ਪ੍ਰੈੱਸ ਕਾਉਂਸਲ ਆਫ ਇੰਡਿਆ ਦੇ ਕਮੇਟੀ ਮੈਂਬਰਾਂ ਨੇ ਵਿਰਾਸਤ-ਏ-ਖਾਲਸਾ ਦਾ ਦੌਰਾ ਕੀਤਾ

Sorry, this news is not available in your requested language. Please see here.

—- ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੈਂਬਰ ਨਤਮਸਤਕ ਹੋਏ

ਰੂਪਨਗਰ, 18 ਅਕਤੂਬਰ:

ਪ੍ਰੈੱਸ ਕਾਉਂਸਲ ਆਫ ਇੰਡਿਆ ਦੇ ਕਮੇਟੀ ਮੈਂਬਰ ਅੱਜ ਵਿਰਾਸਤ-ਏ-ਖਾਲਸਾ ਦਾ ਦੌਰਾ ਕੀਤਾ ਜਿਸ ਉਪਰੰਤ ਪੀ.ਸੀ.ਆਈ ਦੇ ਮੈਂਬਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।

ਇਸ ਮੌਕੇ ਪ੍ਰੈੱਸ ਕਾਉਂਸਲ ਆਫ ਇੰਡਿਆ, ਕਮੇਟੀ ਦੇ ਕਨਵੀਨਰ ਵਿਨੋਦ ਕੋਹਲੀ, ਮੈਂਬਰ ਪ੍ਰਸੰਨਾ ਕੁਮਾਰ ਮੋਹੰਤੀ ਓੜੀਸਾ, ਮੈਂਬਰ ਕਿੰਗਸ਼ੁਕ ਪ੍ਰਮਾਨਿਕ ਪੱਛਮੀ ਬੰਗਾਲ, ਮੈਂਬਰ ਡਾ. ਐੱਲ. ਸੀ. ਭਾਰਤੀਏ ਰਾਜਸਥਾਨ ਅਤੇ ਮੈਂਬਰ ਜੈ ਸ਼ੰਕਰ ਗੁਪਤਾ ਦਿੱਲੀ ਨੇ ਕਿਹਾ ਕਿ ਗੁਰੂਆਂ ਦੀ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਅਤੇ ਵਿਰਾਸਤ-ਏ-ਖਾਲਸਾ ਦਾ ਦੌਰਾ ਕਰਕੇ ਵੀ ਉਨ੍ਹਾਂ ਨੂੰ ਸਿੱਖ ਇਤਹਾਸ ਦੇ ਅਮੀਰ ਵਿਰਸੇ ਅਤੇ ਕੁਰਬਾਨੀਆਂ ਦੀ ਝਲਕ ਮਿਲੀ ਜੋ ਕਿ ਸਾਡੇ ਲਈ ਯਾਦਗਾਰ ਬਣ ਗਿਆ ਹੈ।

ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਅਫਸਰ ਹਰਮੇਤ ਸਿੰਘ ਢਿੱਲੋਂ, ਜ਼ਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ ਕਰਨ ਮਹਿਤਾ, ਸੂਚਨਾ ਤੇ ਲੋਕ ਸੰਪਰਕ ਅਫਸਰ ਕੁਲਜੀਤ ਸਿੰਘ ਮੀਆਂਪੁਰੀ ਅਤੇ ਸੂਚਨਾ ਤੇ ਲੋਕ ਸੰਪਰਕ ਅਫਸਰ ਕੁਲਤਾਰ ਸਿੰਘ ਮੀਆਂਪੁਰੀ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ।