ਪੀ ਐਸ ਆਰ ਐਲ ਐਮ (ਆਜੀਵਿਕਾ) ਦੇ ਸਵੈਪ ਪ੍ਰਾਜੈਕਟ ਤਹਿਤ ਨਾਰੀ ਸ਼ਸਕਤੀਕਰਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੀ ਨਵੇਕਲੀ ਪਹਿਲ: ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਫਿਰੋਜ਼ਪੁਰ, 7 ਨਵੰਬਰ:

ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਬਲਾਕ ਗੁਰੂਹਰਸਹਾਏ ਵੱਲੋਂ ਨਵੇਕਲੀ ਪਹਿਲ ਕਰਦੇ ਹੋਏ ਪੀ ਐਸ ਆਰ ਐਲ ਐਮ ਅਧੀਨ ਚੱਲ ਰਹੇ ਪ੍ਰਾਜੈਕਟਰ ਐਸ.ਵੀ.ਈ.ਪੀ. (ਸ਼ੁਰੂਆਤੀ ਪੇਂਡੂ ਉਦਯੋਗਿਕ ਪਰਯੋਜਨਾ) ਅਧੀਨ ਬਲਾਕ ਦੇ ਪਿੰਡਾਂ ਵਿੱਚ ਮਹਿਲਾ ਸ਼ਸ਼ਕਤੀਕਰਣ ਲਈ ਉਨਾਂ ਨੂੰ ਸੈਲਫ ਹੈਲਪ ਗਰੁੱਪਾਂ ਦੇ ਨਾਲ ਜੋੜ ਕੇ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਖੜਾ ਕਰਨ ਲਈ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਕੰਮ ਖੁਲਵਾਉਣ ਲਈ ਵਿੱਤੀ ਸਹਾਇਤਾ, ਕਾਰੋਬਾਰ ਨੂੰ ਚਲਾਉਣ ਅਤੇ ਵਧਾਉਣ ਲਈ ਲੋੜੀਦੀ ਮਾਰਕੀਟ ਸਪੋਰਟ ਪ੍ਰਦਾਨ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2023 ਦੇ ਮਾਰਚ ਮਹੀਨੇ ਵਿੱਚ ਪਰੋਜੈਕਟ ਨੂੰ ਸਰਕਾਰ ਵੱਲੋਂ ਕੁੱਲ 59 ਲੱਖ 80 ਹਜਾਰ ਰੁਪਏ ਦਾ ਫੰਡ ਪ੍ਰਾਪਤ ਹੋਇਆ ਸੀ । ਜਿਸ ਦੀ ਸੁਚੱਜੀ ਵਰਤੋਂ ਕਰਦਿਆਂ ਬੀ.ਆਰ.ਸੀ.-ਈ.ਪੀ. ਦਫ਼ਤਰ ਗੁਰੂ ਹਰ ਸਹਾਏ ਵੱਲੋਂ ਹੁਣ ਤੱਕ ਕੁੱਲ 161 ਇਸਤਰੀਆਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਇਸ ਸਕੀਮ ਤਹਿਤ ਲਾਭ ਪਹੁੰਚਾਇਆ ਜਾ ਚੁੱਕਾ ਹੈ,  ਜਿਨਾਂ ਨੂੰ ਵੱਖ-ਵੱਖ ਕਾਰੋਬਾਰ ਜਿਵੇਂ ਕਿ ਆਟਾ-ਚੱਕੀ, ਕਰਿਆਨਾ ਸਟੋਰ, ਬਿਊਟੀ ਪਾਰਲਰ, ਬੂਟੀਕ, ਵਰਕਸ਼ਾਪ, ਫਾਸਟਫੂਡ ਸਟਾਲ ਆਦਿ ਕੰਮ ਖੁਲਵਾਏ ਗਏ ਹਨ ਅਤੇ ਕੰਮ ਨੂੰ ਵਧਾਉਣ ਲਈ ਲਗਾਤਾਰ ਸੰਪਰਕ ਅਤੇ ਲੋੜੀਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਨਾਲ ਸਰਹੱਦੀ ਇਲਾਕੇ ਦੇ ਲੋਕਾਂ ਦੀ ਆਮਦਨ ਦੇ ਸਾਧਨਾਂ ਵਿੱਚ ਵਾਧਾ ਹੋ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਆਜੀਵਿਕਾ ਮਿਸ਼ਨ ਤਹਿਤ ਸਾਰੇ ਸਵੈ ਸਹਾਇਤਾ ਸਮੂਹਾਂ ਨੂੰ 30 ਹਜ਼ਾਰ ਰਿਵਾਲਵਿੰਗ ਫੰਡ ਅਤੇ 50000 ਤੋ 150000 ਤੱਕ ਸੀ ਆਈ ਐਫ ਦੀ ਰਾਸ਼ੀ ਜ਼ਿਲ੍ਹਾ ਪੱਧਰ ਤੋਂ ਮੁਹੱਈਆ ਕਰਵਾਈ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਬਾਰਡਰ ਏਰੀਆ ਦੀਆਂ ਔਰਤਾਂ ਦੀ ਆਮਦਨ ਵਿੱਚ 10000 ਤੋਂ 20000 ਦਾ ਵਾਧਾ ਹੋਇਆ ਹੈ। ਭਵਿੱਖ ਵਿੱਚ ਇਸ ਸਕੀਮ ਦਾ ਲਾਭ ਲੋੜੀਂਦੇ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਦਿੱਤਾ ਜਾਵੇਗਾ।