ਪੇਅ ਕਮਿਸ਼ਨਰ ਵਿਰੁੱਧ, ਫਾਜ਼ਿਲਕਾ ਵਿੱਚ ਕਲਮਛੋੜ ਹੜਤਾਲ ਜਾਰੀ

Sorry, this news is not available in your requested language. Please see here.

7 ਵੇਂ ਦਿਨ ਵੀ ਕਲਮਛੋੜ ਹੜਤਾਲ ਤੇ ਰਹੇ ਜਿਲ੍ਹੇ ਦੇ ਸਮੂਹ ਵਿਭਾਗਾਂ ਦੇ ਦਫਤਰੀ ਕਾਮੇ,
30 ਜੂਨ ਤੱਕ ਕੰਮ ਮੁਕੰਮਲ ਬੰਦ ਰੱਖਣ ਦਾ ਫੈਸਲਾ
ਫਾਜਿਲਕਾ, 29 ਜੂਨ, 2021 ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਮੁਲਾਜ਼ਮ ਮਾਰੂ ਨੀਤੀ ਵਾਲੇ 6 ਵੇਂ ਪੇਅ ਕਮਿਸ਼ਨ ਨੂੰ ਲੈ ਕੇ ਜਿਲ੍ਹੇ ਦੇ ਸਮੂਹ ਵਿਭਾਗਾਂ ਦੇ ਦਫਤਰੀ ਕਰਮਚਾਰੀਆਂ ਨੇ ਅੱਜ ਪੀ.ਐੱਸ.ਐੱਮ.ਯੂ. ਦੀ ਸੂਬਾ ਬਾਡੀ ਦੇ ਸੱਦੇ ਦੇ ਹੜਤਾਲ ਦੇ 7 ਵੇਂ ਦਿਨ ਵੀ ਆਪਣੇ ਦਫਤਰਾਂ ਦਾ ਕੰਮ ਕਾਜ ਬੰਦ ਰੱਖਿਆ ਅਤੇ ਸਰਕਾਰ ਵਿਰੁੱਧ ਨਾਅਰੇ ਬਾਜੀ ਕੀਤੀ।
ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਹਮੇਸ਼ਾ ਹੀ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਚੋਣਾਂ ਸਮੇਂ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਬੜੇ ਵਾਅਦੇ ਕੀਤੇ ਜਾਂਦੇ ਹਨ ਪਰ ਪੂਰਾ ਇਕ ਨਹੀਂ ਕੀਤਾ ਜਾਂਦਾ ਜਿਸ ਵਿਚ ਕਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਗੱਲ ਹੋਵੇ ਜਾਂ ਸਮੇਂ ਸਿਰ ਮੁਲਾਜ਼ਮਾਂ ਨੂੰ ਤਨਖਾਹਾਂ `ਚ ਵਾਧਾ ਹੋਵੇ, ਪੇਅ ਕਮਿਸ਼ਨ ਦੀ ਗਲ ਹੋਵੇ ਜਾਂ ਡੀ.ਏ. ਦੀ ਗਲ ਹੋਵੇ ਸਰਕਾਰ ਹਮੇਸ਼ਾ ਹੀ ਪਾਸਾ ਵੱਟ ਰਹੀ ਹੈ। ਹੁਣ ਸਾਢੇ 4 ਸਾਲਾਂ ਮਗਰੋਂ ਸਰਕਾਰ ਵੱਲੋਂ ਜਿਹੜਾ ਪੇਅ ਕਮਿਸ਼ਨ ਦਿੱਤਾ ਗਿਆ ਹੈ ਉਸ ਵਿਚ ਵੀ ਮੁਲਾਜ਼ਮਾਂ ਨੂੰ ਕੁਝ ਦੇਣ ਦੀ ਬਜਾਏ ਸਗੋਂ ਖੋਇਆ ਜਾ ਰਿਹਾ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਰੀਵਾਈਜ਼ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਹੋਰ ਮੰਗਾਂ ਦੀ ਪੂਰਤੀ ਕਰਵਾਉਣ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਨਾਲ ਜਾਰੀ ਰਵੇਗਾ। ਉਨ੍ਹਾ ਦੱਸਿਆ ਕਿ 30 ਜੂਨ ਤੱਕ ਕਲਮਛੋੜ ਹੜਤਾਲ ਜਾਰੀ ਰੱਖਣ ਦਾ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਫੈਸਲਾ ਲਿਆ ਗਿਆ ਹੈ ਜੇਕਰ ਸਰਕਾਰ ਵੱਲੋਂ ਉਨ੍ਹਾ ਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿਖਾ ਕੀਤਾ ਜਾਵੇਗਾ।
ਜਾਣਕਾਰੀ ਦਿੰਦੇ ਪੀ.ਐੱਸ.ਐੱਮ.ਯੂ. ਦੇ ਜਿਲ੍ਹਾ ਪ੍ਰਧਾਨ ਫਕੀਰ ਚੰਦ ਦੇ ਨਾਲ ਹੋਰਨਾਂ ਆਗੂਆਂ ਨੇ ਦੱਸਿਆ ਕਿ ਅੱਜ ਦੀ ਕਲਮਛੋੜ ਹੜਤਾਲ ਵਿੱਚ ਡੀ.ਸੀ. ਦਫਤਰ, ਉਪ ਮੰਡਲ ਮੈਜਿਸਟਰੇਟ ਦਫਤਰ, ਤਹਿਸੀਲਦਾਰ ਦਫਤਰ, ਪੀ.ਡਬਲਿਉ. ਭਲਾਈ ਵਿਭਾਗ, ਵਾਟਰ ਸਪਲਾਈ, ਨਹਿਰੀ ਵਿਭਾਗ, ਡੀ.ਪੀ.ਆਰ.ਓ. ਦਫਤਰ, ਕੋਪਰੇਟਿਵ ਸੁਸਾਇਟੀ, ਰੋਜਗਾਰ ਵਿਭਾਗ, ਸਿੱਖਿਆ ਵਿਭਾਗ, ਫੂਡ ਸਪਲਾਈ ਦੇ ਦਫਤਰੀ ਕਰਮਚਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਪਰਵੀਨ ਕੁਮਾਰ ਸਕੱਤਰ, ਹਰਭਜਨ ਸਿੰਘ ਖੁੰਗਰ ਜਿਲ੍ਹਾ ਸਰਪਰਸਤ, ਜਗਜੀਤ ਸਿੰਘ ਪ੍ਰਧਾਨ ਡੀ.ਸੀ. ਦਫਤਰ ਯੂਨੀਅਨ, ਅੰਕੁਰ ਸ਼ਰਮਾ, ਨਵਦੀਪ ਕੁਮਾਰ, ਅੰਕਿਤ ਕੁਮਾਰ, ਰੋਹਿਤ ਸੇਤੀਆ, ਪਵਨ ਕੁਮਾਰ, ਮੋਹਨ ਲਾਲ, ਰਾਹੁਲ ਕੁਮਾਰ, ਮਤਿੰਦਰਪਾਲ ਸਿੰਘ, ਅਮਰਜੀਤ ਸਿੰਘ, ਅੰਕਿਤ ਕੁਮਾਰ ਅਮ੍ਰਿਤਪਾਲ ਕੌਰ, ਅਜੈ ਕੰਬੋਜ, ਸੰਦੀਪ ਕੁਮਾਰ, ਸੁਰਿੰਦਰ ਪਾਲ ਸਿੰਘ, ਸੁਖਦੇਵ ਚੰਦ, ਸਰਬਜੀਤ ਕੌਰ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਪੰਜਾਬ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕਰਦੇ ਪੀ.ਐੱਸ.ਅੱੈਮ.ਯੂ. ਫਾਜ਼ਿਲਕਾ ਦੇ ਕਰਮਚਾਰੀ।