ਪੰਜਾਬ ਰਾਈਟ ਟੂ ਬਿਜ਼ਨਸ ਐਕਟ ਅਧੀਨ ਬਰਨਾਲਾ ਵਿੱਚ ਪਹਿਲਾ ਸਰਟੀਫਿਕੇਟ ਜਾਰੀ

Sorry, this news is not available in your requested language. Please see here.

 ਸਿੰਗਲ ਵਿੰਡੋ ਸਿਸਟਮ ਰਾਹੀਂ ਉਦਮੀ ਨੂੰ 14 ਦਿਨਾਂ ਅੰਦਰ ਜਾਰੀ ਕੀਤਾ ਗਿਆ ਸਰਟੀਫਿਕੇਟ
ਬਰਨਾਲਾ, 13 ਜਨਵਰੀ
ਪੰਜਾਬ ਰਾਈਟ ਟੂ ਬਿਜ਼ਨਸ ਐਕਟ ਅਧੀਨ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕੇ ਪੀ ਐਨ ਐਂਟਰਪ੍ਰਾਈਜ਼ਜ਼ ਨੂੰ ਸਿੰਗਲ ਵਿੰਡੋ ਸਿਸਟਮ ਰਾਹੀਂ ਜ਼ਿਲ੍ਹੇ ਦਾ ਪਹਿਲਾ ਸਰਟੀਫਿਕੇਟ ਜਾਰੀ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਸ ਐਕਟ ਅਧੀਨ ‘ਬਿਜ਼ਨਸ ਫਸਟ ਪੋਰਟਲ’ ਉਤੇ ਸੂਬੇ ਵਿਚ ਨਵਾਂ ਵਪਾਰ/ਕਾਰੋਬਾਰ ਸ਼ੁਰੂ ਕਰਨ ਵਾਲੇ ਇਕ ਜਗ੍ਹਾ ’ਤੇ ਹੀ ਅਰਜ਼ੀ ਦੇਣ ਤੋਂ ਬਾਅਦ ਮਿੱਥੇ ਸਮੇਂ ਅਧੀਨ ਐਨਓਸੀ ਅਤੇ ਹੋਰ ਜ਼ਰੂਰੀ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅੰਦਰ ਕੇ ਪੀ ਐਨ ਐਂਟਰਪ੍ਰਾਈਜ਼ਜ਼ ਵੱਲੋਂ ਆਟੋਮੇਟਿਵ  ਪਾਰਟਸ ਤੇ ਖੇਤੀ ਸੰਦਾਂ ਦੀ ਮੈਨੂਫੈਕਚਰਿੰਗ ਸਬੰਧੀ ਕਾਰੋਬਾਰ ਲਈ ਸਰਟੀਫਿਕੇਟ ਵਾਸਤੇ 28 ਦਸੰਬਰ 2020 ਨੂੰ ਅਰਜ਼ੀ ਦਿੱਤੀ ਗਈ ਸੀ ਤੇ ਸਬੰਧਤ ਵਿਅਕਤੀ ਯਾਦਵਿੰਦਰ ਸਿੰਘ ਨੂੰ 12 ਜਨਵਰੀ 2021 ਨੂੰ (14 ਦਿਨਾਂ ਅੰਦਰ) ਸਿੰਗਲ ਵਿੰਡੋ ਸਿਸਟਮ ਰਾਹੀਂ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਈਟ ਟੂ ਬਿਜ਼ਨਸ ਐਕਟ 2020 ਤਹਿਤ ਨਵੇਂ ਉਦਮੀਆਂ/ਕਾਰੋਬਾਰੀਆਂ ਨੂੰ ਪੰਜਾਬ ਬਿਜ਼ਨਸ ਫਸਟ ਪੋਰਟਲ ’ਤੇ ਅਰਜ਼ੀ ਅਪਲੋਡ ਕਰਨ ’ਤੇ ਰਿਕਾਰਡ ਸਮੇਂ ਦੇ ਅੰਦਰ ਸਰਟੀਫਿਕੇਟ ਮੁਹੱਈਆ ਕਰਵਾ ਦਿੱਤੇ ਜਾਂਦੇ ਹਨ।
ਇਸ ਮੌਕੇ ਡਿਸਟ੍ਰਿਕ ਇੰਡਸਟਰੀ ਸੈਂਟਰ ਤੋਂ ਜਨਰਲ ਮੈਨੇਜਰ ਅੰਗਦ ਸਿੰਘ ਸੋਹੀ ਤੇ ਬਿਜ਼ਨਸ ਫੈਸਿਲੀਟੇਟਰ ਹਰਜੋਤ ਸਿੰਘ ਹਾਜ਼ਰ ਸਨ।