ਪਿਰਥੀ ਚੰਦ ਨੇ ਨਗਰ ਕੌਂਸਲ ਨਵਾਂਸ਼ਹਿਰ ਦੇ ਐਕਟਿੰਗ ਪ੍ਰਧਾਨ ਵਜੋਂ ਚਾਰਜ ਸੰਭਾਲਿਆ

Sorry, this news is not available in your requested language. Please see here.

ਨਵਾਂਸ਼ਹਿਰ, 16 ਅਪ੍ਰੈਲ:
ਨਗਰ ਕੌਂਸਲ ਨਵਾਂਸ਼ਹਿਰ ਦੇ ਸੀਨੀਅਰ ਮੀਤ ਪ੍ਰਧਾਨ ਪਿਰਥੀ ਚੰਦ ਨੇ ਅੱਜ ਨਗਰ ਕੌਂਸਲ ਨਵਾਂਸ਼ਹਿਰ ਦੇ ਐਕਟਿੰਗ ਪ੍ਰਧਾਨ ਵਜੋਂ ਚਾਰਜ ਸੰਭਾਲਿਆ। ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਸਚਿਨ ਦੀਵਾਨ ਵੱਲੋਂ ਹੋਰਨਾਂ ਮੈਂਬਰਾਂ ਨਾਲ ਉਨਾਂ ਨੂੰ ਚਾਰਜ ਸੰਭਾਲਿਆ ਗਿਆ। ਉਹ ਪ੍ਰਧਾਨ ਸਚਿਨ ਦੀਵਾਨ ਦੇ ਰਸਮੀ ਤੌਰ ’ਤੇ ਅਹੁਦਾ ਸੰਭਾਲਣ ਤੱਕ ਇਹ ਜਿੰਮੇਵਾਰੀ ਨਿਭਾਉਣਗੇ। ਇਸ ਮੌਕੇ ਕੌਂਸਲਰ ਡਾ. ਕਮਲਜੀਤ ਲਾਲ, ਚੇਤ ਰਾਮ ਰਤਨ, ਜਸਵੀਰ ਕੌਰ, ਕੁਲਵੰਤ ਕੌਰ, ਪਰਮਜੀਤ ਕੌਰ, ਬਲਵਿੰਦਰ ਭੁੰਬਲਾ ਅਤੇ ਪਰਵੀਨ ਭਾਟੀਆ ਤੋਂ ਇਲਾਵਾ ਸਾਬਕਾ ਕੌਂਸਲਰ ਮਨਜੀਤ ਕੌਰ, ਹਨੀ ਚੋਪੜਾ, ਅਰੁਣ ਦੀਵਾਨ, ਹੈਪੀ ਭਾਟੀਆ, ਜਤਿੰਦਰ ਬਾਲੀ, ਜੈਦੀਪ ਜਾਂਗੜਾ, ਗੱਗੂ ਤੇ ਹੋਰ ਹਾਜ਼ਰ ਸਨ।
ਕੈਪਸ਼ਨ :
  -ਨਗਰ ਕੌਂਸਲ ਨਵਾਂਸ਼ਹਿਰ ਦੇ ਐਕਟਿੰਗ ਪ੍ਰਧਾਨ ਵਜੋਂ ਚਾਰਜ ਸੰਭਾਲਦੇ ਹੋਏ ਪਿਰਥੀ ਚੰਦ। ਨਾਲ ਹਨ ਪ੍ਰਧਾਨ ਸਚਿਨ ਦੀਵਾਨ ਤੇ ਹੋਰ ਕੌਂਸਲਰ।