ਪੋਲਿੰਗ ਸਟੇਸ਼ਨਾਂ ਦੀ ਫਾਈਨਲ ਤਜਵੀਜ਼ ਭੇਜਣ ਸਬੰਧੀ ਰਾਸਜੀ ਪਾਰਟੀਆਂ ਦੇ ਸਹਿਮਤੀ/ਸੁਝਾਉ ਪ੍ਰਾਪਤ ਕਰਨ ਲਈ ਕੱਲ ਬੁੱਧਵਾਰ ਨੂੰ ਹੋਵੇਗੀ ਮੀਟਿੰਗ-ਵਧੀਕ ਡਿਪਟੀ ਕਮਿਸ਼ਨਰ ਸੰਧੂ

TPS Sandhu

Sorry, this news is not available in your requested language. Please see here.

ਗੁਰਦਾਸਪੁਰ, 8 ਸਤੰਬਰ (        ) ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫਸਰ, ਪੰਜਾਬ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਤਹਿਤ ਜ਼ਿਲੇ ਦੇ ਸਮੂਹ ਚੋਣ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਕੇ ਤਜਵੀਜ਼ਾਂ 14 ਸਤੰਬਰ 2020 ਨੂੰ ਮੁੱਖ ਦਫਤਰ, ਚੰਡੀਗੜ ਵਿਖੇ ਭੇਜੀਆਂ ਜਾਣੀਆਂ ਹਨ। ਹਦਾਇਤਾਂ ਅਨੁਸਾਰ ਸਮੂਹ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਦੀ ਫਾਈਨਲ ਤਜਵੀਜ਼ ਭੇਜਣ ਤੋਂ ਪਹਿਲਾਂ ਸਮੂਹ ਰਾਸਜੀ ਪਾਰਟੀਆਂ ਦੇ ਸਹਿਮਤੀ/ਸੁਝਾਉ ਪ੍ਰਾਪਤ ਕਰਨ ਲਈ ਕੱਲ ਬੁੱਧਵਾਰ 9 ਸਤੰਬਰ 2020 ਨੂੰ ਬਾਅਦ ਦੁਪਹਿਰ 3 ਵਜੇ ਦਫਤਰ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ, ਕਮਰਾ ਨੰਬਰ 122, ਬਲਾਕ ਬੀ, ਗਰਾਊਂਡ ਫਲੋਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਇਕ ਵਿਸ਼ੇਸ ਮੀਟਿੰਗ ਰੱਖੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਰਾਜਸੀ ਪਾਰਟੀਆਂ ਨੂੰ ਉਕਤ ਮੀਟਿੰਗ ਵਿਚ ਨਿੱਜੀ ਤੌਰ ‘ਤੇ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੋਲਿੰਗ ਸਟੇਸ਼ਨਾਂ ਸਬੰਧੀ ਕਿਸੇ ਕਿਸਮ ਦਾ ਸੁਝਾਓ/ਤਬਦੀਲੀ ਦੀ ਲੋੜ ਹੋਵੇ,ਤਾਂ ਲਿਖਤੀ ਤਜਵੀਜ਼ ਮੀਟਿੰਗ ਵਿਚ ਲਿਆਂਦੀ ਜਾਵੇ, ਤਾਂ ਜੋ ਲੋੜੀਂਦੀ ਸੋਧ ਕਰਨ ਉਪਰੰਤ ਫਾਈਨਲ ਤਜਵੀਜ਼ ਨੂੰ ਮਾਣਯੋਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ• ਪਾਸ ਪ੍ਰਵਾਨਗੀ ਲਈ ਭੇਜੀ ਜਾ ਸਕੇ। ਉਨਾਂ ਸਮੂਹ ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਨੂੰ ਕਿਹਾ ਕਿ ਹਦਾਇਤਾਂ ਅਨੁਸਾਰ ਰੈਸ਼ਨੇਲਾਈਨਜੇਸਨ ਦੀਆਂ ਤਜਵੀਜ਼ਾਂ/ਰਿਕਾਰਡ ਸਮੇਤ ਉਕਤ ਮੀਟਿੰਗ ਵਿਚ ਸ਼ਾਮਲ ਹੋਣਾ ਯਕੀਨੀ ਬਣਾਇਆ ਜਾਵੇ।