ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਲੜਕੇ-ਲੜਕੀਆਂ ਲਈ ਆਰਟੀਫਿਸ਼ਲ ਇੰਟੈਲੀਜੈਂਸ ਤੇ ਡਾਟਾ ਸਾਇੰਸ ਦਾ ਮੁਫ਼ਤ ਕੋਰਸ ਕਰਨ ਲਈ ਸੁਨਹਿਰ ਮੌਕਾ – ਨਵਦੀਪ ਸਿੰਘ, ਡਿਪਟੀ ਸੀ.ਈ.ਓ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)

Sorry, this news is not available in your requested language. Please see here.

ਲੁਧਿਆਣਾ, 20 ਜੁਲਾਈ 2021 ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਮਿਸ਼ਨ ਤਹਿਤ ਪੰਜਾਬ ਦੇ ਨੋਜਵਾਨ ਲੜਕੇ-ਲੜਕੀਆਂ ਲਈ ਆਰਟੀਫਿਸ਼ਲ ਇੰਟੈਲੀਜੇਂਸ ਅਤੇ ਡਾਟਾ ਸਾਂਈਸ ਲਈ ਮੁਫ਼ਤ ਕੋਰਸ ਕਰਨ ਦਾ ਮੋਕਾ ਦਿੱਤਾ ਜਾ ਰਿਹਾ ਹੈ।
ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਸ੍ਰੀ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ ਆਈ.ਆਈ.ਟੀ. ਰੋਪੜ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਚਲਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੇ 2 ਮਡਿਊਲ ਹੋਣਗੇ, ਪਹਿਲਾ 4 ਹਫਤਿਆਂ ਦਾ ਅਤੇ ਦੂਸਰਾ 12 ਹਫਤਿਆਂ ਦਾ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੋਰਸ ਲਈ ਵਿਦਿਆਰਥੀ ਵੱਲੋਂ 12ਵੀਂ ਕਲਾਸ ਗਣਿਤ (ਮੈਥ) ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ।
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਲੋਂ ਚਾਹਵਾਨ ਵਿਦਿਆਰਥੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਰਜਿਸ਼ਟ੍ਰੇਸ਼ਨ ਲਈ ਲਿੰਕ http://bit.ly/LudhianaAIregistrations ‘ਤੇ ‘ਤੇ ਆਪਣੀ ਡਿਟੇਲਸ ਭਰਨ ਜਾਂ ਪੋਰਟਲ WWW.PGRKAM.COM ‘ਤੇ ਜਾ ਕੇ ਆਪਣਾ ਨਾਮ ਦਰਜ ਕਰਨ ਅਤੇ Artificial intelligence and Data science Upskilling course ‘ਤੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 96462-38300 ਅਤੇ 77400-01682 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਪੂਰੀ ਜਾਣਕਾਰੀ ਲਈ ਇਸ ਲਿੰਕ https://bit.ly/AIProgramVideo ‘ਤੇ ਕਲਿੱਕ ਕਰਕੇ ਵੀਡੀਓ ਵੀ ਦੇਖੀ ਜਾ ਸਕਦੀ ਹੈ।