ਗੁਰਦਾਸਪੁਰ, 15 ਸਤੰਬਰ ( )- ਭਾਰਤ ਅਤੇ ਪੰਜਾਬ ਸਰਕਾਰ ਦੀਆ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਦੀ ਰਹਿਨੁਮਾਈ ਅਧੀਨ ਚੱਲ ਰਹੇ ਪੋਸ਼ਣ ਮਾਹ ਤਹਿਤ ਫੂਡ ਸਪਲਾਈ ਵਿਭਾਗ ਗੁਰਦਾਸਪੁਰ ਵੱਲੋੱ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸ੍ਰੀਮਤੀ ਨਿਵੇਦਤਾ ਕੁਮਰਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਗੁਰਦਾਸਪੁਰ ਵੱਲੋ ਭਾਗ ਲਿਆ ਗਿਆ ।
ਸੈਮੀਨਾਰ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ ਗੁਰਦਾਸਪੁਰ ਵੱਲੋ ਇਸ ਮੋਕੇ ਤੇ ਬੱਚਿਆਂ ਤੇ ਮਹਿਲਾਵਾਂ ਵਿੱਚ ਪਾਏ ਜਾਣ ਵਾਲੇ ਕੁਪੋਸ਼ਨ ਨੂੰ ਖਤਮ ਕਰਨ ਲਈ ਜਾਗਰੂਕ ਕੀਤਾ। ਸੈਮੀਨਾਰ ਵਿਚ ਹਾਜ਼ਰੀਨ ਨੂੰ ਦੱਸਿਆ ਗਿਆ ਕਿ ਜਦੋ ਔਰਤ ਗਰਭਵਤੀ ਹੋ ਜਾਂਦੀ ਹੈ ਤਾਂ ਇਸ ਇੱਕ ਹਜਾਰ ਦਿਨ ਵਿੱਚ ਗਰਭਵਤੀ ਨੂੰ ਕਿਹੜੀ ਖੁਰਾਕ ਮੁਹੱਈਆਂ ਕਰਵਾਈ ਜਾਣੀ ਚਾਹੀਦੀ ਹੈ। ਜਿਸ ਕਾਰਨ ਔਰਤ ਅਤੇ ਆਉਣ ਵਾਲਾ ਬੱਚਾ ਸਵਸਥ ਪੈਦਾ ਹੋਵੇ।
ਉਨਾਂ ਦੱਸਿਆ ਕਿ ਪੋਸ਼ਣ ਮਾਹ ਮਨਾਉਣ ਦਾ ਮੁੱਖ ਮੰਤਵ ਇਹੀ ਹੈ ਕਿ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਦਾ ਖਿਆਲ ਰੱਖਿਆ ਜਾ ਸਕੇ ਤਾਂ ਜੋ ਮਾਂ ਅਤੇ ਬੱਚਾ ਸਵਸਥ ਰਹਿਣ। ਉਨਾਂ ਕਿਹਾ ਕਿ ਹਰੀਆਂ ਸਬਜ਼ੀਆਂ ਸਮੇਤ ਪੋਸ਼ਟਿਕ ਆਹਾਰ ਖਾਣ ਨਾਲ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਰਹਿੰਦੇ ਹਨ। ਇਸ ਮੌਕੇ ਤੇ ਪੋਸ਼ਣ ਵਾਟਿਕਾ (ਕਿਚਨ ਗਾਰਡਨ) ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਕੜੀ ਪੱਤਾ, ਤੁਲਸੀ,ਐਲੋਵੇਰਾ, ਨਿੰਬੂ,ਪਪੀਤਾ ਆਦਿ ਦਾ ਪੌਦਾ ਲਗਾਇਆ ਗਿਆ।

हिंदी






