ਪੰਜਾਬ ਸਲੱਮ ਡਵੈਲਰਜ਼ (ਪ੍ਰਾਪਰਟੀ ਰਾਈਟਸ) ਐਕਟ 2020 ਤਹਿਤ ਸਨਾਖ਼ਤ ਕੀਤੇ ਗਏ ਲਾਭਪਾਤਰੀਆਂ ਸਬੰਧੀ ਇਤਰਾਜ਼ ਦੀ ਮੰਗ

VARINDER KUMAR SHARMA
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੀ ਪਾਰਕਿੰਗ ਦਾ ਠੇਕਾ ਰੱਦ

Sorry, this news is not available in your requested language. Please see here.

ਇਤਰਾਜ ਦਾ ਸਮਾਂ 05 ਜੂਨ, ਸ਼ਾਮ 5 ਵਜੇ ਤੱਕ ਹੋਵੇਗਾ – ਐਸ.ਡੀ.ਐਮ. ਬਲਜਿੰਦਰ ਸਿੰਘ ਢਿੱਲੋਂ
ਲੁਧਿਆਣਾ, 02 ਜੂਨ 2021  ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਲੱਮ ਡਵੈਲਰਜ਼ (ਪ੍ਰਾਪਰਟੀ ਰਾਈਟਸ) ਐਕਟ 2020 ਤਹਿਤ ਸਨਾਖ਼ਤ ਕੀਤੇ ਗਏ ਲਾਭਪਾਤਰੀਆਂ ਦੀ ਸੂਚੀ ਸਬੰਧੀ ਇਤਰਾਜ਼ ਮੰਗੇ ਗਏ ਹਨ, ਜੋਕਿ 05 ਜੂਨ, 2021 ਸ਼ਾਮ 5 ਵਜੇ ਤੱਕ ਦਿੱਤੇ ਜਾ ਸਕਦੇ ਹਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਲੱਮ ਡਵੈਲਰਜ਼ (ਪ੍ਰਾਪਰਟੀ ਰਾਈਟਸ) ਐਕਟ 2020 ਤਹਿਤ ਸਨਾਖ਼ਤ ਕੀਤੇ ਗਏ ਲਾਭਪਾਤਰੀਆਂ ਸੂਚੀਆਂ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਦੀ ਵੈਬਸਾਈਟ Ludhiana.nic.in ‘ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।
ਐਸ.ਡੀ.ਐਮ. ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਲਾਭਪਾਤਰੀਆਂ ਦਾ ਸੋਸ਼ਲ ਆਡਿਟ ਕਰਨ ਸਬੰਧੀ ਆਮ ਲੋਕਾਂ ਪਾਸੋਂ ਇਤਰਾਜ਼ਾਂ ਦੀ ਮੰਗ ਕੀਤੀ ਗਈ ਹੈ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਲਾਭਪਾਤਰੀ ਦੀ ਅਲਾਟਮੈਂਟ ਸਬੰਧੀ ਕੋਈ ਵੀ ਸ਼ਿਕਾਇਤ ਹੋਵੇ ਤਾਂ ਇਹ ਇਤਰਾਜ਼ ਈ-ਮੇਲ/ਦਸਤੀ ਸਬੰਧਤ ਟਾਊਨ ਪਲਾਨਰ/ਤਹਿਸੀਲਦਾਰ ਦੇ ਦਫ਼ਤਰ ਵਿਖੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਤਰਾਜ਼ ਦੇਣ ਦੀ ਆਖਰੀ ਮਿਤੀ 05-06-2021 ਸ਼ਾਮ 5 ਵਜੇ ਤੱਕ ਹੋਵੇਗੀ।