ਰੂਪਨਗਰ, 4 ਨਵੰਬਰ:
ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਮਾਹ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਜ਼ਿਲ੍ਹਾ ਭਾਸ਼ਾ ਦਫ਼ਤਰ, ਰੂਪਨਗਰ ਵੱਲੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ,ਰੂਪਨਗਰ ਵਿਖੇ “ਬਾਲ ਸਾਹਿਤ ਤੇ ਚਰਚਾ” ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਰੂਪਨਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਭਾਗ ਵਲੋਂ ” ਬਾਲ ਸਾਹਿਤ ਤੇ ਚਰਚਾ ‘ ਸਬੰਧੀ ਕਰਵਾਏ ਜਾ ਰਹੇ ਸਮਾਗਮ ਲਈ ਵਿਭਾਗ ਦੀ ਸ਼ਲਾਘਾ ਕੀਤੀ।
ਇਸ ਮੌਕੇ ਉਤੇ ਸ.ਹਰਕੀਰਤ ਸਿੰਘ ਜ਼ਿਲ੍ਹਾ ਭਾਸ਼ਾ ਅਫ਼ਸਰ, ਰੂਪਨਗਰ ਵਲੋਂ ਸਮਾਗਮ ਵਿਚ ਪੁੱਜੇ ਸਮੂਹ ਹਾਜ਼ਰੀਨ ਨੂੰ’ ਜੀ ਆਇਆ ਨੂੰ ‘ ਕਿਹਾ ਗਿਆ ਅਤੇ ਬੱਚਿਆਂ ਨੂੰ ਬਾਲ ਸਾਹਿਤ ਬਾਰੇ ਜਾਣਕਾਰੀ ਦਿੱਤੀ।
ਇਸ ਸਮਾਗਮ ਦੀ ਪ੍ਰਧਾਨਗੀ ਸ.ਮਨਮੋਹਨ ਸਿੰਘ ਦਾਊਂ, ਸ਼੍ਰੋਮਣੀ ਸਾਹਿਤਕਾਰ, ਸ.ਸਤਿੰਦਰ ਸਿੰਘ ਗਰਚਾ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਅਤੇ ਸੰਦੀਪ ਕੌਰ, ਪ੍ਰਿੰਸੀਪਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਲੋਂ ਕੀਤੀ ਗਈ।
ਇਸ ਸਮਾਗਮ ਵਿਚ “ਬਾਲ ਸਾਹਿਤ ਤੇ ਚਰਚਾ” ਵਿਚ ਪ੍ਰੋ. ਡਾ.ਜਤਿੰਦਰ ਕੁਮਾਰ ਸਰਕਾਰੀ ਕਾਲਜ ਰੂਪਨਗਰ, ਗੁਰਿੰਦਰ ਸਿੰਘ ਕਲਸੀ, ਬਾਲ ਸਾਹਿਤ ਲੇਖਿਕਾ ਮਨਦੀਪ ਰਿੰਪੀ, ਕੁਲਵਿੰਦਰ ਕੌਰ ਨੰਗਲ, ਬਾਲ ਸਾਹਿਤ ਲੇਖਕ ਸਤਵਿੰਦਰ ਸਿੰਘ ਮੜੌਲਵੀ, ਤਰਸੇਮ ਸਾਕੀ, ਅਵਤਾਰ ਸਿੰਘ ਸੰਧੂ, ਦੇਸ ਰਾਜ ਬਾਲੀ, ਵਿਕਾਸ ਵਰਮਾ, ਰਾਬਿੰਦਰ ਸਿੰਘ ਰੱਬੀ, ਤੇਜਿੰਦਰ ਸਿੰਘ ਬਾਜ਼, ਗੁਰਨਾਮ ਸਿੰਘ ਬਿਜਲੀ ਨੇ ਭਾਗ ਲਿਆ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਬਾਲ ਸਾਹਿਤ ਤੇ ਚਰਚਾ ਬਾਰੇ ਬਹੁਤ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ।
ਇਸ ਸਕੂਲ ਸਮਾਗਮ ਵਿਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਦੇ ਲਗਭਗ 150 ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ। ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ, ਵਾਰਾਂ ਅਤੇ ਬਾਲ ਕਹਾਣੀਆਂ ਪੇਸ਼ ਕੀਤੀਆਂ।
ਜ਼ਿਲ੍ਹਾ ਭਾਸ਼ਾ ਦਫ਼ਤਰ, ਰੂਪਨਗਰ ਵਲੋਂ ” ਬਾਲ ਸਾਹਿਤ ਤੇ ਚਰਚਾ ” ਵਿਚ ਭਾਗ ਲੈਣ ਵਾਲੇ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸ.ਤੇਜਿੰਦਰ ਸਿੰਘ ਬਾਜ਼ ਵਲੋਂ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ। ਸ.ਸੁਦਾਗਰ ਸਿੰਘ, ਇਨਸਟਰਕਟਰ (ਸਟੈਨੋਗ੍ਰਾਫੀ) ਵਲੋਂ ਆਏ ਮਹਿਮਾਨ, ਸਾਹਿਤਕਾਰਾਂ, ਪੱਤਵੰਤੇ ਸੱਜਣਾਂ, ਅਧਿਆਪਕਾਂ ਅਤੇ ਸਕੂਲੀ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
ਸ੍ਰੀਮਤੀ ਸਵਰਨਜੀਤ ਕੌਰ, ਸੀਨੀਅਰ ਸਹਾਇਕ ਵੱਲੋਂ ਸਮਾਗਮ ਨੂੰ ਸਮੁੱਚੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਰਜੋਰ ਪ੍ਰਬੰਧ ਕੀਤੇ ਗਏ। ਨਰਵਿੰਦਰ ਸਿੰਘ, ਕਲਰਕ ਵਲੋਂ ਵਿਭਾਗੀ ਪ੍ਰਕਾਸ਼ਨਾਵਾਂ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਸ.ਕੁਲਵਤ ਸਿੰਘ,ਪਰਦੀਪ ਸਿੰਘ ਅਤੇ ਸਟੈਨੇਗਾਫੀ ਦੇ ਵਿਦਿਅਰਥੀਆ ਵਲੋਂ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

हिंदी






