ਪੰਜਾਬ ਸਰਕਾਰ 18-44 ਸਾਲ ਉਮਰ ਗਰੁੱਪ ਲਈ ਟੀਕਾਕਰਨ ਮੁਹਿੰਮ ਨੇ ਫੜਿਆ ਜੋਰ – ਖੁੱਲਰ

Sorry, this news is not available in your requested language. Please see here.

ਵੱਖ ਵੱਖ ਥਾਂਵਾਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਲਗਾਈ ਜਾ ਰਹੀ ਹੈ ਵੈਕਸੀਨ
ਅੰਮਿ੍ਤਸਰ, 15 ਜੂਨ 2021  ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 18-44 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਨੇ ਆਪਣਾ ਜੋਰ ਫੜ ਲਿਆ ਹੈ ਅਤੇ ਟੀਕਾਕਰਨ ਤਰਜੀਹੀ ਗਰੁੱਪਾਂ ਵਾਸਤੇ ਹੋਵੇਗਾ ਜਿਸ ਵਿੱਚ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਿੰਸ ਖੁੱਲਰ ਸੀਨੀਅਰ ਵਾਇਸ ਚੇਅਰਮੈਨ ਪੰਜਾਬ ਯੂਥ ਵਿਕਾਸ ਬੋਰਡ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਟੀਕਾਕਰਨ ਕੈਂਪ ਲਗਾ ਕੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਹੁਣ ਲੋਕਾਂ ਦਾ ਰੁਝਾਨ ਵੀ ਵੈਕਸੀਨ ਲਗਾਉਣ ਪ੍ਰਤੀ ਵਧਿਆ ਹੈ।
ਅੱਜ ਸ੍ਰੀ ਖੁੱਲਰ ਦੀ ਅਗਵਾਈ ਵਿੱਚ ਮਹੰਤ ਸ੍ਰੀ ਕਰਤਾਰ ਦਾਸ ਜੀ ਅਖਾੜਾ ਬੇਰੀ ਵਾਲੇ, ਸ੍ਰੀ ਬਾਂਕੇ ਬਿਹਾਰੀ ਅਤੇ ਸ੍ਰੀ ਕ੍ਰਿਸ਼ਨਾ ਕ੍ਰਿਪਾ ਸੇਵਾ ਸਮਿਤੀ ਦੇ ਸਹਿਯੋਗ ਨਾਲ ਗਲੀ ਨੰ: 1 ਗੋਪਾਲ ਨਗਰ ਵਿੱਚ ਟੀਕਾਕਰਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਵੈਕਸੀਨ ਲਗਾਈ ਗਈ। ਸ੍ਰੀ ਖੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਉਤੇ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗ ਤਰਜੀਹੀ ਗਰੁੱਪਾਂ ਵਿੱਚ ਸ਼ਾਮਲ ਕੀਤੇ ਗਏ ਹਨ, ਜਿੰਨਾ ਵਿੱਚ ਦੁਕਾਨਦਾਰ ਅਤੇ ਉਨ੍ਹਾਂ ਦਾ ਸਟਾਫ, ਜਿੰਮ ਮਾਲਕ ਤੇ ਜਿੰਮ ਟਰੇਨਰ, ਪ੍ਰਾਹੁਣਚਾਰੀ ਉਦਯੋਗ ਵਿੱਚ ਲੱਗਿਆ ਸਟਾਫ (ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ, ਕੇਟਰਰਜ਼) ਸਮੇਤ ਰਸੋਈਏ, ਬਹਿਰੇ (ਵੇਟਰ), ਉਦਯੋਗਿਕ ਕਾਮੇ, ਰੇਹੜੀ, ਫੜੀ ਵਾਲੇ ਖਾਸ ਕਰਕੇ ਖਾਣ ਵਾਲੇ ਉਤਪਾਦਾਂ ਜਿਵੇਂ ਕਿ ਜੂਸ, ਚਾਟ ਆਦਿ ਨਾਲ ਜੁੜੇ ਹੋਏ, ਡਿਲਵਿਰੀ ਦੇਣ ਵਾਲੇ, ਐਲ.ਪੀ.ਜੀ. ਦੀ ਵੰਡ ਵਾਲੇ, ਬੱਸ ਡਰਾਈਵਰ, ਕੰਡਕਟਰ, ਆਟੋ/ਟੈਕਸੀ ਡਰਾਈਵਰ, ਸਥਾਨਕ ਸਰਕਾਰਾਂ ਅਤੇ ਪੰਚਾਇਤੀ ਨੁਮਾਇੰਦੇ ਜਿਵੇਂ ਕਿ ਮੇਅਰ, ਕੌਂਸਲਰ, ਸਰਪੰਚ, ਪੰਚ, ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਮੈਂਬਰ ਅਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ ‘ਤੇ ਹੋਰ ਕਿਸੇ ਨੂੰ ਤਰਜੀਹੀ ਗਰੁੱਪ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ੍ਰੀਮਤੀ ਮਮਤਾ ਦੱਤਾ, ਸ੍ਰੀ ਸੋਨੂੰ ਦੱਤੀ ਦੋਵੇਂ ਕੌਂਸਲਰ, ਸ੍ਰੀ ਪ੍ਰਦੀਪ ਸ਼ਰਮਾ, ਸ੍ਰੀ ਕਮਲ ਮਹਾਜਨ, ਸ੍ਰੀ ਸੁਰਿੰਦਰ ਸਿੰਘ ਬਿੱਟੂ, ਸ੍ਰੀ ਸ਼ਾਮ ਭੰਡਾਰੀ, ਸ੍ਰੀ ਵਿਸ਼ਾਲ ਤੇ ਮੁਨੀਸ਼ ਭੰਡਾਰੀ ਵੀ ਹਾਜਰ ਸਨ।
ਸ੍ਰੀ ਪ੍ਰਿੰਸ ਖੁੱਲਰ ਸੀਨੀਅਰ ਵਾਇਸ ਚੇਅਰਮੈਨ ਪੰਜਾਬ ਯੂਥ ਵਿਕਾਸ ਬੋਰਡ ਦੀ ਅਗਾਵਈ ਵਿੱਚ ਲਗਾਏ ਗਏ ਵੈਕਸੀਨ ਕੈਂਪ ਦੀਆਂ ਤਸਵੀਰਾਂ।