰ ਸੰਬੋਧਿਤ ਕਰਦਿਆ ਕਿਹਾ ਕਿ   ਪੰਜਾਬ ਸਰਕਾਰ  ਪਸ਼ੂ  ਪਾਲਕਾ ਨੂੰ ਹਰ ਤਰ੍ਹਾ ਦੀ ਸਹੂਲੀਅਤ ਦੇਣ ਲਈ ਵਚਨ ਬੱਧ ਹੈ। ਉਹਨਾ ਨੇ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਕਿ ਉਹ ਅਜਿਹੀਆ ਗਤੀਵਿਧੀਆ ਵਿਚ ਵੱਧ ਤੋ ਵੱਧ ਸ਼ਮੂਲੀਅਤ ਕਰਕੇ ਆਪਣੇ ਗਿਆਨ ਵਿਚ ਵਾਧਾ ਕਰਨ ਅਤੇ  ਪਸ਼ੂ  ਪਾਲਣ ਦੇ  ਧੰਦੇ ਨੂੰ ਤਰੱਕੀ ਵੱਲ ਲੇ ਕੇ ਜਾਣ।

ਡਾ ਗੁਰਸ਼ਰਨਜੀਤ ਸਿੰਘ ਬੇਦੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਜਿਲ੍ਹਾ ਪੱਧਰ ਦੇ ਸਾਰੇ 22 ਪੌਲੀਕਲਿਨਕਾਂ ਅਤੇ ਤਹਿਸੀਲ ਪੱਧਰ ਦੇ 97 ਵੈਟਰਨਰੀ ਹਸਪਤਾਲਾਂ ਵਿਚ ਸੱਪ ਦੇ ਜਹਿਰ ਤੋ ਬਚਾਅ ਲਈ ਦਵਾਈ ਉਪਲਬਧ ਕਰਵਾਈ  ਗਈ ਹੈ। ਇਸ ਦਾ ਉਦੇਸ਼ ਸੱਪ ਦੇ ਡੰਗ ਦਾ ਸ਼ਿਕਾਰ ਹੋਏ ਪਾਲਤੂ ਜਾਨਵਰਾਂ ਨੂੰ ਤੁਰੰਤ ਇਲਾਜ ਪ੍ਰਦਾਨ ਕਰਨਾ ਹੈ। ਡਾ ਮਨਦੀਪ ਸਿੰਘ ਅਤੇ ਡਾ ਵਿਸ਼ਾਲ ਸਿੰਘ  ਨੇ ਪਸ਼ੂ ਪਾਲਣ ਸੰਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ। ਡਾ ਅਮਿਤ ਨੈਨ ਨੇ ਸਾਹੀਵਾਲ ਪ੍ਰੰਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ ਗੁਰਚਰਨ ਸਿੰਘ  ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ  ਨੂੰ ਕਿਹਾ ਅਤੇ ਅੰਤ ਵਿੱਚ ਡਾ ਹਕੀਕਤ ਚੋਧਰੀ ਨੇ ਧੰਨਵਾਦ ਕੀਤਾ ।

ਇਸ ਮੌਕੇ ਤੇ ਸਾਹੀਵਾਲ ਪੀ ਟੀ ਪ੍ਰਜੈਕਟ ਅਧੀਨ ਪੈਦਾਂ ਹੋਏ 47 ਵੱਛੇ ਵੱਛੀਆ ਦੀ ਪ੍ਰਦਸ਼ਨੀ ਲਗਾਈ ਗਈ ਅਤੇ ਉਹਨਾ ਦੇ ਮਾਲਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਰਦਾਰ ਉਪਕਾਰ ਸਿੰਘ  ਜਾਖੜ ਜਿਲ੍ਹਾ ਸਕੱਤਰ  ਆਮ ਆਦਮੀ ਪਾਰਟੀ ਫਾਜਿਲਕਾ, ਸ. ਮੋਹਨ ਸਿੰਘ ਬੋਰਡ ਮੈਂਬਰ ਪੰਜਾਬ ਖੇਤੀਬਾੜੀ ਲੁਧਿਆਣਾ, ਡਾ ਜੇਸਮੀਨ ਕੌਰ ਅਤੇ ਸਰਦਾਰ ਦੇਸਾ ਸਿੰਘ ਸਰਪੰਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।