ਪਿੰਡ ਕੁਹਾੜਿਆ ਵਾਲੀ ਦੀ ਪੰਚਾਇਤ ਨੇ ਸਿਹਤ ਵਿਭਾਗ ਨੂੰ ਦਿੱਤੀ ਨਵੀ ਬਿਲਡਿੰਗ

Sorry, this news is not available in your requested language. Please see here.

ਵਿਧਾਇਕ ਆਵਲਾ ਨੇ ਕੀਤਾ ਦੌਰਾਂ, ਕਿਹਾ ਇਲਾਕਾ ਨਿਵਾਸੀਆ ਨੂੰ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ
ਫਾਜ਼ਿਲਕਾ 13 ਅਗਸਤ 2021
ਸੀ.ਐਚ.ਸੀ ਡੱਬਵਾਲਾ ਕਲਾਂ ਅਧੀਨ ਪੈਂਦੇ ਹੈਲਥ ਵੈਲਨੈਸ ਸੈਂਟਰ ਕੁਹਾੜਿਆ ਵਾਲੀ ਵਿਖੇ ਬਿਲਡਿੰਗ ਨਾ ਹੋਣ ਦੀ ਸੁਰਤ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹੱਇਆ ਕਰਾਉਣ `ਚ ਪੇਸ਼ ਆ ਰਹੀ ਦਿੱਕਤ ਨੂੰ ਵੇਖਦਿਆਂ ਵਿਧਾਇਕ ਰਮਿੰਦਰ ਆਵਲਾ ਦੇ ਦਿਸ਼ਾ ਨਿਰਦੇਸ਼ਾ ਤੇ ਪੰਚਾਇਤ ਵੱਲੋਂ 3 ਕਮਰਿਆ ਵਾਲੀ ਬਿਲਡਿੰਗ ਸਿਹਤ ਵਿਭਾਗ ਨੂੰ ਮਹੁੱਇਆ ਕਰਵਾਈ।ਵਿਧਾਇਕ ਰਮਿੰਦਰ ਆਵਲਾ ਨੇ ਹੈਲਥ ਵੈਲਨੈਸ ਸੈਂਟਰ ਵਿਖੇ ਸਟਾਫ ਦੀ ਹੌਸਲਾ ਅਫਜਾਈ ਕਰਦਿਆ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਸਿਹਤ ਸੁਵਿਧਾਵਾ ਪੱਖੋ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।
ਹੈਲਥ ਵੈਲਨੈਸ ਸੈਂਟਰ ਦੇ ਸੀ.ਐਚ.ਓ ਪੂਜਾ ਰਾਣੀ ਹੈਲਥ ਵਰਕਰ ਬੂਟਾ ਸਿੰਘ ਅਤੇ ਏ.ਐਨ.ਐਮ ਕਮਲਜੀਤ ਕੌਰ ਨੇ ਦੱਸਿਆ ਕਿ ਪਹਿਲਾ ਇੱਕ ਕਮਰਾ ਹੋਣ ਕਰਕੇ ਗਰਭਵਤੀ ਔਰਤਾ ਤੇ ਬਜੁਰਗਾਂ ਦੀ ਜਾਂਚ ਕਰਨ ਵਿੱਚ ਕਾਫੀ ਮੁਸ਼ਕਲ ਆਉਦੀ ਸੀ। ਉਨ੍ਹਾ ਨੇ ਕਿਹਾ ਬਿਲਡਿੰਗ ਦੀ ਆ ਰਹੀ ਸਮੱਸਿਆ ਨੂੰ ਵਿਧਾਇਕ ਆਵਲਾ ਤੇ ਪੰਚਾਇਤ ਦੇ ਧਿਆਨ ਵਿੱਚ ਲਿਆਉਣ ਮਗਰੋ ਨਾਲੋ-ਨਾਲ ਇੱਕ ਸਮੱਸਿਆ ਦਾ ਹੱਲ ਹੋ ਗਿਆ। ਅਰਨੀਵਾਲਾ ਦਫਤਰ ਦੇ ਇੰਚਾਰਜ ਲਿੰਕਨ ਮਲਹੋਤਰਾ ਦੇ ਸਹਿਯੌਗ ਨਾਲ ਪੰਚਾਇਤੀ ਜਗ੍ਹਾ ਦੀ ਚੋਣ ਕਰਕੇ ਬਿਲੰਿਡੰਗ ਦਾ ਨਿਰਮਾਣ ਕਾਰਜ ਸ਼ੁਰੂ ਕਰਕ ਜਲਦ ਹੀ ਤਿਆਰ ਕਰ ਲਈ ਗਈ ਅਤੇ ਲੋਕਾਂ ਨੂੰ ਸਪੁੱਰਦ ਕੀਤੀ ਗਈ।
ਸਰਪੰਚ ਕਰਨਜੀਤ ਨੇ ਦੱਸਿਆ ਕਿ ਪਿੰਡ ਵਿੱਚ ਸੁਵਿਧਾਵਾਂ ਨਾਲ ਭਰਿਆ ਹੈਲਥ ਵੈਲਨੈਸ ਸੈਂਟਰ ਅਤੇ ਸਿੱਖਿਆ ਸਹੂਲਤਾਂ ਨਾਲ ਲੈਸ ਸਕੂਲ ਹੋਣ ਨਾਲ ਪਿੰਡ ਦੇ ਲੋਕਾਂ ਅਤੇ ਬੱਚਿਆ ਨੂੰ ਪਿੰਡ ਤੋ ਬਾਹਰ ਨਹੀਂ ਜਾਣਾ ਪੈਂਦਾ ਅਤੇ ਪਿੰਡ ਵਿਖੇ ਹੀ ਸਹੂਲਤਾਂ ਪ੍ਰਾਪਤ ਹੋ ਜਾਂਦੀਆ ਹਨ।ਇਸ ਮੌਕੇ ਸਮੂਹ ਸਿਹਤ ਸਟਾਫ ਨੇ ਵਿਧਾਇਕ ਰਮਿੰਦਰ ਆਵਲਾ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ।