ਪਿੰਗਲਵਾੜਾ, ਮਾਂਨਾਵਾਲਾ ਵਿਖੇ ਲਗਾਇਆ ਗਿਆ ਇੱਕ ਵਿਸੇਸ ਵੋਟਰ ਰਜਿਸਟਰੇਸ਼ਨ ਕੈਂਪ

Sorry, this news is not available in your requested language. Please see here.

ਅੰਮ੍ਰਿਤਸਰ 17 ਜੂਨ,2021- 

ਅਗਾਮੀ ਵਿਧਾਨ ਸਭਾ ਚੋਣਾਂ, 2022 ਨੂੰ ਮੱਦੇਨਜਰ ਰੱਖਦੇ ਹੋਏ ਪੀ.ਡਬਲਿਯੂ.ਡੀਜ਼. ਵਿਅਕਤੀਆ ਦੀ ਵੱਧ ਤੋ ਵੱਧ ਵੋਟਰ ਰਜਿਸਟਰੇਸਨ ਲਈ ਮੁੱਖ ਚੋਣ ਅਫ਼ਸਰਪੰਜਾਬਚੰਡੀਗੜ੍ਹ ਵੱਲੋਂ ਵਿਸੇਸ ਮੁਹਿੰਮ ਚਲਾਈ ਗਈ ਹੈ। ਜਿਸ ਵਿੱਚ ਕੋਈ ਵੀ ਨਾਗਰਿਕ ਜਿਸਦੀ ਉਮਰ 1 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ਼ ਨਹੀਂ ਹੋਇਆ ਹੈਆਪਣੀ ਵੋਟ ਬਨਾਉਣ ਲਈ ਆਪਣਾ ਦਾਅਵਾ ਫਾਰਮ 6 ਪੁਰ ਕਰ ਸਕਦਾ ਹੈ।

ਇਸ ਮੁਹਿੰਮ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਖਹਿਰਾਆਈ.ਏ.ਐਸ. ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਪੀ.ਡਬਲਿਯੂ.ਡੀਜ਼. ਵਿਅਕਤੀਆ ਦੀ ਵੱਧ ਤੋਂ ਵੱਧ ਵੋਟਰ ਰਜਿਸਟਰੇਸਨ ਲਈ ਪਿੰਗਲਵਾੜਾਮਾਂਨਾਵਾਲਾ ਵਿਖੇ ਇੱਕ ਵਿਸੇਸ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਮੁੱਖ ਖਿੱਚ ਦਾ ਕੇਂਦਰ ਮੋਹਨਾ ਸਿੰਘ ਅਤੇ ਸੋਹਨਾ ਸਿੰਘ ਰਹੇ। ਵਰਨਣਯੋਗ ਹੈ ਕਿ ਮੋਹਨਾ ਸਿੰਘ ਅਤੇ ਸੋਹਨਾ ਸਿੰਘ ਇੱਕ ਸਰੀਰ ਵਾਲੇ ਦੋ ਵਿਅਕਤੀ ਹਨਕੈਂਪ ਦੌਰਾਨ ਇਹਨਾ ਦੋਹਾਂ ਵਿਅਕਤੀਆ ਵੱਲੋਂ ਆਪਣੀ ਵੋਟ ਰਜਿਸਟਰੇਸ਼ਨ ਲਈ ਵੱਖ-ਵੱਖ ਫਾਰਮ-6 ਭਰੇ ਗਏ। ਇਸ ਮੌਕੇ ਅਜਿਹੇ ਵਰਗ ਦੇ ਲੋਕਾ ਨੂੰ ਅਪੀਲ ਕੀਤੀ ਗਈ ਕਿ ਉਹ ਬਿਨ੍ਹਾਂ ਕਿਸੇ ਸੰਕੋਚ ਦੇ ਆਪਣੀ ਵੋਟ ਬਨਾਉਣ ਲਈ ਸਾਹਮਣੇ ਆਉਣ ਅਤੇ ਦੁਨੀਆ ਦੇ ਵੱਡੇ ਲੋਕਤੰਤਰ ਦਾ ਹਿੱਸਾ ਬਨਣ।

ਕੈਪਸ਼ਨ : ਆਪਣੀ ਵੋਟ ਰਜਿਸਟਰੇਸ਼ਨ ਕਰਵਾਉਂਦੇ ਹੋਏ ਮੋਹਨਾ ਸਿੰਘ ਅਤੇ ਸੋਹਨਾ ਸਿੰਘ