ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੇ ਛੱਪੜਾਂ ਵਿਚੋਂ ਗੰਦਾ ਪਾਣੀ, ਗਾਰ ਕੱਢਣ ਅਤੇ ਨਵੀਨੀਕਰਨ ਲਈ ਵਿਆਪਕ ਮੁਹਿੰਮ ਸ਼ੁਰੂ : ਤਿ੍ਰਪਤ ਬਾਜਵਾ

Sorry, this news is not available in your requested language. Please see here.

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਬਟਾਲਾ
ਬਟਾਲਾ, 11 ਮਈ , 2021  – ਸੂਬੇ ਦੇ ਪਿੰਡਾਂ ਵਿੱਚ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਪਾਣੀ ਦੇ ਨਿਕਾਸ ਦੀ ਸਮੱਸਿਆਂ ਨੂੰ ਨਜਿੱਠਣ ਲਈ ਰਾਜ ਭਰ ਵਿੱਚ ਛੱਪੜਾਂ ਦੀ ਸਫਾਈ ਦੀ ਵਿਆਪਕ ਮੁਹਿੰਮ ਸੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਪਿੰਡਾਂ ਵਿੱਚ ਛੱਪੜਾਂ ਦਾ ਗੰਦਾ ਪਾਣੀ ਕੱਢਣ, ਗਾਰ ਕੱਢਣ ਅਤੇ ਨਵੀਨੀਕਰਨ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪਿਛਲੇ ਸਾਲ ਰਾਜ ਦੇ 14919 ਛੱਪੜਾਂ ਵਿੱਚੋਂ 12244 ਛੱਪੜਾਂ ਵਿੱਚ ਗੰਦਾ ਪਾਣੀ ਕੱਢਣ ਦਾ ਕੰਮ ਕਰਾਇਆ ਗਿਆ ਸੀ ਅਤੇ 7345 ਛੱਪੜਾਂ ਵਿੱਚ ਗਾਰ ਕੱਢੀ ਗਈ ਸੀ। ਇਸੇ ਤਰਜ ਤੇ ਇਸ ਸਾਲ ਵੀ ਮਈ ਅਤੇ ਜੂਨ ਮਹੀਨੇ ਵਿੱਚ ਛੱਪੜਾਂ ਦੀ ਸਫਾਈ ਦੀ ਮੁਹਿੰਮ ਰਾਜ ਭਰ ਵਿੱਚ ਸੁਰੂ ਕੀਤੀ ਜਾ ਰਹੀ ਹੈ।
ਪੰਚਾਇਤ ਮੰਤਰੀ ਬਾਜਵਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਮਗਨਰੇਗਾ ਦੇ ਤਹਿਤ ਮੁਕੰਮਲ ਕੀਤੇ ਜਾਣਗੇ ਤਾਂ ਕਰੋਨਾਂ ਮਹਾਂਮਾਰੀ ਦੇ ਚੱਲਦਿਆਂ ਆਇਦ ਕੀਤੀਆਂ ਪਾਬੰਦੀਆਂ ਦੋਰਾਨ ਪਿੰਡਾਂ ਦੇ ਲੋਕਾਂ ਨੂੰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ । ਉਨਾਂ ਦੱਸਿਆ ਕਿ ਪਿਛਲੇ ਸਾਲ ਛੱਪੜਾਂ ਦੀ ਸਫਾਈ ਦੌਰਾਨ 21,22,032 ਮਨੁੱਖੀ ਦਿਹਾੜੀਆਂ ਪੈਦਾ ਕੀਤੀਆਂ ਗਈਆਂ ਸਨ। ਜਿਸ ਨਾਲ ਪਿੰਡਾਂ ਦੇ ਗਰੀਬ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ। ਕੋਵਿਡ ਪਾਬੰਦੀਆਂ ਦੇ ਚੱਲਦਿਆਂ ਮਗਨਰੇਗਾ ਤਹਿਤ ਰੋਜਗਾਰ ਦੇ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਰਾਜ ਭਰ ਦੇ ਅਧਿਕਾਰੀਆਂ ਨੂੰ ਮਗਨਰੇਗਾ ਕਾਮਿਆਂ ਦੀ ਰਜਿਸਟਰੇਸ਼ਨ ਮੁਹਿੰਮ ਚਲਾਉਣ ਲਈ ਵੀ ਹਦਾਇਤ ਕੀਤੀ ਗਈ ਹੈ।