ਪੰਜਾਬ ਸਰਕਾਰ ਵੱਲੋਂ 50,000 ਕੋਵਿਡ ਕੇਅਰ ਕਿੱਟਾਂ ਐਕਟਿਵ ਮਰੀਜ਼ਾਂ ਨੂੰ ਹਸਪਤਾਲਾਂ ਤੇ ਘਰਾਂ 

MLA Dr. Dharamvir Agnihotri

Sorry, this news is not available in your requested language. Please see here.

’ਚ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ- ਡਾ. ਧਰਮਬੀਰ ਅਗਨੀਹੋਤਰੀ
ਤਰਨ ਤਾਰਨ, 08 ਸਤੰਬਰ :
ਪੰਜਾਬ ਸਰਕਾਰ ਘਰੇਲੂ ਇਕਾਂਤਵਾਸ ਅਤੇ ਹਸਪਤਾਲਾਂ ਵਿੱਚਲੇ ਐਕਟਿਵ ਮਰੀਜ਼ਾਂ ਨੂੰ 50,000 ਕੋਵਿਡ ਕੇਅਰ ਕਿੱਟਾਂ ਬਿਲਕੁਲ ਮੁਫਤ ਮੁਹੱਈਆ ਕਰਵਾਏਗੀ ਤਾਂ ਜੋ ਉਨਾਂ ਦੀ ਸੁਚੱਜੀ ਸਾਂਭ-ਸੰਭਾਲ ਯਕੀਨੀ ਬਣਾਈ ਜਾ ਸਕੇ। ਇਨਾਂ ਕਿੱਟਾਂ, ਜਿਨਾਂ ਵਿੱਚੋਂ ਹਰੇਕ ਦੀ ਕੀਮਤ 1700 ਰੁਪਏ ਹੈ, ਵਿੱਚ ਇਕ ਔਕਸੀਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ।
ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਦੱਸਿਆ ਕਿ ਇਹ ਕਦਮ ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਸਮੂਹ ਮਰੀਜ਼ਾਂ ਨੂੰ ਉਨਾਂ ਦੇ ਘਰ ਦੀਆਂ ਬਰੂਹਾਂ ਉੱਤੇ ਹੀ ਪੂਰਨ ਮੈਡੀਕਲ ਸਹੂਲਤਾਂ ਮਿਲ ਸਕਣ, ਜਿਸ ਨਾਲ ਇਸ ਮਹਾਂਮਾਰੀ ਤੋਂ ਉਹ ਛੇਤੀ ਅਤੇ ਪੂਰੀ ਤਰਾਂ ਮੁਕਤ ਹੋ ਸਕਣ।
ਉਹਨਾਂ ਦੱਸਿਆ ਕਿ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੀ ਗਈ ਇਸ ਕਿੱਟ ਵਿੱਚ ਇੱਕ ਸਟੀਮਰ, ਇੱਕ ਹੈਂਡ ਸੈਨੇਟਾਈਜ਼ਰ, 60 ਗਿਲੋਏ ਦੀਆਂ ਗੋਲੀਆਂ, 30 ਵਿਟਾਮਿਨ ਸੀ ਦੀਆਂ ਗੋਲੀਆਂ ਅਤੇ 4 ਵਿਟਾਮਿਨ ਡੀ 3 ਦੀਆਂ ਗੋਲੀਆਂ ਸ਼ਾਮਿਲ ਹਨ।ਉਨ੍ਹਾਂ ਨੇ ਕਿਹਾ ਕਿ ਔਕਸੀਮੀਟਰ ਨਾਲ ਮਰੀਜ਼ਾਂ ਨੂੰ ਆਪਣੇ ਆਕਸੀਜ਼ਨ ਪੱਧਰ ਦੀ ਨਜ਼ਰਸਾਨੀ ਕਰਨ ਵਿੱਚ ਮਦਦ ਮਿਲੇਗੀ, ਜਦੋਂਕਿ ਡਿਜੀਟਲ ਥਰਮਾਮੀਟਰ ਦਾ ਇਸਤੇਮਾਲ ਡਾਕਟਰ ਵੱਲੋਂ ਸਰੀਰ ਦਾ ਤਾਪਮਾਨ ਮੂੰਹ ਰਾਹੀਂ ਜਾਂਚਣ ਲਈ ਲਗਾਤਾਰ ਕੀਤਾ ਜਾਵੇਗਾ। ਸਟੀਮਰ ਦਾ ਇਸਤੇਮਾਲ ਰੋਜ਼ਾਨਾ ਦੋ ਵਾਰ 5-10 ਮਿੰਟਾਂ ਲਈ ਸੁਝਾਇਆ ਗਿਆ ਹੈ। ਵਿਟਾਮਿਨ ਜ਼ਿੰਕ ਜ਼ਿੰਕੋਨੀਆ 50 ਐਮ.