ਮਾੜੀ ਅਲਾਮਤ ਤੋਂ ਬਚਾਉਣ ਲਈ ਬਚਿਆਂ ਨੂੰ ਖੇਡਾਂ ਨਾਲ ਜੋੜਨਾ ਅਜੋਕੇ ਸਮੇ ਦੀ ਲੋੜ- ਖੁਸ਼ਬੂ ਸਵਨਾ
ਫਾਜ਼ਿਲਕਾ 19 ਅਗਸਤ 2025
ਬਚਿਆਂ ਨੂੰ ਸਿਖਿਆ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਦੇ ਮੰਤਵ ਤਹਿਤ ਪਿੰਡ ਮੁਹਾਰ ਸੋਨਾ ਦੇ ਸਰਕਾਰੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਕੁਸ਼ਤੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਟੂਰਨਾਮੈਂਟ ਵਿਚ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਮੈਡਮ ਖੁਸ਼ਬੂ ਸਵਨਾ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਬਚਿਆਂ ਦੀ ਹੌਸਲਾਅਫਜਾਈ ਕੀਤੀ ਅਤੇ ਉਜਵਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਮੈਡਮ ਖੁਸ਼ਬੂ ਸਵਨਾ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਟੂਰਨਾਮੈਂਟ ਦੇ ਆਯੋਜਿਤ ਕਰਨ *ਤੇ ਸ਼ਲਾਘਾ ਕਰਦਿਆਂ ਕਿਹਾ ਕਿ ਬਚਿਆਂ ਨੁੰ ਮਾੜੀ ਅਲਾਮਤਾਂ ਤੋਂ ਬਚਾਉਣ ਲਈ ਖੇਡਾਂ ਲਾਹੇਵੰਦ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਗਾਤਾਰ ਗਤੀਵਿਧੀਆਂ ਉਲੀਕ ਰਹੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਤਕਨੀਕੀ ਯੁਗ ਤੇ ਤਣਾਅ ਭਰੇ ਮਾਹੌਲ ਵਿਚ ਆਪਦੇ ਆਪ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਵਿਚ ਖੇਡਾਂ ਸਾਡੇ ਲਈ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਅਜਿਹੀਆਂ ਗਤੀਵਿਧੀਆਂ ਸਿਰਜਣਾ ਬਚਿਆਂ ਦੇ ਮਨੋਬਲ ਨੂੰ ਉਚਾ ਚੁਕਣ ਤੇ ਸਿਹਤ ਪੱਖੋਂ ਸਕਾਰਾਤਮਕ ਉਰਜਾ ਪੈਦਾ ਕਰੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਕੁਸ਼ਤੀ ਟੂਰਨਾਮੈਂਟ ਵਿਚ ਅੰਡਰ 14,17,19 ਆਦਿ ਵਰਗਾਂ ਵਿਚ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਵੀ ਪੱਖੋਂ ਲੜਕਿਆਂ ਦੇ ਮੁਕਾਬਲੇ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਖੇਡ ਅਜਿਹੀ ਨਹੀਂ ਜਿਸ ਵਿਚ ਹੁਣ ਲੜਕੀਆਂ ਭਾਗ ਨਾ ਲੈਂਦੀਆਂ ਹੋਣ। ਉਨ੍ਹਾਂ ਕਿਹਾ ਕਿ ਲੜਕੀਆਂ ਖੇਡਾਂ ਵਿਚ ਮੱਲਾਂ ਮਾਰ ਕੇ ਆਪਣਾ, ਆਪਣੇ ਪਰਿਵਾਰ, ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਉਨ੍ਹਾਂ ਖਿਡਾਰੀਆਂ ਨਾਲ ਹੱਥ ਮਿਲਾ ਕੇ ਉਨ੍ਹਾਂ ਦੀ ਹੌਸਲਾਅਫਜਾਈ ਕੀਤੀ ਅਤੇ ਚੰਗੇ ਭਵਿਖ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਹੋਰ ਪਤਵੰਤੇ ਸਜਨ ਮੌਜੂਦ ਸਨ।

हिंदी






