ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਸ਼ੇਰ-ਏ-ਪੰਜਾਬ ਸੰਸਥਾ ਵੱਲੋਂ ਰਾਜ ‘ਚ 30000 ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਵਾਇਆ

Sorry, this news is not available in your requested language. Please see here.

ਪਟਿਆਲਾ, 25 ਜੁਲਾਈ 2021
ਸ਼ੇਰ-ਏ-ਪੰਜਾਬ ਐਂਡ ਵੈਲਫੇਅਰ ਫੈਡਰੇਸ਼ਨ ਸੋਸਾਇਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੂਪਇੰਦਰ ਸਿੰਘ ਲਾਲੀ ਮੁਲਤਾਨੀ ਦੀ ਅਗਵਾਈ ਹੇਠ ਪੰਜਾਬ ਟੀਮ ਵੱਲੋਂ ਪਟਿਆਲਾ ਦੇ ਪਿੰਡ ਖੇੜੀ ਮੰਡਲਾ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਸਾਉਣ ਮਹੀਨੇ ‘ਚ ਸੂਬੇ ਅੰਦਰ 30,000 ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ 300 ਬੂਟੇ ਲਗਾ ਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਗਊ ਸੇਵਾ ਕਮਿਸ਼ਨ, ਪੰਜਾਬ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਇਸ ਮੁਹਿੰਮ ਦਾ ਆਗਾਜ਼ ਪਹਿਲਾ ਪੌਦਾ ਲਗਾ ਕੇ ਕੀਤਾ। ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਸ਼ੇਰ-ਏ- ਪੰਜਾਬ ਸੰਸਥਾ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਚਲਾਉਣ ਦਾ ਚੁੱਕਿਆ ਗਿਆ ਬੀੜਾ ਬਹੁਤ ਹੀ ਸ਼ਲਾਘਯੋਗ ਕਦਮ ਹੈ ਤੇ ਮੌਜੂਦਾ ਹਾਲਾਤ ਖਾਸ ਤੌਰ ‘ਤੇ ਆਕਸੀਜਨ ਦੀ ਆਈ ਭਾਰੀ ਮਾਤਰਾ ਵਿੱਚ ਕਮੀ ਅਤੇ ਚੱਲ ਰਹੀ ਮਹਾਂਮਾਰੀ ਵਿਚ ਅਜਿਹੇ ਮਾਨਵਤਾ ਭਲਾਈ ਦੇ ਕਾਰਜ ਦਾ ਆਰੰਭ ਕਿਸੇ ਮਹਾਯੱਗ ਤੋਂ ਘੱਟ ਨਹੀਂ ਹੈ।ਇਸ ਮੌਕੇ ਪਟਿਆਲ਼ਾ ਦੇ ਉੱਘੇ ਸਮਾਜਸੇਵੀ ਸ਼੍ਰੀ ਵਿਪਿਨ ਸ਼ਰਮਾ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਉਨਾ ਨੇ ਜਥੇਬੰਦੀ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਅਮਰੀਕ ਸਿੰਘ ਸਰਾਂ, ਐਡਵੋਕੇਟ ਜਗਜੀਤ ਸਿੰਘ ਥਾਬਲਾ, ਡਾ. ਪਰਮਿੰਦਰ ਸਿੰਘ ਬੁੱਟਰ, ਜਸਬੀਰ ਸਿੰਘ ਜੰਡੂ, ਸਤਿੰਦਰ ਸਿੰਘ ਕਿਲੀ, ਮੋਹਪਰੀਤ ਸਿੰਘ, ਸਿਮਰਨਜੀਤ ਸਿੰਘ, ਹਰਮੀਤ ਸਿੰਘ, ਜੱਗੀ ਬਾਕਸਰ, ਪ੍ਰੇਮ ਭੁੱਲਰ, ਭੁਪੇਸ਼ ਗਰਗ, ਰਾਹੁਲ, ਸਚਿਨ ਵਰਮਾ, ਕਰਨ ਗੌੜ, ਸੰਜੀਵ ਗੋਇਲ, ਰੋਹਿਤ ਚੋਪੜਾ, ਸੰਨੀ ਸ਼ਰਮਾ, ਅਮਨਦੀਪ ਸਿੰਘ, ਲਖਵੀਰ ਸਿੰਘ, ਵਰਿੰਦਰ ਸਿੰਘ, ਅਮਰਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਰਮਨਦੀਪ ਵੀ ਮੌਜੂਦ ਰਹੇ।