ਪਹਿਲੀ ਵਾਰ ਪ੍ਰਾਈਵੇਟ ਸਕੂਲ ਵੀ ਹੋਣਗੇ ਰਾਸ਼ਟਰੀ ਸਿੱਖਿਆ ਸਰਵੇਖਣ ਦੇ ਘੇਰੇ ਵਿੱਚ-ਰਾਜੀਵ ਛਾਬੜ੍ਹਾ

Sorry, this news is not available in your requested language. Please see here.

ਰਾਸ਼ਟਰੀ ਸਿੱਖਿਆ ਸਰਵੇਖਣ ਵਿੱਚ ਹੋਵੇਗਾ ਸਮੁੱਚੇ ਰਾਜਾਂ ਦੇ ਵਿਦਿਆਰਥੀਆਂ ਦੀ ਕਾਰਗੁਜਾਰੀ ਦਾ ਮੁਲਾਂਕਣ-ਸੁਖਵਿੰਦਰ ਸਿੰਘ
ਫਿਰੋਜ਼ਪੁਰ,8 ਸਤੰਬਰ 2021 ਭਾਰਤ ਸਰਕਾਰ ਵੱਲੋ ਸਮੁੱਚੇ ਰਾਜਾਂ ਅਤੇ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ਾ ਵਿੱਚ 12 ਨਵੰਬਰ ਨੂੰ 2021 ਨੂੰ ਨੈਸ਼ਨਲ ਅਚੀਵਮੈਂਟ ਸਰਵੇ ਕਰਵਾਇਆ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋ ਇਹ ਸਰਵੇ ਸਮੁੱਚੇ ਰਾਜਾਂ ਦੀ ਸਿੱਖਿਆ ਸਬੰਧੀ ਸਥਿਤੀ ਜਾਚਣ ਲਈ ਕਰਵਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਰਾਜੀਵ ਛਾਬੜਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋ ਪਿਛਲੀ ਵਾਰ ਇਹ ਸਰਵੇ 2017 ਵਿੱਚ ਸਿਰਫ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕਰਵਾਇਆ ਗਿਆ ਸੀ ਅਤੇ ਇਨ੍ਹਾ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾ ਦੀ ਜਾਂਚ ਕੀਤੀ ਗਈ ਸੀ ਜਿਸਦੇ ਅਧਾਰ ਤੇ ਸੂਬਿਆਂ ਦੀ ਸਿੱਖਿਆ ਦੀ ਸਥਿਤੀ ਦੇ ਅਧਾਰ ਤੇ ਉਨ੍ਹਾ ਦੀ ਰੈਕਿੰਗ ਕੀਤੀ ਜਾਂਦੀ ਹੈ। ਉਨ੍ਹਾ ਕਿਹਾ ਕਿ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਰਾਸ਼ਟਰੀ ਸਿੱਖਿਆ ਸਰਵੇਖਣ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਅਤੇ ਸਮੁੱਚੇ ਰਾਜਾ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਸਰਵੇਖਣ ਕਰਵਾਇਆ ਜਾਣਾ ਹੈ ਅਤੇ ਵਿਦਿਆਰਥੀਆਂ ਦੀ ਕਾਰਗੁਜਾਰੀ ਦੇ ਅਧਾਰ ਤੇ ਸੂਬਿਆਂ ਅਤੇ ਜਿਲ੍ਹਿਆਂ ਦੀ ਵੀ ਸਿੱਖਿਆ ਦੀ ਗੁਣਵੱਤਾ ਦੇ ਅਧਾਰ ਤੇ ਰੈਕਿੰਗ ਕੀਤੀ ਜਾਣੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉੱਪ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਦੀ ਗੁਣਵੱਤਾ ਵਿਦਿਆਰਥੀਆ ਦੇ ਸਿੱਖਣ ਪਰਿਣਾਮਾਂ ਤੇ ਨਿਰਭਰ ਕਰਦੀ ਹੈ ਜਿਸ ਦੀ ਕਾਰਗੁਜਾਰੀ ਦਾ ਮੁਲਾਂਕਣ ਸਮੁੱਚੇ ਭਾਰਤ ਵਿੱਚ ਇਕਸਾਰ ਪਲੇਟਫਾਰਮ ਤੇ ਭਾਰਤ ਸਰਕਾਰ ਰਾਹੀਂ ਕੀਤਾ ਜਾਣਾ ਹੈ ਅਤੇ ਇਸ ਪ੍ਰੀਖਿਆ ਦੇ ਨਤੀਜਿਆਂ ਦੇ ਅਧਾਰ ਤੇ ਹੀ ਸਿੱਖਿਆ ਸਬੰਧੀ ਭਵਿੱਖ ਦੀਆਂ ਨੀਤੀਆਂ ਦਾ ਨਿਰਮਾਣ ਕੀਤਾ ਜਾਣਾ ਹੈ। ਇਸ ਲਈ ਜਿਲ੍ਹਾ ਫਿਰੋਜਪੁਰ ਦੇ ਸਮੁੱਚੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਇਸ ਪ੍ਰੀਖਿਆ ਲਈ ਤਿਆਰੀ ਕਰਵਾਈ ਜਾ ਰਹੀ ਹੈ ਤਾਂ ਜੋ ਪੰਜਾਬ ਰਾਜ ਸਿੱਖਿਆ ਦੀ ਗੁਣਵੱਤਾ ਨੂੰ ਪਰਖਣ ਵਾਲੀ ਇਸ ਪ੍ਰੀਖਿਆ ਵਿੱਚ ਮੋਹਰੀ ਸਥਾਨ ਹਾਸਲ ਕਰ ਸਕੇ। ਉਨ੍ਹਾ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਤਾ ਪਹਿਲਾ ਤੋ ਹੀ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆ ਨਾਲ ਅਭਿਆਸ ਕਰਵਾਇਆ ਜਾ ਰਿਹਾ ਹੈ ਅਤੇ ਹੁਣ ਇਸ ਸਬੰਧੀ ਪ੍ਰਾਈਵੇਟ ਸਕੂਲ ਮੁੱਖੀਆਂ ਨਾਲ ਵੀ ਮੀਟਿੰਗ ਕਰਕੇ ਉਨ੍ਹਾ ਨੂੰ ਇਸ ਸਰਵੇਖਣ ਦੀ ਮਹੱਤਤਾ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਲੋੜੀਂਦੀਆ ਸੇਧਾ ਜਾਰੀ ਕਰ ਦਿੱਤੀਆ ਗਈਆ ਹਨ। ਉਨ੍ਹਾ ਪ੍ਰਾਈਵੇਟ ਸਕੂਲ ਮੁੱਖੀਆ ਨੂੰ ਤਾਕੀਦ ਕੀਤੀ ਕਿ ਰਾਸ਼ਟਰੀ ਮਹੱਤਵ ਦੇ ਇਸ ਸਰਵੇ ਲਈ ਪੂਰੀ ਗੰਭੀਰਤਾ ਨਾਲ ਵਿਦਿਆਰਥੀਆ ਨੂੰ ਤਿਆਰੀ ਕਰਵਾਈ ਜਾਵੇ ਅਤੇ ਇਸਦੇ ਨਾਲ ਹੀ ਵਿਦਿਆਰਥੀਆਂ ਦੇ ਮਾਪਿਆ ਨੂੰ ਵੀ ਜਾਣੂ ਕਰਵਾਇਆ ਜਾਵੇ ਤਾ ਜੋ ਜਿਲ੍ਹਾ ਫਿਰੋਜਪੁਰ ਨਾ ਸਿਰਫ ਪੰਜਾਬ ਰਾਜ ਸਗੋ ਰਾਸ਼ਟਰੀ ਪੱਧਰ ਤੇ ਮੋਹਰੀ ਸਥਾਨ ਹਾਸਲ ਕਰ ਸਕੇ।