ਪਿੰਡ ਪੀਰ ਅਹਿਮਦ ਖਾਂ ਵਿਖੇ ਸੀਵਰੇਜ ਸਿਸਟਮ ਦਾ ਕੰਮ ਹੋਇਆ ਸ਼ੁਰੂ

Sorry, this news is not available in your requested language. Please see here.

ਵਾਇਸ ਪ੍ਰਧਾਨ ਯੂੱਥ ਕਾਂਗਰਸ ਅਕਾਸ਼ ਭੰਡਾਰੀ ਅਤੇ ਸਰਪੰਚ ਰਾਮਲਾਲ ਸਮਤੇ ਪਿੰਡ ਵਾਸੀਆਂ ਨੇ ਵਿਧਾਇਕ ਪਿੰਕੀ ਦਾ ਕੀਤਾ ਧੰਨਵਾਦ
ਫਿਰੋਜ਼ਪੁਰ 2 ਜੂਨ 2021 ਪਿੰਡ ਅਹਿਮਦ ਖਾਂ, ਫਿਰੋਜ਼ਪੁਰ ਵਿਖੇ ਅੱਜ ਸੀਵਰੇਜ ਸਿਸਟਮ ਪਾਇਪ ਪੁਆਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਵਾਈਸ ਪ੍ਰਧਾਨ ਯੂਥ ਕਾਂਗਰਸ ਅਕਾਸ਼ ਭੰਡਾਰੀ ਅਤੇ ਸਰਪੰਚ ਰਾਮਲਾਲ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਪਿੰਡ ਵਿਚ ਗੰਦੇ ਪਾਣੀ ਦੇ ਨਿਕਾਸ ਨਾ ਹੋਣਾ ਇੱਕ ਬਹੁਤ ਵੱਡੀ ਸਮੱਸਿਆ ਸੀ, ਜਿਸ ਦਾ ਹੱਲ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸੀਵਰੇਜ ਸਿਸਟਮ ਪੁਆਉਣ ਲਈ ਚੈੱਕ ਦਿੱਤਾ ਗਿਆ ਸੀ, ਜਿਸ ਦਾ ਅੱਜ ਕੰਮ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ 40 ਸਾਲਾਂ ਤੋਂ ਇਸ ਪਿੰਡ ਵਿਚ ਨਾਂ ਤਾਂ ਕਿਸੇ ਵੱਲੋਂ ਛੱਪੜ ਨੂੰ ਪਿੰਡ ਤੋਂ ਬਾਹਰ ਲਿਜਾਇਆ ਗਿਆ ਤੇ ਨਾਂ ਹੀ ਗੰਦੇ ਪਾਣੀ ਦੇ ਨਿਕਾਸ ਦਾ ਹੱਲ ਕੀਤਾ ਗਿਆ। ਉਨ੍ਹਾਂ ਵਿਧਾਇਕ ਪਿੰਕੀ, ਬੀਬੀ ਇੰਦਰਜੀਤ ਕੌਰ ਖੋਸਾ ਅਤੇ ਚੇਅਰਮੈਨ ਬਲਵੀਰ ਬਾਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਦੇ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਜੋ ਵਾਅਦਾ ਕੀਤਾ ਸੀ ਉਨ੍ਹਾਂ ਵੱਲੋਂ ਬਹੁਤ ਜਲਦੀ ਪੂਰਾ ਕੀਤਾ ਗਿਆ ਹੈ ਤੇ ਸਾਰੇ ਪਿੰਡ ਵਾਸੀ ਉਨ੍ਹਾਂ ਦੇ ਇਸ ਕੰਮ ਤੋਂ ਬਹੁਤ ਖੁਸ਼ ਹਨ।
ਇਸ ਮੌਕੇ ਪੰਚ ਜੋਗਾ ਸਿੰਘ, ਪਿੱਪਲ ਸਿੰਘ, ਦਰਸ਼ਨ ਸਿੰਘ, ਲਾਡੀ, ਕੁਲਦੀਪ ਸਿੰਘ, ਬਖਸ਼ਿਸ਼ ਸਿੰਘ, ਸੁਰਜੀਤ ਸਿੰਘ, ਆਦਿ ਹਾਜ਼ਰ ਸਨ।