ਪਾਕਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਘੱਟ ਗਿਣਤੀਆਂ ਦਾ ਜੀਵਨ, ਸੰਪਤੀ ਅਤੇ ਧਾਰਮਿਕ ਸਥਾਨ :ਡਾ ਇੰਦਰੇਸ਼ ਕੁਮਾਰ

Sorry, this news is not available in your requested language. Please see here.

(ਮੁਹਾਲੀ  3-6-21)  ਆਰ ਐਸ ਐਸ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਅਤੇ ਭਾਰਤ ਤਿੱਬਤ ਸਹਿਯੋਗ ਮੰਚ ਦੇ ਸੰਸਥਾਪਕ ਡਾ ਇੰਦਰੇਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਸੁਰੱਖਿਅਤ ਨਹੀਂ ਹੈ ਉਨ੍ਹਾਂ ਦਾ ਜੀਵਨ ,ਸੰਪਤੀ ਅਤੇ ਧਾਰਮਿਕ ਸਥਾਨ ਖ਼ਤਰੇ ਵਿੱਚ ਹਨ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿਚ ਕੱਟੜਪੰਥੀਆਂ ਦਾ ਸਾਮਰਾਜ ਹੈ ਉਥੋਂ ਦੀ ਸਰਕਾਰ ਵੀ ਘੱਟ ਗਿਣਤੀਅਾਂ ਦੇ ਤੇ ਹੋ ਰਹੇ ਅਤਿਆਚਾਰਾਂ ਦੇ ਉੱਪਰ ਚੁੱਪੀ ਧਾਰੀ ਬੈਠੀ ਹੈ ਇਹ ਸਾਰਾ ਕੁਝ ਇਨ੍ਹਾਂ ਦੀ ਮਿਲੀਭੁਗਤ ਦਾ ਨਤੀਜਾ ਹੈ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀਆ ਬਹੂ ਬੇਟੀਆਂ ਦੀ ਇੱਜ਼ਤ ਖ਼ਤਰੇ ਵਿੱਚ ਹੈ ਜਿਨ੍ਹਾਂ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨਾਲ ਨਿਕਾਹ ਕਰ ਲਿਆ ਜਾਂਦਾ ਹੈ ਉੱਥੇ ਹੀ ਘੱਟ ਗਿਣਤੀਆਂ ਦੇ ਸਥਾਨਾਂ ਦੀ ਬੇਅਦਬੀ ਦੀ ਖ਼ਬਰ ਸੋਸ਼ਲ ਮੀਡੀਆ ਦੇ ਉੱਪਰ ਜਾਂ ਸਮਾਚਾਰਾਂ ਦੇ ਵਿੱਚ ਆਉਂਦੀ ਰਹਿੰਦੀ ਹੈ ਡਾ ਇੰਦਰੇਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਚ ਰਹਿ ਰਹੇ ਹਿੰਦੂ ਸਿੱਖ ਅਤੇ ਹੋਰ ਘੱਟਗਿਣਤੀਆਂ ਦੇ ਹਾਲਾਤ ਸੁਣਨ ਵਾਲਾ ਕੋਈ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਭਾਰਤ ਕੋਲੋਂ ਮਦਦ ਦੀ ਉਮੀਦ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਇਕਜੁੱਟ ਹੋ ਕੇ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਅਤ ਦੇ ਲਈ ਆਵਾਜ਼ ਉਠਾਉਣ ਤਾਂ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦਾ ਜੀਵਨ, ਸੰਪਤੀ ਅਤੇ ਧਾਰਮਕ ਅਸਥਾਨ ਸੁਰੱਖਿਅਤ ਹੋ ਸਕਣ