ਰੂਪਨਗਰ 4 ਜੂਨ 2021
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹੇ ਦੇ ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਸਨਮਾਨਯੋਗ ਨੌਕਰੀਆਂ ਮਿਲੀਆਂ ਹਨ l ਇਸੇ ਸਕੀਮ ਤਹਿਤ ਨੌਕਰੀ ਪ੍ਰਾਪਤ ਕਰਨ ਵਾਲੀ ਪਿੰਡ ਭੈਰੋ ਮਾਜਰਾ,ਤਹਿ: ਅਨੰਦਪੁਰ ਸਾਹਿਬ, ਦੀ ਵਸਨੀਕ ਸ਼ਿਖਾ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਮੇਰੇ ਘਰ ਵਿੱਚ ਮੈਂ ਤੇ ਮੇਰਾ ਪਤੀ ਹਨ। ਮੇਰੇ ਪਤੀ ਪ੍ਰਾਈਵੇਟ ਨੌਕਰੀ ਕਰਦੇ ਹਨ ਤੇ ਮੇਰੀ ਵਿੱਦਿਅਕ ਯੋਗਤਾ ਬੀ.ਕਾਮ ਗ੍ਰੈਜੁਏਟ ਹੈ। ਮੈਂ ਨੌਕਰੀ ਲਈ ਬਹੁਤ ਕੋਸ਼ਿਸ਼ ਕਰ ਰਹੀ ਸੀ ਪਰ ਮੈਨੂੰ ਮੇਰੀ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲ ਰਹੀ ਸੀ। ਫਿਰ ਮੈਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਬਾਰੇ ਪਤਾ ਲੱਗਿਆ ਅਤੇ ਮੈਂ ਉੱਥੇ ਆਪਣਾ ਨਾਮ ਦਰਜ਼ ਕਰਵਾਇਆ। ਮੇਰਾ ਨਾਮ ਦਰਜ਼ ਹੋਣ ਤੋਂ ਇੱਕ ਹਫ਼ਤੇ ਵਿੱਚ ਹੀ ਮੈਨੂੰ ਜਿਲ੍ਹਾ ਰੋਜ਼ਗਾਰ ਵੱਲੋਂ ਕਾਲ ਆਈ, ਜਿਸਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਆਈ.ਸੀ.ਆਈ.ਸੀ.ਆਈ ਬੈਂਕ ਵੱਲੋਂ ਪੀ.ਆਰ.ਓ ਦੀ ਪੋਸਟ ਲਈ ਇੰਟਰਵਿਊ ਰੱਖੀ ਗਈ ਹੈ ਅਤੇ ਇੰਟਰਵਿਊ ਦੇਣ ਤੋਂ ਬਾਅਦ ਮੇਰੀ ਆਈ.ਸੀ.ਆਈ.ਸੀ.ਆਈ ਰੂਪਨਗਰ ਬ੍ਰਾਂਚ ਵਿੱਚ ਬਤੌਰ ਪੀ.ਆਰ.ਓ ਸਲੈਕਸ਼ਨ ਹੋ ਗਈ। ਮੇਰੀ ਸਲਾਨਾ ਸੈਲਰੀ 1.7 ਲੱਖ ਫਿਕਸ ਕੀਤੀ ਗਈ ਹੈ।
ਸ਼ਿਖਰ ਨੇ ਦੱਸਿਆ ਕਿ ਮੈਂ ਆਪਣੀ ਨੌਕਰੀ ਤੋਂ ਬਹੁਤ ਹੀ ਖੁਸ਼ ਹਾ ਕਿਉਂਕਿ ਇਹ ਨੌਕਰੀ ਮੇਰੀ ਯੋਗਤਾ ਦੇ ਅਨੁਸਾਰ ਹੈ । ਇਸ ਨੌਕਰੀ ਦੇ ਲਈ ਮੈਂ ਜਿਲ੍ਹਾ ਰੋਜ਼ਗਾਰ ਦਫ਼ਤਰ, ਰੂਪਨਗਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਬਹੁਤ ਹੀ ਧੰਨਵਾਦੀ ਹਾਂ ਅਤੇ ਸਭ ਨੂੰ ਇਹ ਅਪੀਲ ਕਰਦੀ ਹਾਂ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਘਰ ਘਰ ਰੁਜ਼ਗਾਰ ਸਕੀਮ ਦੇ ਤਹਿਤ ਆਪਣਾ ਨਾਮ ਰੋਜ਼ਗਾਰ ਦਫ਼ਤਰ ਵਿੱਚ ਅਤੇ ਆਨ-ਲਾਈਨ ਪੋਰਟਲ www.pgrkam.com ਤੇ ਰਜਿਸਟਰ ਕਰਨ ਅਤੇ ਆਪਣੀ ਯੋਗਤਾ ਅਨੁਸਾਰ ਨੌਕਰੀ ਲਈ ਇੰਟਰਵਿਊ ਦੇਣ।

हिंदी






