ਪਿੰਡਾ ਵਿੱਚ ਆਯੁਸ਼ਮਾਨ ਸਿਹਤ ਕਾਰਡ ਅਤੇ ਆਭਾ ਸਿਹਤ ਆਈ ਡੀ ਦੇ ਕੰਮ ਵਿਚ ਤੇਜੀ ਲਿਆਉਣ ਲਈ ਆਸ਼ਾ ਕਰੇ ਤਨਦੇਹੀ ਨਾਲ ਕੰਮ – ਸਿਵਲ ਸਰਜਨ

Sorry, this news is not available in your requested language. Please see here.

— ਮਰੀਜਾਂ ਨੂੰ ਇਲਾਜ ਵਿਚ ਹੋਵੇਗੀ ਸੌਖ,

ਫਾਜਿ਼ਲਕਾ, 21 ਨਵੰਬਰ:

ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਅੱਜ ਦਫ਼ਤਰ ਵਿਖੇ ਜਿਲੇ ਦੀ ਸਮੂਹ ਆਸ਼ਾ ਫੇਸਿਲਿਟੇਟਰ ਦੀ ਮੀਟਿੰਗ ਕੀਤੀ ਅਤੇ ਪਿੰਡਾ ਵਿਚ ਵਿਭਾਗ ਵਲੋ ਚਲ ਰਹੇ ਆਯੁਸ਼ਮਾਨ ਸਿਹਤ ਬੀਮਾ ਕਾਰਡ ਅਤੇ ਆਭਾ ਆਈ ਡੀ ਸਿਹਤ ਕਾਰਡ ਦੇ ਕੰਮ ਦਾ ਜਾਇਜਾ ਲਿਆ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਉਹਨਾਂ ਕਿਹਾ ਕਿ ਸਰਕਾਰ ਵਲੋ ਹੁਣ ਸਾਰੇ ਹਸਪਤਾਲ ਅਤੇ ਸੀ ਏਸ ਸੀ ਸੈਂਟਰ ਵਿਖੇ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਮੁਫ਼ਤ ਬਣਾਏ ਜਾ ਰਹੇ ਹੈ ਜਿਸ ਲਈ ਆਸ਼ਾ ਵਰਕਰ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕਾਰਨ ਤਾਕਿ ਲੋਕਾਂ ਨੂੰ ਇਸਦਾ ਜਿਆਦਾ ਤੋਂ ਜਿਆਦਾ ਫਾਇਦਾ ਮਿਲ ਸਕੇ। ਉਹਨਾਂ ਦੱਸਿਆ ਕਿ ਸਰਕਾਰ ਵਲੋ 30ਨਵੰਬਰ ਤੱਕ ਦੀਵਾਲੀ ਬੰਪਰ ਸਕੀਮ ਚਲ ਰਹੀ ਹੈ । ਉਹਨਾਂ ਦੱਸਿਆ ਕਿ ਬਲਾਕ ਡੱਬਵਾਲਾ ਕਲਾ , ਜੰਡਵਾਲਾ ਭੀਮੇਸ਼ਾਹ , ਸਿੱਤੋ ਗੁੰਨੋ, ਅਤੇ ਖੁਈਖੇੜਾ ਵਿਖੇ ਅਧੀਨ ਆਉਂਦੇ ਪਿੰਡਾ ਵਿਚ ਰੋਜਨਾ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਕੈਂਪ ਲਗਾਏ ਜਾ ਰਹੇ ਹੈ ਜਿਸ ਵਿਚ ਆਸ਼ਾ ਵਰਕਰ ਘਰ ਘਰ ਸਰਵੇ ਕਰ ਕੇ ਜਿਨੈ ਦੇ ਕਾਰਡ ਨਹੀਂ ਬਣੇ ਉਹਨਾਂ ਦੇ ਪਹਿਲ ਦੇ ਅਧਾਰ ਤੇ ਕਾਰਡ ਬਣਾਵੇ।

ਉਹਨਾਂ  ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲੇ ਪੜਾਅ ਵਿਚ ਜਿ਼ਲ੍ਹੇ ਦੇ ਸਾਰੇ ਹਸਪਤਾਲਾਂ ਦੇ ਡਾਕਟਰਾਂ, ਸੀਐਚਓ ਅਤੇ ਸਟਾਫ ਨਰਸ ਦੀ ਹੈਲਥ ਪ੍ਰੋਫੈਸ਼ਨਲ ਆਈਡੀ ਬਣ ਗਈ ਹੈ।

ਸਿਵਲ ਸਰਜਨ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸਿਹਤ ਸਟਾਫ ਅਤੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਸਿਹਤ ਆਈਡੀ ਬਣ ਗਈ ਹੈ ਅਤੇ ਹੁਣ  ਸਾਰੇ ਲੋਕਾਂ ਤੱਕ ਇਸਦਾ ਵਿਸਥਾਰ ਕੀਤਾ ਰਿਹਾ ਹੈ।  ਇਸ ਨਾਲ ਲੋਕਾਂ ਦੀ ਸਿਹਤ ਸਬੰਧੀ ਸਾਰਾ ਡਾਟਾ ਆਨਲਾਈਨ ਵਿਭਾਗ ਕੋਲ ਆ  ਜਾਵੇਗਾ ਜਿਸ ਨਾਲ ਵਿਭਾਗ ਕਿਸੇ ਵੀ ਇਲਾਕੇ ਵਿਚ ਕਿਹੜਾ ਰੋਗ ਵਧ ਰਿਹਾ ਹੈ ਜਾਂ ਲੋਕਾਂ ਦੀ ਸਿਹਤ ਦੀ ਸਥਿਤੀ ਕੀ ਹੈ ਬਾਰੇ ਜਾਣਕਾਰੀ ਹਾਸਲ ਕਰ ਸਕੇਗਾ। ਇਸ ਤੋਂ ਬਿਨ੍ਹਾਂ ਆਮ ਲੋਕਾਂ ਨੂੰ ਵੀ ਵੱਡੀ ਸਹੁਲਤ ਹੋਵੇਗੀ ਕਿ ਉਨ੍ਹਾਂ ਵੱਲੋਂ ਪਿੱਛਲੇ ਕਰਵਾਏ ਇਲਾਜ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਆਨਲਾਈਨ ਜਮਾ ਹੋਣ ਕਾਰਨ ਅਗਲੇ ਡਾਕਟਰ ਨੂੰ ਇਲਾਜ ਕਰਨ ਵਿਚ ਸੌਖ ਹੋਵੇਗੀ।ਇਸ ਆਭਾ ਕਾਰਡ ਵਿਚ ਹਰ ਪ੍ਰਕਾਰ ਦੀ ਸਿਹਤ ਸਬੰਧੀ ਜਾਣਕਾਰੀ ਦਰਜ ਹੋਵੇਗੀ ਅਤੇ ਇਹ ਆਈਡੀ 12 ਅੰਕਾਂ ਦੀ ਹੋਵੇਗੀ। ਇਹ ਆਈਡੀ ਇਕ ਵਾਰ ਬਣੇਗੀ ਅਤੇ ਫਿਰ ਭਵਿੱਖ ਵਿਚ ਜਦੋਂ ਕਦੇ ਵੀ ਇਲਾਜ ਕਰਵਾਏਗਾ ਤਾਂ ਉਸੇ ਵਿਚ ਵੇਰਵੇ ਦਰਜ ਹੁੰਦੇ ਰਹਿਣਗੇ।

ਆਸ਼ਾ ਵਰਕਰਾਂ ਗਰਭਵਤੀ ਔਰਤਾਂ ਦੀ ਰਜਿਸਟੇ੍ਰਸ਼ਨ ਸਮੇਂ ਹੀ ਇਹ ਸਿਹਤ ਆਈਡੀ ਜਨਰੇਟ ਕਰ ਦੇਣਗੀਆਂ ਅਤੇ ਇਸ ਲਈ ਉਨ੍ਹਾਂ ਨੂੰ ਪ੍ਰਤੀ ਆਈਡੀ ਕੁਝ ਮਾਣ ਭੱਤਾ ਵੀ ਮਿਲੇਗਾ।

ਸਿਵਲ ਸਰਜਨ ਨੇ ਦੱਸਿਆ ਕਿ ਲੋਕਾਂ ਨੂੰ ਪ੍ਰੇਰਿਤ ਕਰੋ  ਇਸ ਲਈ ਜਦੋਂ ਵੀ ਤੁਸੀਂ ਸਰਕਾਰੀ ਸਿਹਤ ਕੇਂਦਰ, ਹਸਪਤਾਲ ਜਾਂ ਆਮ ਆਦਮੀ ਕਲੀਨਿਕ ਤੇ ਇਲਾਜ ਲਈ ਜਾਵੋ ਤਾਂ ਆਪਣਾ ਅਧਾਰ ਕਾਰਡ ਜਰੂਰ ਲੈਕੇ ਜਾਵੋ।

ਡਾ: ਕਵਿਤਾ ਸਿੰਘ ਨੇ ਦੱਸਿਆ ਕਿ ਪਹਿਲੇ ਚਰਨ ਵਿਚ ਵਿਭਾਗ ਸਟਾਫ ਦੀਆਂ ਸਿਹਤ ਆਈਡੀ ਬਣ ਗਈ ਹੈ  ਅਤੇ ਇਸਤੋਂ ਬਾਅਦ ਆਮ ਲੋਕਾਂ ਦੀਆਂ ਸਿਹਤ ਆਈਡੀ ਬਣਵਾਉਣ ਵਿਚ ਪੂਰੀ ਤਨ ਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।  ਇਸ ਵਿਚ ਦਿਲ ਦੇ ਰੋਗਾਂ, ਗੁਰਦਾ ਰੋਗ, ਡਾਇਬਿਟਿਜ ਆਦਿ ਸਮੇਤ ਸਾਰੇ ਗੰਭੀਰ ਰੋਗਾਂ ਤੋਂ ਇਲਾਵਾ ਮਰੀਜ ਦੀ ਸਿਹਤ ਨਾਲ ਜ਼ੁੜੀ ਸਾਰੀ ਜਾਣਕਾਰੀ ਆਨਲਾਈਨ ਕੀਤੀ ਜਾਵੇਗੀ। ਇਸ ਤਰਾਂ ਇਲਾਜ ਵੇਲੇ ਡਾਕਟਰ ਨੁੂੰ ਪੁਰਾਣੀਆਂ ਰਿਪੋਰਟਾਂ ਵੀ ਆਨਲਾਈਨ ਵੇਖਣ ਨੂੰ ਮਿਲ ਸਕਣਗੀਆਂ ਅਤੇ ਇਲਾਜ ਵਿਚ ਸੌਖ ਹੋਵੇਗੀ। ਇਸ ਦੌਰਾਨ ਆਸ਼ਾ ਕਮਿਊਨਿਟੀ ਮੋਬਿਲਿਜ਼ਰ ਵਨੀਤਾ ਮਲੇਠੀਆ , ਦਿਵੇਸ਼ ਕੁਮਾਰ , ਹਰਮੀਤ ਸਿੰਘ ਹਾਜਰ ਅਤੇ ਜਿਲੇ ਡੀ ਸਮੂਹ ਆਸ਼ਾ ਫੇਸਿਲੀਟੇਟਰ ਹਾਜਰ ਸੀ।