ਜੀ. ਦੀਆਂ 30 ਗੋਲੀਆਂ, ਟਾਪਸਿਡ 40 ਐਮ.ਜੀ. ਦੀਆਂ 14 ਗੋਲੀਆਂ, ਐਮੁਨਿਟੀ ਪਲੱਸ ਲਿਕਵਿਡ 200 ਐਮ.ਐਲ. (ਕਾਹੜਾ), ਡੋਲੋ 650 ਐਮ.ਜੀ. ਦੀਆਂ 15 ਗੋਲੀਆਂ, ਮਲਟੀ ਵਿਟਾਮਿਨ ਸੁਪਰਾਡੀਨ ਦੀਆਂ 30 ਗੋਲੀਆਂ, ਕਫ ਸਿਰਪ 100 ਐਮ.ਐਲ., ਬੀਟਾਡਾਈਨ ਗਾਰਗਲਜ਼ ਜਾਂ ਸਾਲਟ ਗਾਰਗਲਜ਼, 10 ਸੀਟੀਰੀਜ਼ਾਈਨ ਓਕਾਸੈੱਟ ਦੀਆਂ ਗੋਲੀਆਂ ਅਤੇ 3 ਵੱਡੇ ਆਕਾਰ ਦੇ ਗੁਬਾਰੇ ਵੀ ਕੋਵਿਡ ਕੇਅਰ ਕਿੱਟ ਦਾ ਹਿੱਸਾ ਹੋਣਗੇ। ਮਰੀਜ਼ਾਂ ਨੂੰ ਹਰੇਕ ਸਵੇਰ ਆਪਣੇ ਖਾਣੇ ਵਿੱਚ ਤੁਲਸੀ ਦੇ 8 ਤਾਜ਼ਾ ਪੱਤੇ ਵੀ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਵੇਗੀ।
ਡਾ. ਅਗਨੀਹੋਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਜਾਵੇਗੀ ਕਿ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ 30 ਦਿਨਾਂ ਤੱਕ ਸਵੇਰ ਵੇਲੇ ਗਿਲੋਏ ਦੀਆਂ 2 ਗੋਲੀਆਂ ਲਈਆਂ ਜਾਣ ਅਤੇ ਇਸੇ ਤਰਾਂ ਹੀ ਹਰੇਕ ਸਵੇਰ ਅਤੇ ਸ਼ਾਮ 15 ਦਿਨਾਂ ਲਈ ਵਿਟਾਮਿਨ ਸੀ ਦੀਆਂ 2 ਗੋਲੀਆਂ ਲੈਣੀਆਂ ਸੁਝਾਈਆਂ ਗਈਆਂ ਹਨ। ਵਿਟਾਮਿਨ ਡੀ 3 ਦਾ ਸੇਵਨ ਰਾਤ ਵੇਲੇ 4 ਹਫਤਿਆਂ ਤੱਕ ਦੇ ਸਮੇਂ ਲਈ ਪ੍ਰਤੀ ਹਫਤੇ ਇਕ ਗੋਲੀ ਲੈਣ ਵਜੋਂ ਸੁਝਾਇਆ ਗਿਆ ਹੈ।
ਖਾਂਸੀ ਹੋਣ ਦੀ ਸੂਰਤ ਵਿੱਚ ਕਫ ਸਿਰਪ ਲਿਆ ਜਾਵੇ ਅਤੇ ਇਸੇ ਤਰਾਂ ਹੀ ਜੇਕਰ ਬੁਖਾਰ 100 ਡਿਗਰੀ ਸੈਲਸੀਅਸ ਤੋਂ ਵਧਦਾ ਹੈ ਤਾਂ ਡੋਲੋ ਦਵਾਈ ਲਈ ਜਾਵੇ। ਇਸ ਤੋਂ ਇਲਾਵਾ 50 ਮਾਸਕ ਵੀ ਮੁਹੱਈਆ ਕਰਵਾਏ ਗਏ ਹਨ ਜਿਨਾਂ ਵਿੱਚੋਂ ਇਕ ਦਾ ਇਸਤੇਮਾਲ ਵੱਧ ਤੋਂ ਵੱਧ 8 ਘੰਟੇ ਲਈ ਕੀਤਾ ਜਾਵੇ ਅਤੇ ਵਰਤਿਆ ਗਿਆ ਮਾਸਕ ਦੁਬਾਰਾ ਇਸਤੇਮਾਲ ਨਾ ਕੀਤਾ ਜਾਵੇ।