ਪਿੰਡ ਸਹੀਦਪੁਰ ਦੇ 37 ਲਾਭਪਾਤਰੀਆਂ ਨੂੰ ਸ੍ਰੀ ਲਾਲ ਚੰਦ ਕਟਾਰੂਚੱਕ  ਕੈਬਨਿਟ ਮੰਤਰੀ ਪੰਜਾਬ ਨੇ ਵੰਡੇ 5-5 ਮਰਲੇ ਦੇ ਪਲਾਟ

Sorry, this news is not available in your requested language. Please see here.

ਪਠਾਨਕੋਟ: 23 ਅਕਤੂਬਰ:

ਪੰਜਾਬ ਦੇ ਅੰਦਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਸਰਕਾਰ ਨੇ ਪਿਛਲੇ ਕਰੀਬ 18-19 ਮਹੀਨਿਆਂ ਦਾ ਸਫਰ ਤੈਅ ਕੀਤਾ ਹੈ ਇਸ ਸਫਰ ਦੇ ਦੋਰਾਨ ਵੱਖ ਵੱਖ ਵਰਗਾਂ ਦੇ ਸਵਾਲਾਂ ਦਾ ਹੱਲ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਵਿਸੇਸ ਤੋਰ ਤੇ ਗ੍ਰਾਮੀਣ ਖੇਤਰ ਨਾਲ ਸਬੰਧਤ ਜਿਨ੍ਹਾਂ ਲੋਕਾਂ ਕੋਲ ਅਪਣੇ ਰਹਿਣ ਲਈ ਘਰ ਨਹੀਂ ਹੈ ਉਨ੍ਹਾਂ ਯੋਗ ਲਾਭਪਾਤਰੀਆਂ ਨੂੰ 5-5 ਮਰਲੇ ਪਲਾਟਾਂ ਦੀ ਯੋਜਨਾ ਤਹਿਤ ਅੱਜ ਜਿਲ੍ਹਾ ਪਠਾਨਕੋਟ ਦੇ ਘਰੋਟਾ ਬਲਾਕ ਦੇ ਪਿੰਡ ਸਹੀਦਪੁਰ ਦੇ 37 ਪਰਿਵਾਰਾਂ ਨੂੰ ਪਲਾਟਾਂ ਦੀ ਵੰਡ ਕੀਤੀ ਗਈ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ  ਪਿੰਡ ਸਹੀਦਪੁਰ ਵਿਖੇ ਬੇਘਰੇ ਲੋਕਾਂ ਨੂੰ ਪਲਾਟਾਂ ਦੀ ਵੰਡ ਲਈ ਆਯੋਜਿਤ ਕੀਤੇ ਇੱਕ ਸਮਾਰੋਹ ਤੋਂ ਬਾਅਦ ਸੰਬੋਧਤ ਕਰਦਿਆਂ ਕੀਤਾ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਕੁਲਦੀਪ ਪ੍ਰਧਾਨ, ਸਰਵਜੀਤ, ਰਵੀ ਬਾਬਾ ਅਤੇ ਹੋਰ ਪਾਰਟੀ ਕਾਰਜ ਕਰਤਾ ਵੀ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਜਿਨ੍ਹਾਂ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਗਏ ਹਨ ਉਨ੍ਹਾਂ ਨੂੰ ਸੁਭਕਾਮਨਾਵਾਂ ਹਨ। ਉਨ੍ਹਾਂ ਬਾਕੀ ਪੰਚਾਇਤਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਰਹਿਣ ਦੇ ਲਈ ਘਰ ਨਹੀਂ ਹੈ ਜਮੀਨ ਨਹੀਂ ਹੈ ਉਨ੍ਹਾਂ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਪਲਾਟਾਂ ਦੀ ਵੰਡ ਕਰਨ ਦੇ ਲਈ ਮਤੇ ਪਾ ਕੇ ਕਾਰਵਾਈ ਨੂੰ ਅੱਗੇ ਤੋਰਨ ਤਾਂ ਜੋ ਉਨ੍ਹਾਂ ਲੋਕਾਂ ਨੂੰ ਵੀ ਘਰ ਦਿੱਤੇ ਜਾਣ।

ਉਨ੍ਹਾਂ ਦੱਸਿਆ ਕਿ ਅੱਜ ਪਿੰਡ ਸਹੀਦਪੁਰ ਦੇ ਨਿਵਾਸੀ ਮਨੋਹਰ ਲਾਲ, ਰਵੀ ਕੁਮਾਰ, ਰਾਜੀਵ ਕੁਮਾਰ, ਸਰਜੀਵਨ ਕੁਮਾਰ, ਅਨਿਲ ਕੁਮਾਰ, ਪਵਨ ਕੁਮਾਰ, ਕਮਲ ਕਿਸੋਰ, ਗੋਪਾਲ ਦਾਸ, ਸੁਨੀਤਾ ਦੇਵੀ, ਵਿੱਕੀ, ਸਤਨਾਮ ਸਿੰਘ, ਪਵਨ ਕੁਮਾਰ, ਅਮਰਜੀਤ, ਵਿਜੈ ਕੁਮਾਰ, ਸੁਰਜੀਤ ਕੁਮਾਰ, ਰਮੇਸ ਕੁਮਾਰ, ਜੰਗ  ਬਹਾਦੁਰ, ਅਜੇ ਕੁਮਾਰ, ਰਾਹੁਲ, ਬਲਦੇਵ ਰਾਜ, ਰਾਕੇਸ ਕੁਮਾਰ, ਸੁਰੇਸ ਕੁਮਾਰ, ਵਿਨੋਦ ਕੁਮਾਰ, ਸੰਦੀਪ ਕੁਮਾਰ, ਰੋਹਿਤ ਕੁਮਾਰ, ਪੰਕਜ ਸਨਿਆਲ, ਰਾਕੇਸ ਕੁਮਾਰ, ਕਿਸੋਰ ਕੁਮਾਰ, ਅਜੇ ਕੁਮਾਰ, ਕੁਲਦੀਪ ਰਾਜ , ਯਸਪਾਲ, ਰਾਜ ਕੁਮਾਰ, ਅਜੀਤ ਕੁਮਾਰ, ਨਰੇਸ ਕੁਮਾਰ, ਰਾਣੀ, ਚੰਦ ਰਾਣੀ ਅਤੇ ਰਾਮੇਸ ਕੁਮਾਰ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਗਏ ਹਨ।