ਪੁਲਿਸ ਨੇ ਕਤਲ ਕੇਸ ਦੇ ਦੋਸੀਆ ਨੂੰ ਕੀਤਾ ਕਾਬੂ

Sorry, this news is not available in your requested language. Please see here.

ਜਲਾਲਾਬਾਦ, 22 ਅਕਤੂਬਰ:

ਐਸ.ਐਸ.ਪੀ ਫਾਜਿਲਕਾ ਸ. ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸਾ ਦੀ ਪਾਲਣਾ ਕਰਦੇ ਹੋਏ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਕੱਦਮਾ ਸੁਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਮਾਹੂਆਣਾ ਬੋਦਲਾ ਦੇ ਬਿਆਨ ਤੇ ਦਰਜ ਰਜਿਸਟਰ ਹੋਇਆ ਕਿ ਉਸ ਦੇ ਚਾਚਾ ਦਿਬਾਗ ਸਿੰਘ ਦੇ ਲੜਕੇ ਵਿਕਰਮਜੀਤ ਸਿੰਘ ਅਤੇ ਕ੍ਰਿਸ਼ਨਦੀਪ ਸਿੰਘ ਪੁੱਤਰਾਨ ਦਿਲਬਾਗ ਸਿੰਘ ਨਿਹੰਗ ਸਿੰਘ ਬਣੇ ਹੋਏ ਹਨ ਅਤੇ ਮਾਨਾ ਰੋਡ ਗੁਰੂਦੁਆਰਾ ਸਹਿਬ : ਬਾਬਾ ਜੀਵਨ ਸਿੰਘ ਬੁੱਢਾ ਦਲ ਲੰਬੀ ਵਿਖੇ ਰਹਿੰਦੇ ਹਨ। ਜੋ ਮਿਤੀ 19-7- 2023 ਨੂੰ ਕ੍ਰਿਸ਼ਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਦਾ ਮੁੱਦਈ ਮੁਕੱਦਮਾ ਦੇ ਪਿਤਾ ਪ੍ਰਤਾਪ ਸਿੰਘ ਨਾਲ ਝਗੜਾ ਹੋ ਗਿਆ ਸੀ ।

ਜਿਸ ਸਬੰਧੀ ਉਹਨਾ ਦੀ ਪੰਚਾਇਤ ਮਿਤੀ 21-10-2023 ਨੂੰ ਇੱਕਠੀ ਹੋਣੀ ਸੀ। ਜਦੋਂ ਮੁੱਦਈ ਮੁਕੱਦਮਾ ਦਾ ਪਿਤਾ ਪ੍ਰਤਾਪ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਉਸ ਦਾ ਭਾਈ ਗਗਨਦੀਪ ਸਿੰਘ ਆਪਣੇ ਮੋਟਰਸਾਈਕਲ ਨੰਬਰ ਸੀ ਟੀ 100 ਰੰਗ ਕਾਲਾ ਨੰਬਰੀ ਪੀ.ਬੀ 22 ਯੂ 3538 ਪਰ ਸਵਾਰ ਹੋ ਕੇ ਆਏ ਤਾਂ ਦੋਸ਼ੀਆਨ ਉਕਤਾਨ ਨੇ ਉਹਨਾ ਪਰ ਆਪਣੀ ਦਸਤੀ ਲੱਕੜ ਦਾ ਗਰਜ ਪਾਵਾ ਅਤੇ ਸੋਟਿਆ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਸਿਰ ਵਿੱਚ ਸੱਟਾ ਲੱਗੀਆ ਜਿਸ ਤੇ ਦੋਨੇ ਜਣੇ ਬੁਰੀ ਤਰਾਂ ਜਖਮੀ ਹੋ ਗਏ ਅਤੇ ਬੇਹੋਸ਼ ਹੋ ਕਿ ਸੜਕ ਪਰ ਡਿੱਗ ਪਏ ਜਿਹਨਾ ਨੂੰ ਸਵਾਰੀ ਦਾ ਪ੍ਰਬੰਦ ਕਰਕੇ ਸਿਵਲ ਹਸਪਤਾਲ ਫਾਜਿਲਕਾ ਲੈ ਕੇ ਜਾ ਰਹੇ ਸੀ ਤਾ ਉਹਨਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਵਜਾ ਰੰਜਿਸ਼ ਇਹ ਹੈ ਕਿ ਇਹਨਾ ਦੋਨਾ ਧਿਰਾ ਦਾ ਕਰੀਬ 3 ਮਹੀਨੇ ਪਹਿਲਾ ਝਗੜਾ ਹੋਇਆ ਸੀ ਜਿਸ ਕਰਕੇ ਦੋਸ਼ੀਆ ਨੇ ਇਹ ਵਾਰਦਾਤ ਕੀਤੀ ਹੈ। ਜਿਸਤੇ ਪ੍ਰਤਾਪ ਸਿੰਘ ਅਤੇ ਗਗਨਦੀਪ ਸਿੰਘ ਦੇ ਸੱਟਾ ਮਾਰਕੇ ਉਹਨਾਂ ਦਾ ਕਤਲ ਕਰ ਦਿੱਤਾ । ਜਿਸਤੇ ਮੁੱਕਦਮਾ ਨੰਬਰ 108 ਮਿਤੀ 302,506,34 ਭ:ਦ ਥਾਣਾ ਅਰਨੀਵਾਲਾ ਬਰ ਖਿਲਾਫ ਵਿਕਰਮਜੀਤ ਸਿੰਘ ਅਤੇ ਕ੍ਰਿਸ਼ਨਦੀਪ ਸਿੰਘ ਪੁੱਤਰਾਨ ਦਿਲਬਾਗ ਸਿੰਘ, ਦਿਲਬਾਗ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀਆਨ ਮਾਹੂਆਣਾ ਬੋਦਲਾ ਤੇ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਕਦਮਾ ਹਜਾ ਦੇ ਤਿੰਨੇ ਦੋਸੀਆ ਨੂੰ 6 ਘੰਟਿਆ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੁਕੱਦਮਾ ਦੀ ਤਫਤੀਸ਼ ਜਲਦੀ ਮੁਕੰਮਲ ਕਰ ਚਲਾਣ ਜਲਦੀ ਸਮਾਇਤ ਲਈ ਅਦਾਲਤ ਪੇਸ਼ ਕਰ ਦਿੱਤਾ ਜਾਵੇਗਾ।